14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਬਲਾਕ ਸੰਮਤੀ ਜ਼ੋਨ ਚੂੜਲ ਕਲਾਂ ਤੇ ਜ਼ੋਨ ਰਾਏਧਰਾਣਾ ਤੋਂ 'ਆਪ' ਦੇ 2 ਉਮੀਦਵਾਰ ਬਿਨਾਂ ਮੁਕਾਬਲੇ ਜੇਤੂ

ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦੇ ਹੋਏ | ਤਸਵੀਰਾਂ : ਅਸ਼ੋਕ ਗਰਗ
ਬਿਨਾਂ ਮੁਕਾਬਲੇ ਜੇਤੂ ਉਮੀਦਵਾਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨਾਲ ਜੇਤੂ ਨਿਸ਼ਾਨ ਬਣਾਉਂਦੇ ਹੋਏ |
09-12-2025
ਲਹਿਰਾਗਾਗਾ, 8 ਦਸੰਬਰ (ਅਸ਼ੋਕ ਗਰਗ)-ਬਲਾਕ ਪੰਚਾਇਤ ਸੰਮਤੀ ਲਹਿਰਾਗਾਗਾ ਦੇ 15 ਜ਼ੋਨਾਂ ਵਿਚੋਂ ਜ਼ੋਨ ਨੰਬਰ 2 ਚੂੜਲ ਕਲਾਂ ਤੋਂ ਆਪ ਦੀ ਉਮੀਦਵਾਰ ਸੁਸ਼ਮਾ ਕੁਮਾਰੀ ਅਤੇ ਜ਼ੋਨ ਨੰਬਰ 15 ਰਾਏਧਰਾਨਾ ਤੋਂ 'ਆਪ' ਦੇ ਉਮੀਦਵਾਰ ਸੁਖਦਰਸ਼ਨ ਸਿੰਘ ਨੂੰ ਬਿਨ੍ਹਾਂ ਮੁਕਾਬਲੇ ਜੇਤੂ ਕਰਾਰ ਦੇ ਦਿੱਤਾ ਗਿਆ ਹੈ | ਹੁਣ 13 ਜ਼ੋਨਾਂ ਲਈ ਕੁੱਲ 37 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ, ਜਿਨ੍ਹਾਂ ਵਿਚ 19 ਮਰਦ ਅਤੇ 18 ਔਰਤਾਂ ਸ਼ਾਮਿਲ ਹਨ | 7 ਜ਼ੋਨਾਂ ਉੱਪਰ ਤਿਕੋਣਾ, 2 ਜ਼ੋਨਾਂ ਉੱਪਰ ਚਕੋਣਾ ਅਤੇ 4 ਜ਼ੋਨਾਂ ਉੱਪਰ ਉਮੀਦਵਾਰਾਂ ਵਿਚਕਾਰ ਸਿੱਧਾ ਮੁਕਾਬਲਾ ਹੋਵੇਗਾ | ਜ਼ੋਨ ਰਾਏਧਰਾਣਾ ਤੋਂ ਆਮ ਆਦਮੀ ਪਾਰਟੀ ਦੇ ਜੇਤੂ ਸੁਖਦਰਸ਼ਨ ਸਿੰਘ ਅਤੇ ਜ਼ੋਨ ਚੂੜਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਸ਼ੁਸਮਾ ਕੁਮਾਰੀ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਦਫ਼ਤਰ ਪਹੁੰਚੇ, ਦੋਵੇਂ ਉਮੀਦਵਾਰਾਂ ਦਾ ਬਿਨ੍ਹਾਂ ਮੁਕਾਬਲੇ ਜੇਤੂ ਹੋ ਜਾਣ 'ਤੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਖ਼ੁਸ਼ੀ ਦੇ ਜਸ਼ਨ ਮਨਾਏ ਗਏ | ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦੋਵੇਂ ਜੇਤੂ ਉਮੀਦਵਾਰਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਦਾਅਵਾ ਕੀਤਾ ਹੈ ਕਿ 14 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੁੰਝਾ ਫੇਰ ਜਿੱਤ ਪ੍ਰਾਪਤ ਕਰਨਗੇ | ਬਲਾਕ ਸੰਮਤੀ ਜ਼ੋਨ ਬੱਲਰਾਂ ਤੋਂ ਸੰਦੀਪ ਸਿੰਘ 'ਆਪ', ਦਾਰਾ ਸਿੰਘ ਕਾਂਗਰਸ, ਕੁਲਦੀਪ ਸਿੰਘ ਆਜ਼ਾਦ, ਜ਼ੋਨ ਚੋਟੀਆਂ ਤੋਂ ਅਜੀਤ ਸਿੰਘ 'ਆਪ', ਬੇਅੰਤ ਸਿੰਘ ਕਾਂਗਰਸ, ਲਖਵਿੰਦਰ ਸਿੰਘ ਆਜ਼ਾਦ, ਜ਼ੋਨ ਗੁਰਨੇ ਕਲਾਂ ਤੋਂ ਈਸ਼ਰ ਕੌਰ 'ਆਪ', ਦਰਸ਼ਨ ਕੌਰ ਕਾਂਗਰਸ, ਜ਼ੋਨ ਬਖੋਰਾ ਕਲਾਂ ਤੋਂ ਲਖਵੀਰ ਸਿੰਘ 'ਆਪ', ਸੋਨੀ ਸਿੰਘ ਕਾਂਗਰਸ, ਰਣਜੀਤ ਕੌਰ ਆਜ਼ਾਦ, ਜ਼ੋਨ ਲਹਿਲ ਖ਼ੁਰਦ ਤੋਂ ਸ਼ਿੰਦਰ ਕੌਰ 'ਆਪ', ਕਰਮਜੀਤ ਕੌਰ ਕਾਂਗਰਸ, ਸਿਮਰਨਜੀਤ ਕੌਰ ਆਜ਼ਾਦ, ਜ਼ੋਨ ਅੜਕਵਾਸ ਤੋਂ ਮਨਦੀਪ ਕੌਰ 'ਆਪ', ਕਮਲਜੀਤ ਕੌਰ ਕਾਂਗਰਸ, ਜ਼ੋਨ ਘੋੜੇਨਬ ਤੋਂ ਸੁਖਵਿੰਦਰ ਕੌਰ 'ਆਪ', ਰਜਨੀ ਰਾਣੀ ਕਾਂਗਰਸ, ਪਰਮਜੀਤ ਕੌਰ ਸ਼ੋ੍ਰਮਣੀ ਅਕਾਲੀ ਦਲ, ਸ਼ਿੰਦਰ ਕੌਰ ਆਜ਼ਾਦ, ਜ਼ੋਨ ਭਾਈ ਕੀ ਪਿਸ਼ੌਰ ਤੋਂ ਜਲਵਿੰਦਰ ਸਿੰਘ 'ਆਪ', ਸਤਪਾਲ ਸਿੰਘ ਕਾਂਗਰਸ, ਬਲਵੀਰ ਸਿੰਘ ਆਜ਼ਾਦ, ਜ਼ੋਨ ਖੰਡੇਬਾਦ ਤੋਂ ਅੰਮਿ੍ਤਪਾਲ ਕੌਰ 'ਆਪ', ਗੁਰਜੀਤ ਕੌਰ ਕਾਂਗਰਸ, ਸੁਰਜੀਤ ਕੌਰ ਆਜ਼ਾਦ, ਜ਼ੋਨ ਭੁਟਾਲ ਕਲਾਂ ਤੋਂ ਅਵਤਾਰ ਸਿੰਘ 'ਆਪ', ਗੁਰਲਾਲ ਸਿੰਘ ਕਾਂਗਰਸ, ਜ਼ੋਨ ਭੁਟਾਲ ਖ਼ੁਰਦ ਤੋਂ ਪਰਮਜੀਤ ਕੌਰ 'ਆਪ', ਜਸਪਾਲ ਕੌਰ ਕਾਂਗਰਸ, ਰਮਨਦੀਪ ਕੌਰ ਆਜ਼ਾਦ, ਜ਼ੋਨ ਲਹਿਲ ਕਲਾਂ ਤੋਂ ਚਮਕੌਰ ਸਿੰਘ 'ਆਪ', ਰਣਜੀਤ ਸਿੰਘ ਆਜ਼ਾਦ, ਜ਼ੋਨ ਜਲੂਰ ਤੋਂ ਮਨਿੰਦਰ ਸਿੰਘ 'ਆਪ', ਜਗਤਾਰ ਸਿੰਘ ਕਾਂਗਰਸ, ਨਿਰਭੈਅ ਸਿੰਘ ਸ਼ੋ੍ਰਮਣੀ ਅਕਾਲੀ ਦਲ, ਜਗਤਾਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ | ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਨੇ ਵੀ ਹਲਕੇ ਦੇ ਪਿੰਡਾਂ ਵਿਚ ਜਾ ਕੇ ਵੋਟਰਾਂ ਨੂੰ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ |

ਪਿਛਲੀ ਖ਼ਬਰ ਧੂਰੀ ਵਿਖੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਡਟੇ ਕਾਂਗਰਸੀ ਆਗੂ
ਅਗਲੀ ਖ਼ਬਰ ਝੂੰਦਾਂ ਨੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਅਮਰਪਾਲ ਕੌਰ ਦੇ ਦਫ਼ਤਰ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।