14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਐੱਸ.ਡੀ.ਓ. ਪਾਵਰਕਾਮ ਦਫ਼ਤਰ ਅੱਗੇ ਬਿਜਲੀ ਬਿਲ ਦੀਆਂ ਕਾਪੀਆਂ ਸਾੜੀਆਂ <br/>

ਐੱਸ.ਡੀ.ਓ. ਪਾਵਰਕਾਮ ਦਫ਼ਤਰ ਅਮਰਗੜ੍ਹ ਅੱਗੇ ਬਿਜਲੀ ਬਿਲ ਦੀਆਂ ਕਾਪੀਆਂ ਸਾੜਦੇ ਕਿਸਾਨ ਯੂਨੀਅਨ ਦੇ ਆਗੂ | ਤਸਵੀਰ: ਪਵਿੱਤਰ ਸਿੰਘ <br/> 09-12-2025
ਅਮਰਗੜ੍ਹ, 8 ਦਸੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀਂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਮਰਗੜ੍ਹ ਵਲੋਂ ਬਲਾਕ ਪ੍ਰਧਾਨ ਪ੍ਰਮਦੀਪ ਸਿੰਘ ਜਾਮਾ, ਬੀ.ਕੇ.ਯੂ. ਡਕੌਂਦਾ ਧਰੇਲ ਕਾਮਰੇਡ ਹਰਮੀਤ ਸਿੰਘ ਬਾਗੜੀਆਂ, ਦਲਵਾਰਾ ਸਿੰਘ ਬਾਗੜੀਆਂ ਅਤੇ ਰਣਜੀਤ ਸਿੰਘ ਮੁਹਾਲਾ, ਦੀ ਅਗਵਾਈ ਹੇਠ ਪਾਵਰਕਾਮ ਐੱਸ.ਡੀ.ਓ ਦੇ ਦਫ਼ਤਰ ਅਮਰਗੜ੍ਹ ਅੱਗੇ ਬਿਜਲੀ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਧਰਨਾ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਰਨਲ ਸਕੱਤਰ ਕੇਵਲ ਸਿੰਘ ਭੜੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 9 ਨਵੰਬਰ 2025 ਨੂੰ ਬਿਜਲੀ ਬਿਲ ਤਿਆਰ ਕਰ ਕੇ ਸੂਬਾ ਸਰਕਾਰਾਂ ਨੂੰ ਕਾਪੀਆਂ ਭੇਜ ਕੇ ਜਵਾਬ ਮੰਗਿਆ ਹੈ | ਉਨ੍ਹਾਂ ਦੱਸਿਆ ਕਿ ਬਿਜਲੀ ਬਿੱਲ 2025 ਅਨੁਸਾਰ ਬਿਜਲੀ ਮੰਤਰੀ ਹੀ ਬਿਜਲੀ ਕੌਂਸਲ ਦਾ ਪ੍ਰਧਾਨ ਹੋਊਗਾ ਉਹਦੀ ਧਾਰਾ 166 ਕੇਂਦਰ ਨੂੰ ਅਧਿਕਾਰ ਦਿੰਦੀ ਹੈ ਕਿ ਤੁਸੀਂ ਬਿਜਲੀ ਕੌਂਸਲ ਬਣਾ ਸਕਦੇ ਹੋ ਤੇ ਰਾਜਾਂ ਦੇ ਬਿਜਲੀ ਮੰਤਰੀ ਉਸ ਕੌਂਸਲ ਦੇ ਮੈਂਬਰ ਹੋਣਗੇ ਤੇ ਬਿਜਲੀ ਵਿਭਾਗ ਦਾ ਜਿਹੜਾ ਸਕੱਤਰ ਹੈ ਜਿਹੜਾ ਸਰਕਾਰੀ ਅਫ਼ਸਰ ਹੈ ਉਹ ਦਾ ਕਨਵੀਨਰ ਹੋਊਗਾ | ਉਨ੍ਹਾਂ ਦੱਸਿਆ ਕਿ ਸਰਕਾਰਾਂ ਬਦਲ ਦੀਆਂ ਰਹਿਣਗੀਆਂ ਉਹ ਸਕੱਤਰ ਕਦੇ ਵੀ ਨਹੀਂ ਬਦਲੇਗਾ ਉਹੀ ਕਨਵੀਨਰ ਰਹੂੰਗਾ ਚਾਹੇ ਕੋਈ ਸਰਕਾਰ ਬਣ ਜਾਵੇ | ਉਨ੍ਹਾਂ ਦੱਸਿਆ ਕਿ ਬਿਜਲੀ ਬਿੱਲ 2025 ਲਾਗੂ ਕਰ ਕੇ ਕਾਰਪੋਰੇਟ ਘਰਾਣਿਆਂ ਨੂੰ ਬਿਜਲੀ ਸੌਂਪੀ ਜਾਵੇਗੀ | ਨਵੇਂ ਬਿਜਲੀ ਬਿੱਲ 'ਚ ਨਵੀਆਂ ਸੋਧਾਂ ਵੀ ਕੀਤੀਆਂ ਗਈਆਂ ਹਨ ਜਿਸ ਅੰਦਰ ਧਾਰਾ 142 ਜੁਰਮਾਨੇ ਦੀ ਉੱਤਮ ਸੀਮਾ ਵਿਚ ਸੋਧ ਕਰ ਕੇ ਧਾਰਾ 24 ਵਿਚ ਜੁਰਮਾਨਾ 1 ਲੱਖ ਰੁਪਏ ਤੋਂ ਵਧਾਕੇ 50 ਲੱਖ ਤੱਕ ਕੀਤੀ ਜਾਵੇਗੀ, ਜੇਕਰ ਜੁਰਮਾਨਾ ਸਮੇਂ ਸਿਰ ਨਹੀਂ ਭਰਿਆ ਤਾਂ ਉਲੰਘਣਾ ਕਰਨ ਤੇ ਪ੍ਰਤੀ ਦਿਨ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕੀਤਾ ਗਿਆ ਹੈ | ਜੁਰਮਾਨਾ ਨਾ ਭਰਨ ਦੀ ਹਾਲਾਤ ਵਿਚ ਧਾਰਾ 146 ਵਿਚ ਸੋਧ ਕਰ ਕੇ ਧਾਰਾ 25 ਵਿਚ ਪਹਿਲਾਂ 3 ਮਹੀਨਿਆਂ ਦੀ ਸਜ਼ਾ ਹੋ ਸਕਦੀ ਸੀ ਪ੍ਰੰਤੂ ਹੁਣ 3 ਸਾਲ ਦੀ ਸਜ਼ਾ ਜਾਂ ਜੁਰਮਾਨਾ ਦੋਨੋਂ ਹੀ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਇਸ ਕਰ ਕੇ ਸਾਡੇ ਲਈ ਇਹ ਕਾਨੂੰਨ ਬਹੁਤ ਹੀ ਖ਼ਤਰਨਾਕ ਸਾਬਤ ਹੋਵੇਗਾ ਇਸ ਲਈ ਹਰ ਵਰਗ ਨੂੰ ਇਕੱਠੇ ਹੋਕੇ ਇਸ ਦਾ ਜ਼ੋਰਦਾਰ ਵਿਰੋਧ ਕਰਨ ਦੀ ਲੋੜ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਅਮਰਗੜ੍ਹ, ਤਰਨਪ੍ਰੀਤ ਸਿੰਘ ਭੱਟੀਆਂ, ਲੱਖਾ ਸਿੰਘ ਗੁਆਰਾ, ਗੁਰਮੁਖ ਸਿੰਘ ਗੀਗਾ ਮਾਜਰਾ, ਅਵਤਾਰ ਸਿੰਘ ਦੌਲਤਪੁਰ, ਇੰਦਰਜੀਤ ਸਲਾਰ, ਪ੍ਰਧਾਨ ਹਰੀ ਸਿੰਘ ਖੇੜੀ ਸੋਢੀਆਂ, ਚਰਨਜੀਤ ਸਿੰਘ ਹੁਸੈਨਪੁਰਾ, ਬਲਵਿੰਦਰ ਸਿੰਘ ਬਾਗੜੀਆਂ, ਸੁਖਵਿੰਦਰ ਸਿੰਘ ਸਿੱਧੂ ਭੜੀ ਸਮੇਤ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਹਾਜ਼ਰ ਸਨ |

ਪਿਛਲੀ ਖ਼ਬਰ ਕਿਸਾਨ ਯੂਨੀਅਨ ਨੇ ਘੇਰਿਆ ਬਿਜਲੀ ਗਰਿੱਡ <br/> ਅਗਲੀ ਖ਼ਬਰ ਪਤੰਗ ਦੀ ਡੋਰ ਨਾਲ ਗਲ ਦੀ ਨਾੜ ਕੱਟੇ ਜਾਣ ਕਾਰਨ ਬੱਚਾ ਬੁਰੀ ਤਰ੍ਹਾਂ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।