14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਨਹਿਰੀ ਖਾਲ ਦੀ ਸਫ਼ਾਈ ਕਰਨ ਦਾ ਕਹਿਣ 'ਤੇ ਕੀਤੀ ਕੁੱਟਮਾਰ, ਮਾਮਲਾ ਦਰਜ

ਅਜੀਤ ਡੈਸਕ 17-07-2025
ਗੁਰੂਹਰਸਹਾਏ, 16 ਜੁਲਾਈ (ਹਰਚਰਨ ਸਿੰਘ ਸੰਧੂ)-ਨਜ਼ਦੀਕੀ ਪਿੰਡ ਮੋਠਾਂਵਾਲਾ ਵਿਖੇ ਨਹਿਰੀ ਖਾਲ ਦੀ ਸਫ਼ਾਈ ਦਾ ਕਹਿਣ 'ਤੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਸੱਟਾਂ ਮਾਰਨ ਦੀ ਖ਼ਬਰ ਹੈ | ਸਹਾਇਕ ਥਾਣੇਦਾਰ ਮਹਿਲ ਸਿੰਘ ਅਨੁਸਾਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਇਲਾਜ ਅਧੀਨ ਰਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮੋਠਾਂਵਾਲਾ ਤਹਿਸੀਲ ਗੁਰੂਹਰਸਹਾਏ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਮੁੱਦਈ ਦੀ ਜ਼ਮੀਨ ਮੁਲਜ਼ਮਾਂ ਦੀ ਜ਼ਮੀਨ ਨਾਲ ਲੱਗਦੀ ਹੈ, ਜੋ ਮਿਤੀ 9 ਜੂਨ ਨੂੰ ਇਸ ਨਹਿਰੀ ਖਾਲ ਨਾਲ ਸਬੰਧਿਤ ਸਾਰੇ ਜ਼ਿਮੀਂਦਾਰ ਇਕੱਠੇ ਹੋ ਕੇ ਨਹਿਰੀ ਖਾਲ ਦੀ ਸਫ਼ਾਈ ਕਰ ਰਹੇ ਸੀ | ਮੁੱਦਈ ਹੋਰਾਂ ਨੇ ਆਪਣੀ ਜ਼ਮੀਨ ਤੱਕ ਖਾਲ ਦੀ ਸਫ਼ਾਈ ਕਰਕੇ ਅੱਗੋਂ ਸਫ਼ਾਈ ਕਰਨ ਲਈ ਮੁਲਜ਼ਮਾਂ ਨੂੰ ਕਹਿ ਦਿੱਤਾ, ਜਿਨ੍ਹਾਂ ਨੇ ਇੰਨੀ ਗੱਲ ਤੋਂ ਹੀ ਮੁੱਦਈ ਦੇ ਸੱਟ ਮਾਰੀ, ਜਿਸ 'ਤੇ ਪਹਿਲਾਂ ਵੀ ਰਪਟ ਨੰਬਰ 39 ਮਿਤੀ 19 ਜੂਨ 2025 ਅਧੀਨ ਧਾਰਾ 115(2), 351(2), 3(5) ਬੀ.ਐਨ.ਐੱਸ. ਦਰਜ ਕੀਤਾ ਗਿਆ ਸੀ, ਜੋ ਅੱਜ ਇਕ ਐਕਸਰੇ ਰਿਪੋਰਟ ਮੌਸੂਲ ਹੋਣ 'ਤੇ ਮੁਲਜ਼ਮ ਬਖ਼ਸ਼ੀਸ਼ ਸਿੰਘ ਪੁੱਤਰ ਚੰਨਣ ਸਿੰਘ ਅਤੇ ਪੂਰਨ ਸਿੰਘ ਪੁੱਤਰ ਚੰਨਣ ਸਿੰਘ ਵਾਸੀਆਨ ਮੋਠਾਂਵਾਲਾ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਹੈਰੋਇਨ ਦਾ ਨਸ਼ਾ ਕਰ ਰਿਹਾ ਵਿਅਕਤੀ ਪੁਲਿਸ ਵਲੋਂ ਕਾਬੂ ਅਗਲੀ ਖ਼ਬਰ ਪੁਲਿਸ ਦੀ ਨਾਲਾਇਕੀ ਖ਼ਿਲਾਫ਼ ਪਰਿਵਾਰ ਨੇ ਲਾਸ਼ ਸੜਕ 'ਤੇ ਰੱਖ ਕੇ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।