ਫ਼ਿਰੋਜ਼ਪੁਰ, 15 ਜੁਲਾਈ (ਕੁਲਬੀਰ ਸਿੰਘ ਸੋਢੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਮੈਂਬਰਾਂ ਦੀ ਮਹੀਨੇਵਾਰ ਬੈਠਕ ਨਿੱਜੀ ਹੋਟਲ 'ਚ ਕੀਤੀ ਗਈ | ਜਿਸ ਵਿਚ 55 ਮੈਡੀਕਲ ਪੈ੍ਰਕਟੀਸ਼ਨਰਜ਼ ਨੇ ਹਿੱਸਾ ਲਿਆ | ਬੈਠਕ ਦੌਰਾਨ ਡਾ. ਰਣਜੀਤ ਸਿੰਘ ਪ੍ਰੈਕਟੀਸ਼ਨਰਜ਼ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਸਾਰੇ ਸਾਥੀ ਸਾਫ਼ ਸੁਥਰੀ ਪ੍ਰੈਕਟਿਸ ਕਰਨ ਤੇ ਲੋਕ ਸੇਵਾ ਨੂੰ ਪਹਿਲ ਦੇਣ | ਬਲਾਕ ਦੇ ਚੇਅਰਮੈਨ ਡਾ. ਗੁਰਦੇਵ ਸਿੰਘ ਨੇ ਸਾਥੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਤੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਜਥੇਬੰਦੀ ਦੇ ਮੀਤ ਪ੍ਰਧਾਨ ਡਾ. ਹਰਬੀਰ ਸੋਹਲ ਵਲੋਂ ਸਾਥੀਆਂ ਨਾਲ ਜਥੇਬੰਦੀ ਦੇ ਵਿਸਥਾਰ ਸਬੰਧੀ ਵਿਚਾਰ ਵਟਾਂਦਰੇ ਕੀਤੇ ਤੇ ਨਸ਼ਾ ਰਹਿਤ ਪ੍ਰੈਕਟਿਸ ਕਰਨ ਦੀ ਸਲਾਹ ਦਿੱਤੀ | ਇਸ ਮੌਕੇ ਪ੍ਰਧਾਨ ਡਾ. ਭਜਨ ਸਿੰਘ ਗਿੱਲ, ਮੀਤ ਪ੍ਰਧਾਨ ਡਾ. ਹਰਬੀਰ ਸੋਹਲ, ਚੇਅਰਮੈਨ ਡਾ. ਗੁਰਦੇਵ ਸਿੰਘ, ਸਟੇਜ ਸੈਕਟਰੀ ਗੁਰਪ੍ਰੀਤ ਸਿੰਘ ਮੁੱਖ ਕੈਸ਼ੀਅਰ, ਡਾ. ਸੰਜੀਵ ਪਾਸੀ ਕੈਸ਼ੀਅਰ, ਡਾ. ਬਲਜੀਤ ਸਿੰਘ, ਜੁਆਇੰਟ ਕੈਸ਼ੀਅਰ, ਡਾ. ਗੁਲਾਬ ਸਿੰਘ ਜਰਨਲ ਸਕੱਤਰ, ਡਾ. ਤਾਨੀਸ਼ ਵਧਵਾ, ਮੁੱਖ ਸਲਾਹਕਾਰ ਡਾ. ਰਣਜੀਤ ਸਿੰਘ, ਸਲਾਹਕਾਰ ਡਾ. ਸੁਖਵੰਤ ਸਿੰਘ, ਸਲਾਹਕਾਰ ਡਾ. ਰਜੇਸ਼ ਧਵਨ ਆਦਿ ਹਾਜ਼ਰ ਰਹੇ |