ਜ਼ੀਰਾ, 16 ਜੁਲਾਈ (ਪ੍ਰਤਾਪ ਸਿੰਘ ਹੀਰਾ)-ਸਿਵਲ ਹਸਪਤਾਲ ਜ਼ੀਰਾ ਵਿਖੇ ਕੰਮ ਕਰ ਰਹੇ ਡਾ. ਸੌਰਭ ਜੈਨ ਨੂੰ ਉਨ੍ਹਾਂ ਦੇ ਵਧੀਆ ਕਾਰਗੁਜ਼ਾਰੀ ਲਈ ਅਲਾਇੰਸ ਕਲੱਬ ਇੰਟਰਨੈਸ਼ਨਲ ਜ਼ੀਰਾ ਵਲੋਂ ਸਨਮਾਨਿਤ ਕੀਤਾ ਗਿਆ | ਡਾ. ਜੈਨ ਨੇ ਲਗਭਗ ਗੋਡਿਆਂ ਦੇ 1300 ਆਪੇ੍ਰਸ਼ਨ ਕੀਤੇ ਹਨ ਤੇ 1000 ਦੁਰਘਟਨਾ ਕੇਸ ਵੀ ਠੀਕ ਕੀਤੇ ਹਨ | ਜ਼ੀਰਾ ਸ਼ਹਿਰ ਅੰਦਰ ਡਾ. ਜੈਨ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ | ਸ਼ਹਿਰ ਵਾਸੀ ਉਨ੍ਹਾਂ ਦੇ ਕੰਮਾਂ ਤੋਂ ਬਹੁਤ ਖ਼ੁਸ਼ ਹਨ | ਇਸ ਮੌਕੇ 'ਤੇ ਮਿਲੇ ਮਾਨ ਸਨਮਾਨ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਡਾ. ਸੌਰਭ ਜੈਨ ਨੇ ਅਲਾਇੰਸ ਕਲੱਬ ਇੰਟਰਨੈਸ਼ਨਲ ਜ਼ੀਰਾ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਤੇ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਸਤਿੰਦਰ ਸਚਦੇਵਾ ਰਿਜਨਲ ਚੇਅਰਮੈਨ, ਵਿਜੇ ਮੋਂਗਾ ਪ੍ਰਧਾਨ ਜ਼ੀਰਾ ਇਕਾਈ, ਮਹਿੰਦਰ ਪਾਲ ਕੁਮਾਰ ਜ਼ਿਲ੍ਹਾ ਚੇਅਰਮੈਨ ਖ਼ੂਨਦਾਨ, ਸੁਖਦੇਵ ਸਿੰਘ, ਗੁਰਪਾਲ ਸਿੰਘ ਜ਼ੀਰਵੀ, ਸੈਕਟਰੀ ਵਿਪਨ ਸ਼ੈਰੀ, ਜ਼ਿਲ੍ਹਾ ਚੇਅਰਮੈਨ ਰਾਜੇਸ਼ ਕੁਮਾਰ, ਲੱਕੀ, ਪਿ੍ਤਪਾਲ ਸਿੰਘ, ਪੁਸ਼ਪਿੰਦਰ ਸਿੰਘ, ਓਮ ਪ੍ਰਕਾਸ਼ ਪੁਰੀ, ਜਸਦੀਪ ਸਿੰਘ ਅਤੇ ਨਸੀਬ ਕੁਮਾਰ ਹਾਜ਼ਰ ਸਨ |