14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਐੱਸ.ਡੀ.ਐੱਮ. ਪ੍ਰਮੋਦ ਸਿੰਗਲਾ ਵਲੋਂ ਠੰਢ ਦੇ ਮੌਸਮ ਵਿਚ ਵੀ ਖੁੱਲ੍ਹੇ ਅਸਮਾਨ ਹੇਠ ਸੌਣ ਨੂੰ ਮਜਬੂਰ ਲੋਕਾਂ ਦੀ ਮੱਦਦ ਦੀ ਅਪੀਲ

ਅਜੀਤ ਡੈਸਕ 09-12-2025
ਸੁਨਾਮ ਊਧਮ ਸਿੰਘ ਵਾਲਾ, 8 ਦਸੰਬਰ (ਧਾਲੀਵਾਲ, ਭੁੱਲਰ)-ਉਪ ਮੰਡਲ ਮੈਜਿਸਟਰੇਟ, ਸੁਨਾਮ ਊਧਮ ਸਿੰਘ ਵਾਲਾ ਸੁਨਾਮ ਪ੍ਰਮੋਦ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਠੰਢ ਦੇ ਮੌਸਮ ਵਿਚ ਵੀ ਖੁੱਲ੍ਹੇ ਅਸਮਾਨ ਹੇਠ ਸੌਣ ਨੂੰ ਮਜਬੂਰ ਲੋਕਾਂ ਦੀ ਮਦਦ ਲਈ ਅੱਗੇ ਆਉਣ | ਸ਼੍ਰੀ ਸਿੰਗਲਾ ਨੇ ਕਿਹਾ ਕਿ ਲੋੜ ਹੈ ਸਰਦੀਆਂ ਵਿਚ ਬੇਘਰੇ ਲੋਕਾਂ ਲਈ ਮਿਲ ਕੇ ਇੱਕ ਸੁਰੱਖਿਅਤ ਆਸਰਾ ਦਿੱਤਾ ਜਾਵੇ | ਇਸ ਤਹਿਤ ਲੋੜਵੰਦਾਂ ਨੂੰ ਆਸਰਾ ਗ੍ਰਹਿ/ਰੈਣ ਬਸੇਰਾ ਬਾਰੇ ਸੂਚਿਤ ਕੀਤਾ ਜਾਵੇ | ਜੇਕਰ ਤੁਸੀਂ ਕਿਸੇ ਵੀ ਵਿਅਕਤੀ ਨੂੰ ਰਾਤ ਸਮੇਂ ਬਾਹਰ ਜਾਂ ਸੜਕ 'ਤੇ ਸੁੱਤਾ ਹੋਇਆ ਦੇਖਦੇ ਹੋ, ਜਿਸ ਕੋਲ ਠਹਿਰਨ ਦਾ ਕੋਈ ਪ੍ਰਬੰਧ ਨਹੀਂ ਹੈ, ਤਾਂ ਕਿਰਪਾ ਕਰ ਕੇ ਉਸ ਨੂੰ ਨਜ਼ਦੀਕੀ ਸਰਕਾਰੀ ਆਸਰਾ ਗ੍ਰਹਿ/ਰੈਣ ਬਸੇਰਾ ਬਾਰੇ ਜਾਣਕਾਰੀ ਦਿੱਤੀ ਜਾਵੇ | ਨਜ਼ਦੀਕੀ ਆਸਰਾ ਗ੍ਰਹਿ/ਰੈਣ ਬਸੇਰਾ ਦੇ ਪਤੇ ਬਾਰੇ ਨਗਰ ਕੌਂਸਲ ਦਫ਼ਤਰ ਤੋਂ ਪੁਸ਼ਟੀ ਕੀਤੀ ਜਾ ਸਕਦੀ ਹੈ | ਜੇਕਰ ਉਹ ਵਿਅਕਤੀ ਖ਼ੁਦ ਆਸਰਾ ਗ੍ਰਹਿ/ਰੈਣ ਬਸੇਰਾ ਨਹੀਂ ਪਹੁੰਚ ਸਕਦਾ ਜਾਂ ਕੋਈ ਹੋਰ ਐਮਰਜੈਂਸੀ ਸਥਿਤੀ ਹੈ, ਤਾਂ ਕਿਰਪਾ ਕਰ ਕੇ ਤੁਰੰਤ ਤਹਿਸੀਲ ਕੰਟਰੋਲ ਰੂਮ ਜਾਂ ਹੈਲਪ ਲਾਈਨ ਨੰਬਰ 'ਤੇ ਸੂਚਿਤ ਕਰੋ, ਜਿਨ੍ਹਾਂ ਵਿਚ 941701-70070, 94171-58581 ਅਤੇ 9815824616 ਨੰਬਰ ਸ਼ਾਮਲ ਹਨ | ਨਗਰ ਕੌਂਸਲ, ਸੁਨਾਮ ਦੇ ਕਾਰਜ ਸਾਧਕ ਅਫ਼ਸਰ ਨੂੰ ਜ਼ਰੂਰੀ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਉਹ ਅਜਿਹੇ ਵਿਅਕਤੀਆਂ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ |

ਪਿਛਲੀ ਖ਼ਬਰ ਪਤੰਗ ਦੀ ਡੋਰ ਨਾਲ ਗਲ ਦੀ ਨਾੜ ਕੱਟੇ ਜਾਣ ਕਾਰਨ ਬੱਚਾ ਬੁਰੀ ਤਰ੍ਹਾਂ ਜ਼ਖ਼ਮੀ ਅਗਲੀ ਖ਼ਬਰ ਅਕਾਲ ਅਕੈਡਮੀ ਭੋਜੋਵਾਲੀ ਵਿਚ ਸਾਲਾਨਾ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।