ਗੁਰੂਹਰਸਹਾਏ, 17 ਜੁਲਾਈ (ਕਪਿਲ ਕੰਧਾਰੀ)-ਲਾਇਨਜ਼ ਕਲੱਬ ਗੁਰੂਹਰਸਹਾਏ ਵਲੋਂ ਪ੍ਰਧਾਨ ਗੌਰਵ ਸਚਦੇਵਾ ਦੀ ਅਗਵਾਈ ਹੇਠ ਸ਼ਹਿਰ ਦੇ ਨਾਲ ਲੱਗਦੇ ਪਿੰਡ ਜਵਾਏ ਸਿੰਘ ਵਾਲਾ ਵਿਖੇ ਬਣੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਵੱਖ-ਵੱਖ ਕਿਸਮਾਂ ਦੇ ਬੂਟੇ ਸਕੂਲ ਸਟਾਫ਼ ਤੇ ਬੱਚਿਆਂ ਦੇ ਸਹਿਯੋਗ ਦੇ ਨਾਲ ਲਗਾਏ ਗਏ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੌਰਵ ਸਚਦੇਵਾ, ਸ਼ੁਭਮ ਮੋਂਗਾ ਕੈਸ਼ੀਅਰ, ਪ੍ਰਸ਼ਾਤ ਖੇੜਾ ਪੀ.ਆਰ.ਓ, ਰਾਜਨ ਮੋਂਗਾ ਸੈਕਟਰੀ, ਸਾਜਨ ਸਚਦੇਵਾ ਰਿਜਨ ਕੋਆਰਡੀਨੇਟਰ, ਮਿਲਾਪ ਛਾਬੜਾ, ਸੰਦੀਪ ਧਵਨ, ਲੱਕੀ ਤਨੇਜਾ, ਮਨੂੰ ਮੋਂਗਾ, ਰਣਬੀਰ ਧਵਨ, ਲਾਡੀ ਭੰਡਾਰੀ, ਰਾਹੁਲ ਬਜਾਜ, ਰਜਤ ਸਚਦੇਵਾ, ਅਮਿਤ ਅਰੋੜਾ, ਵਰੁਣ ਗਾਵੜੀ ਮੀਡੀਆ ਇੰਚਾਰਜ, ਅਮਨ ਸਚਦੇਵਾ, ਮਨੀਸ਼ ਭੰਡਾਰੀ, ਰਚਿਤ ਸੋਢੀ ਨੇ ਦੱਸਿਆ ਕਿ ਗੰਧਲੇ ਹੋ ਰਹੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਉਨ੍ਹਾਂ ਦੀ ਕਲੱਬ ਵਲੋਂ ਵੱਖ-ਵੱਖ ਸਕੂਲਾਂ ਅਤੇ ਮੁੱਖ ਸਥਾਨਾਂ 'ਤੇ ਬੂਟੇ ਲਗਾਏ ਜਾ ਰਹੇ ਹਨ ਤੇ ਅੱਜ ਵੀ ਉਨ੍ਹਾਂ ਵਲੋਂ ਪਿੰਡ ਜਵਾਏ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ 70 ਦੇ ਕਰੀਬ ਬੂਟੇ ਲਗਾਏ ਗਏ ਤੇ ਇਨ੍ਹਾਂ ਦੀ ਦੇਖਭਾਲ ਕਰਨ ਦਾ ਪ੍ਰਣ ਲਿਆ ਗਿਆ | ਇਸ ਮੌਕੇ ਮੁੱਖ ਅਧਿਆਪਕ ਪਰਮਜੀਤ ਸਿੰਘ, ਸੰਦੀਪ ਸ਼ਰਮਾ, ਮੈਥਯੂ ਨੇ ਲਾਈਨਜ਼ ਕਲੱਬ ਦੇ ਇਸ ਕੰਮ ਦੀ ਸ਼ਲਾਘਾ ਕੀਤੀ |