22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ ਨੇ ਸ਼ੂਟਿੰਗ ਕੈਂਪ ਦੀ ਲਈ ਸਿਖਲਾਈ

ਅਜੀਤ ਡੈਸਕ 16-07-2025
ਜ਼ੀਰਾ, 15 ਜੁਲਾਈ (ਰਜਨੀਸ਼ ਕਥੂਰੀਆ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਕਮਾਂਡਿੰਗ ਅਫ਼ਸਰ ਸੁਨੀਲ ਕੁਮਾਰ ਦੀ ਅਗਵਾਈ ਹੇਠ 5 ਪੰਜਾਬ ਬਟਾਲੀਅਨ (ਗਰਲਜ਼) ਮੋਗਾ ਵਲੋਂ ਇਕ ਦਿਨ ਦਾ ਸ਼ੂਟਿੰਗ ਕੈਂਪ ਡੀ.ਐਮ. ਕਾਲਜ ਮੋਗਾ ਦੇ ਫਾਇਰਿੰਗ ਰੇਂਜ 'ਚ ਲਗਾਇਆ ਗਿਆ | ਕੈਂਪ 'ਚ ਹੇਮਕੁੰਟ ਸਕੂਲ ਦੇ ਐੱਨ. ਸੀ. ਸੀ. ਕੈਡਟਿਸ ਨੇ ਵੀ ਭਾਗ ਲਿਆ | ਇਸ ਦੌਰਾਨ ਕੈਡਟਿਸ ਨੂੰ ਫਾਇਰਿੰਗ (ਸ਼ੂਟਿੰਗ) ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਗਰੁੱਪ ਫਾਈਰਿੰਗ, ਐਪਲੀਕੇਸ਼ਨ ਫਾਈਰਿੰਗ ਤੇ ਸਨੈਪ ਫਾਇਰਿੰਗ ਬਾਰੇ ਸਿਖਾਇਆ ਗਿਆ | ਕੈਂਪ 'ਚ ਟਰੇਨਿੰਗ ਅਫ਼ਸਰ ਸੂਬੇਦਾਰ ਸਤੀਸ਼, ਟਰੇਨਿੰਗ ਐਨ. ਸੀ. ਓ. ਹਵਾਲਦਾਰ ਡੀ. ਆਰ. ਪਾਟਿਲ ਤੇ ਐੱਨ. ਸੀ. ਸੀ. ਸਮੂਹ ਸਟਾਫ ਨੇ ਐਨ. ਸੀ. ਸੀ. ਕੈਡਟਿਸ ਨੂੰ ਫਾਇਰਿੰਗ ਬਾਰੇ ਸਿਖਲਾਈ ਦਿੱਤੀ |
ਇਹ ਕੈਂਪ ਲਗਾਉਣ ਲਈ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐਮ. ਡੀ. ਮੈਡਮ ਰਣਜੀਤ ਕੌਰ ਨੇ ਮੋਗਾ ਐੱਨ. ਸੀ. ਸੀ. ਬਟਾਲੀਅਨ ਦਾ ਧੰਨਵਾਦ ਕੀਤਾ | ਪਿ੍ੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਏ. ਐੱਨ. ਓ. ਸਿਮਰਜੀਤ ਕੌਰ ਨੇ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ |
ਪਿਛਲੀ ਖ਼ਬਰ ਬੱਬੂ ਜੈਮਲਵਾਲਾ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਚੁਣੇ ਜਾਣ 'ਤੇ ਅਕਾਲੀ ਵਰਕਰਾਂ ਨੇ ਵਧਾਈ ਦਿੱਤੀ ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੁਹਿੰਮ ਦੌਰਾਨ ਸ਼ਾਨਦਾਰ ਯੋਗਦਾਨ ਦੇਣ ਵਾਲੇ ਰੇਲਵੇ ਕਰਮਚਾਰੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।