06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕਾਮਰੇਡਾਂ ਨੇ ਕੀਤਾ 'ਜੀ ਰਾਮ ਜੀ' ਕਾਨੂੰਨ ਦਾ ਵਿਰੋਧ <br/>

ਅਜੀਤ ਡੈਸਕ 27-12-2025
ਸੁਨਾਮ ਊਧਮ ਸਿੰਘ ਵਾਲਾ, 26 ਦਸੰਬਰ (ਭੁੱਲਰ, ਧਾਲੀਵਾਲ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਮਗਨਰੇਗਾ ਦਾ 32ਵਾ ਡੈਲੀਗੇਟ ਇਜਲਾਸ ਸਥਾਨਕ ਘੁੰਮਣ ਭਵਨ ਵਿਖੇ ਹੋਇਆ | ਜਿਸ 'ਚ ਵੱਡੀ ਗਿਣਤੀ ਵਿਚ ਖੇਤ ਮਜ਼ਦੂਰ ਸ਼ਾਮਿਲ ਹੋਏ | ਜ਼ਿਲ੍ਹਾ ਸਕੱਤਰ ਸੀ.ਪੀ.ਆਈ. (ਐਮ) ਕਾਮਰੇਡ ਚਮਕੌਰ ਸਿੰਘ ਖੇੜੀ ਨੇ ਵਿਕਸਤ ਭਾਰਤ 'ਜੀ ਰਾਮ ਜੀ' ਬਿੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਅਨੇਕਾਂ ਸਮੱਸਿਆਵਾਂ ਖੜ੍ਹੀਆਂ ਹੋ ਜਾਣਗੀਆਂ | ਜਿਵੇਂ ਕਿ ਕੇਂਦਰ ਅਤੇ ਪੰਜਾਬ ਸਰਕਾਰ 'ਚ 60-40 ਦਾ ਅਨੁਪਾਤ, ਇੱਕ ਸਾਲ ਵਿਚ 60 ਦਿਨਾਂ ਦੀ ਵੱਡੀ ਬਰੇਕ ਹੋਵੇਗੀ | ਕਾ. ਖੇੜੀ ਨੇ ਬਿਜਲੀ ਸੋਧ ਕਾਨੂੰਨ 2025, ਸੀਡ ਬਿੱਲ, 29 ਲੇਬਰ ਕਾਨੂੰਨਾਂ ਨੂੰ ਚਾਰ ਕੋਡਾਂ 'ਚ ਬਦਲਾਅ ਬਾਰੇ ਵੀ ਜਾਣੂ ਕਰਵਾਇਆ | ਇਸ ਸਮੇਂ ਕਾ. ਹੰਗੀ ਖਾਂ, ਕਾ. ਜੋਗਿੰਦਰ ਸਿੰਘ ਬੱਧਣ, ਕਾ. ਮੱਖਣ ਸਿੰਘ ਜਖੇਪਲ, ਕਾ. ਮਾਸਟਰ ਦਰਸ਼ਨ ਸਿੰਘ ਮੱਟੂ, ਸੀਤਾ ਸਿੰਘ, ਨੰਦ ਸਿੰਘ, ਬੰਤ ਸਿੰਘ, ਬਲਦੇਵ ਸਿੰਘ, ਪਾਲਾ ਸਿੰਘ, ਮਾਇਆ ਕੌਰ, ਸੁਖਵਿੰਦਰ ਕੌਰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |
ਪਿਛਲੀ ਖ਼ਬਰ ਮਨਰੇਗਾ ਨੂੰ ਖ਼ਤਮ ਕਰਨ ਦੀਆਂ ਸਕੀਮਾਂ ਨੂੰ ਕਿਰਤੀ ਲੋਕ ਸਫਲ ਨਹੀਂ ਹੋਣ ਦੇਣਗੇ-ਐਡਵੋਕੇਟ ਜਸਵੀਰ ਸਿੰਘ ਖੇੜੀ ਅਗਲੀ ਖ਼ਬਰ ਨਾਰਾਜ਼ ਕੌਂਸਲਰਾਂ ਨੇ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਖੋਲਿ੍ਹਆ ਮੋਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।