05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਹਰਪਾਲ ਸਿੰਘ ਬਡਰੁੱਖਾ 'ਆਪ' ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਹੋਏ ਸ਼ਾਮਿਲ <br/>

ਹਰਪਾਲ ਸਿੰਘ ਨੂੰ ਕਾਂਗਰਸ ਵਿਚ ਸ਼ਾਮਿਲ ਕਰਵਾਉਂਦੇ ਹੋਏ ਹਲਕਾ ਇੰਚਾਰਜ ਜਸਵਿੰਦਰ ਸਿੰਘ ਧੀਮਾਨ ਨਾਲ ਮੌਜੂਦ ਹਨ ਕੁਲਜੀਤ ਸਿੰਘ ਤੂਰ ਸਮੇਤ ਹੋਰ ਆਗੂ | ਤਸਵੀਰ: ਮੁਕੇਸ਼ ਕੁਮਾਰ <br/> 07-12-2025
ਸੰਗਰੂਰ, 6 ਦਸੰਬਰ (ਅਮਨਦੀਪ ਸਿੰਘ ਬਿੱਟਾ)-ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੂੰ ਸੁਨਾਮ ਹਲਕੇ ਵਿਚ ਉਸ ਵੇਲੇ ਵੱਡਾ ਝਟਕਾ ਲੱਗਿਆ ਜਦ ਪਿੰਡ ਬਡਰੁੱਖਾ ਦੇ ਧੜੱਲੇਦਾਰ ਆਗੂ ਹਰਪਾਲ ਸਿੰਘ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ | ਹਰਪਾਲ ਸਿੰਘ ਦੀ ਧਰਮ ਪਤਨੀ ਬੀਬੀ ਜਸਪਾਲ ਕੌਰ ਬਲਾਕ ਸੰਮਤੀ ਦੇ ਚੇਅਰਪਰਸਨ ਰਹਿ ਚੁੱਕੇ ਹਨ ਅਤੇ ਹਰਪਾਲ ਸਿੰਘ ਖ਼ੁਦ ਵੀ ਬਲਾਕ ਸੰਮਤੀ ਮੈਂਬਰ ਅਤੇ ਪਿੰਡ ਦੇ ਪੰਚਾਇਤ ਮੈਂਬਰ ਰਹਿ ਚੁੱਕੇ ਹਨ | ਹਰਪਾਲ ਸਿੰਘ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਉਣ ਦੀ ਰਸਮ ਹਲਕਾ ਇੰਚਾਰਜ ਅਤੇ ਸੀਨੀਅਰ ਕਾਂਗਰਸ ਆਗੂ ਜਸਵਿੰਦਰ ਸਿੰਘ ਧੀਮਾਨ ਵਲੋਂ ਨਿਭਾਈ ਗਈ | ਧੀਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਮਿਹਨਤੀ, ਆਗੂਆਂ ਦਾ ਸਨਮਾਨ ਕਰਦੀ ਹੈ ਅਤੇ ਹਰਪਾਲ ਸਿੰਘ ਨੂੰ ਪਾਰਟੀ ਵਿਚ ਯੋਗ ਥਾਂ ਦਿੱਤੀ ਜਾਵੇਗੀ | ਹਰਪਾਲ ਸਿੰਘ ਬਡਰੁੱਖਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਪੂਰਾ ਜੋਰਾ ਲਗਾਉਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਬਡਰੁੱਖਾ ਜ਼ੋਨ ਤੋਂ ਕਾਂਗਰਸ ਉਮੀਦਵਾਰ ਕੁਲਜੀਤ ਸਿੰਘ ਤੂਰ ਬਡਰੁੱਖਾ ਨੂੰ ਰਿਕਾਰਡ ਤੋੜ ਅੰਤਰ ਨਾਲ ਜਿਤਾਇਆ ਜਾਵੇਗਾ | ਕੁਲਜੀਤ ਸਿੰਘ ਤੂਰਾ ਬਡਰੁੱਖਾ ਨੇ ਕਿਹਾ ਕਿ ਹਰਪਾਲ ਸਿੰਘ ਦੇ ਕਾਂਗਰਸ ਵਿਚ ਆਉਣ ਨਾਲ ਕਾਂਗਰਸ ਕੇਵਲ ਬਡਰੁੱਖਾ ਵਿਚੋਂ ਹੀ ਨਹੀਂ ਬਲਕਿ ਪੂਰੇ ਜ਼ੋਨ ਵਿਚ ਮਜ਼ਬੂਤ ਧਿਰ ਬਣ ਕੇ ਉੱਭਰੇਗੀ | ਇਸ ਮੌਕੇ ਸੁਖਵਿੰਦਰ ਸਿੰਘ ਸਾਬਕਾ ਮੈਂਬਰ ਪੰਚਾਇਤ, ਦਵਿੰਦਰ ਸਿੰਘ ਸੰਨੀ, ਤਰਸੇਮ ਸਿੰਘ ਕਾਲਾ, ਬਬਨੀ ਕੁੰਨਰਾ, ਜਰਨੈਲ ਸਿੰਘ ਕੁੰਨਰਾ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਅਕੋਈ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪਿਆਰ ਸਿੰਘ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੰਗਵਾਲ ਲਈ 'ਆਪ' ਵਲੋਂ ਉਮੀਦਵਾਰ ਰਣਬੀਰ ਸਿੰਘ ਢੀਂਡਸਾ ਨੇ ਤੇਜ਼ ਕੀਤਾ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।