06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਭਵਾਨੀਗੜ੍ਹ ਮੁੱਖ ਮਾਰਗ 'ਤੇ ਲਗਦੇ ਜਾਮ ਕਾਰਨ ਰਾਹਗੀਰ ਜਾਨ ਜੋਖ਼ਮ ਵਿਚ ਪਾ ਕੇ ਕਰਦੇ ਨੇ ਸੜਕ ਪਾਰ <br/>

ਭਵਾਨੀਗੜ੍ਹ ਦੀ ਮੁੱਖ ਸੜਕ 'ਤੇ ਲੱਗੇ ਜਾਮ ਦੇ ਦਿ੍ਸ਼ | ਤਸਵੀਰ : ਲਖਵਿੰਦਰ ਪਾਲ ਗਰਗ <br/> 27-12-2025
ਭਵਾਨੀਗੜ੍ਹ 26 ਦਸੰਬਰ (ਲਖਵਿੰਦਰ ਪਾਲ ਗਰਗ)-ਸਥਾਨਕ ਸ਼ਹਿਰ ਵਿਚੋਂ ਲੰਘਦੇ ਮੁੱਖ ਮਾਰਗ (ਨੈਸ਼ਨਲ ਹਾਈਵੇ-7) 'ਤੇ ਬਲਿਆਲ, ਅਨਾਜ ਮੰਡੀ ਅਤੇ ਨਵੇਂ ਬੱਸ ਅੱਡੇ ਵਾਲੇ ਕੱਟ ਤੋਂ ਇਲਾਵਾ ਇਸ ਕੋਲੋਂ ਲੰਘਦੀਆਂ ਸਰਵਿਸ ਸੜਕਾਂ 'ਤੇ ਰੇਹੜੀ ਵਾਲਿਆਂ, ਦੁਕਾਨਦਾਰਾਂ ਅਤੇ ਲੋਕਾਂ ਵਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਵਾਹਨਾਂ ਦੇ ਹਮੇਸ਼ਾ ਹੀ ਭਾਰੀ ਜਾਮ ਲੱਗਣ ਕਾਰਨ ਰਾਹਗੀਰਾਂ ਨੂੰ ਜਾਨ ਜੋਖ਼ਮ ਵਿਚ ਪਾ ਕੇ ਸੜਕ ਪਾਰ ਕਰਨੀ ਪੈਂਦੀ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਭਾਵੇਂ ਇੱਥੇ ਟੈ੍ਰਫ਼ਿਕ ਨੂੰ ਕੰਟਰੋਲ ਕਰਨ ਲਈ ਪੁਲਿਸ ਕਰਮਚਾਰੀ ਵੀ ਡਿਊਟੀ ਦਿੰਦੇ ਹਨ, ਪਰ ਫਿਰ ਵੀ ਜਲਦੀ ਸੜਕ ਪਾਰ ਕਰਨ ਕਾਰਨ ਲੋਕਾਂ ਦੇ ਵਾਹਨ ਆਪਸ 'ਚ ਟਕਰਾਉਂਦੇ ਆਮ ਦੇਖੇ ਜਾਂਦੇ ਹਨ | ਇਨ੍ਹਾਂ ਕੱਟਾਂ 'ਤੇ ਕਈ ਵਾਰ ਭਿਆਨਕ ਹਾਦਸੇ ਵਾਪਰਨ ਕਰ ਕੇ ਕਾਫੀ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਪਰ ਪ੍ਰਸ਼ਾਸਨ ਵਲੋਂ ਕੋਈ ਪੁਖ਼ਤਾ ਪ੍ਰਬੰਧ ਨਾ ਕਾਰਨ ਇੱਥੇ ਹੋਰ ਰੋਜ਼ ਹੀ ਹਾਦਸੇ ਵਾਪਰ ਰਹੇ ਹਨ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ 'ਚ ਸੁੱਤਾ ਪਿਆ ਹੈ | ਜ਼ਿਕਰਯੋਗ ਗੱਲ ਹੈ ਕਿ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਜਦੋਂ ਸ਼ਹਿਰ ਵਿਚੋਂ ਲੰਘਦੀ ਇਸ ਸੜਕ 'ਤੇ ਪੁੱਲ ਬਣਨ ਦੀ ਪਲੈਨਿੰਗ ਸੀ ਤਾਂ ਸ਼ਹਿਰ ਵਾਸੀਆਂ ਦੇ ਵਿਰੋਧ ਕਾਰਨ ਇਹ ਪੁਲ ਨਾ ਬਣਿਆ ਤੇ ਸ਼ਹਿਰ ਸੜਕ 'ਤੇ ਲੋਹੇ ਦੀਆਂ ਰੇਿਲੰਗਾਂ ਲੱਗਣ ਕਾਰਨ ਦੋ ਹਿੱਸਿਆਂ 'ਚ ਵੰਡਿਆਂ ਗਿਆ | ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਸ਼ਹਿਰ ਵਾਸੀ ਮੁੱਖ ਮਾਰਗ 'ਤੇ ਪਿੱਲਰਾਂ ਵਾਲਾ ਪੁਲ ਬਣਾਉਣ ਦੀ ਮੰਗ ਕਰਦੇ ਹਨ | ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ-7 ਜਿਸ 'ਤੇ ਬਠਿੰਡੇ ਤੋਂ ਚੰਡੀਗੜ੍ਹ ਨੂੰ ਆਉਣ-ਜਾਣ ਵਾਲੇ ਵਾਹਨਾਂ ਦੀ ਬਹੁਤ ਭੀੜ ਰਹਿਣ ਕਾਰਨ ਇੱਥੇ ਅਕਸਰ ਹੀ ਜਾਮ ਲੱਗੇ ਰਹਿੰਦੇ ਹਨ | ਲੋਕਾਂ ਇਹ ਵੀ ਮੰਗ ਕੀਤੀ ਹੈ, ਸ਼ਹਿਰ ਦੇ ਮੁੱਖ ਮਾਰਗ 'ਤੇ ਆਉਂਦੇ 3 ਕੱਟਾਂ (ਬਲਿਆਲ ਰੋਡ, ਅਨਾਜ ਮੰਡੀ ਵਾਲਾ ਅਤੇ ਨਵੇਂ ਬੱਸ ਅੱਡੇ ਵਾਲਾ ਕੱਟ) 'ਤੇ ਲਾਈਟਾਂ ਲਗਾਈਆਂ ਜਾਣ ਅਤੇ ਮੁੱਖ ਮਾਰਗ ਦੇ ਸਾਈਡਾਂ 'ਤੇ ਨਜਾਇਜ਼ ਤੌਰ 'ਤੇ ਲਗਾਈਆਂ ਰੇਹੜੀਆਂ ਨੂੰ ਹਟਾ ਕੇ ਇਹ ਥਾਂ ਖਾਲੀ ਕਰਾਈ ਜਾਵੇ ਤਾਂ ਕਿ ਆਵਾਜਾਈ ਨੂੰ ਸੁਚਾਰੂ ਰੂਪ ਵਿਚ ਚਲਾ ਕੇ ਹਾਦਸਿਆਂ ਨੂੰ ਰੋਕਿਆ ਜਾ ਸਕੇ |


ਕੀ ਕਹਿੰਦੇ ਨੇ ਹਰਵਿੰਦਰ ਸਿੰਘ ਕਾਕੜਾ
ਭਵਾਨੀਗੜ੍ਹ - ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਸੂਬਾ ਡੈਲੀਗੇਟ ਹਰਵਿੰਦਰ ਸਿੰਘ ਕਾਕੜਾ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਸੜਕ 'ਤੇ ਹਰ ਰੋਜ਼ ਮੁੱਖ ਮੰਤਰੀ ਸਮੇਤ ਹੋਰ ਮੰਤਰੀ ਲੰਘਦੇ ਹਨ, ਉਨ੍ਹਾਂ ਦੇ ਲੰਘਣ ਸਮੇਂ ਇੱਥੇ ਪੁਲਿਸ ਫੋਰਸ ਖੜ੍ਹਾ ਕੇ ਰਸਤਾ ਸਾਫ਼ ਰੱਖਿਆ ਜਾਂਦਾ ਹੈ, ਪਰ ਲੰਘਣ ਉਪਰੰਤ ਫਿਰ ਜਾਮ ਲੱਗ ਜਾਂਦੇ ਹਨ | ਜਾਮ ਰਹਿਣ ਕਾਰਨ ਵੱਡੀ ਗਿਣਤੀ ਵਿਚ ਹਾਦਸੇ ਹੋ ਕੇ ਲੋਕ ਕੀਮਤੀ ਜਾਨਾਂ ਗਵਾ ਚੁੱਕੇ ਹਨ, ਪਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਆਗੂਆਂ ਵਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ, ਸਰਵਿਸ ਲੇਨ 'ਤੇ ਖੜਦੀਆਂ ਰੇਹੜੀਆਂ ਅਤੇ ਨਜਾਇਜ਼ ਕਬਜ਼ੇ ਖ਼ਤਮ ਕੀਤੇ ਜਾਣ ਅਤੇ ਮੁੱਖ ਮਾਰਗ 'ਤੇ ਲਾਈਟਾਂ ਲਗਾਈਆਂ ਜਾਣ |


ਪਿਛਲੀ ਖ਼ਬਰ ਅਜੀਤ ਨਰਸਿੰਗ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਬੀ.ਐੱਸ.ਸੀ. ਨਰਸਿੰਗ ਦੇ ਨਤੀਜਿਆਂ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਨਵੀਂ ਵਾਰਡਬੰਦੀ ਨੂੰ ਲੈ ਕੇ ਨਗਰ ਕੌਂਸਲ ਲੌਂਗੋਵਾਲ ਵਿਖੇ ਭਾਰੀ ਹੰਗਾਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।