05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਭਵਾਨੀਗੜ੍ਹ ਬਲਾਕ ਸੰਮਤੀ ਦੇ 69 ਉਮੀਦਵਾਰਾਂ ਵਿਚੋਂ 44 ਮੈਦਾਨ 'ਚ ਆ ਕੇ ਲੜਨਗੇ ਚੋਣ <br/>

ਭਵਾਨੀਗੜ੍ਹ ਦੇ ਸਬ ਡਵੀਜ਼ਨ ਦਫ਼ਤਰ ਵਿਖੇ ਆਪਣੇ ਉਮੀਦਵਾਰਾਂ ਨਾਲ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ | ਤਸਵੀਰ: ਰਣਧੀਰ ਸਿੰਘ ਫੱਗੂਵਾਲਾ <br/> 07-12-2025
ਭਵਾਨੀਗੜ੍ਹ, 6 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਬਲਾਕ ਸੰਮਤੀ ਚੋਣਾਂ ਦੇ ਅੱਜ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਹੁਣ 44 ਉਮੀਦਵਾਰ ਮੈਦਾਨ ਵਿਚ ਆ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਰਾਹੁਲ ਕੌਸ਼ਲ ਨੇ ਦੱਸਿਆ ਕਿ ਕੁਲ 69 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ, ਜਿਨ੍ਹਾਂ ਵਿਚੋਂ 8 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਆਯੋਗ ਕਰਾਰ ਦਿੱਤੇ ਗਏ, ਅੱਜ ਨਾਮਜ਼ਦਗੀਆਂ ਵਾਪਸ ਲੈਣ ਦਾ ਦਿਨ ਹੋਣ ਕਾਰਨ 17 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਵਾਪਸ ਲੈ ਲੈਣ 'ਤੇ ਹੁਣ 15 ਜ਼ੋਨਾਂ 'ਤੇ 44 ਉਮੀਦਵਾਰ ਮੈਦਾਨ ਵਿਚ ਆ ਗਏ ਹਨ | ਉਨ੍ਹਾਂ ਦੱਸਿਆ ਕਿ ਘਰਾਚੋਂ ਜੋਨ ਤੋਂ 3 ਆਪ ਦੇ ਰਜਿੰਦਰ ਸਿੰਘ, ਕਾਂਗਰਸ ਦੇ ਗੁਰਦੀਪ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੇ ਗੁਰਨੈਬ ਸਿੰਘ, ਬਾਸੀਅਰਖ਼ ਜੋਨ ਤੋਂ 4 ਉਮੀਦਵਾਰ ਆਪ ਦੀ ਕੁਲਦੀਪ ਕੌਰ, ਕਾਂਗਰਸ ਦੀ ਹਰਜਿੰਦਰ ਕੌਰ, ਸ਼ੋ੍ਰਮਣੀ ਅਕਾਲੀ ਦਲ ਦੀ ਬਲਜੀਤ ਕੌਰ ਅਤੇ ਜਸਵੀਰ ਕੌਰ ਆਜ਼ਾਦ, ਕਪਿਆਲ ਜੋਨ ਤੋਂ 4 ਆਪ ਦੇ ਵਿੱਕੀ ਸਿੰਘ, ਕਾਂਗਰਸ ਦੇ ਬੀਰਬਲ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੇ ਗੁਰਤੇਜ ਸਿੰਘ, ਸੁਖਜਿੰਦਰ ਸਿੰਘ ਆਜ਼ਾਦ, ਫੱਗੂਵਾਲਾ ਜੋਨ ਤੋਂ 3 ਹਰਵਿੰਦਰ ਕੌਰ ਆਪ, ਗੁਰਪ੍ਰੀਤ ਕੌਰ ਕਾਂਗਰਸ, ਅਮਰਜੀਤ ਕੌਰ ਆਜ਼ਾਦ, ਭੱਟੀਵਾਲ ਕਲ੍ਹਾਂ ਜੋਨ 'ਤੇ ਚਰਨਜੀਤ ਕੌਰ ਆਪ, ਕਿਰਨ ਬਲਾ ਭਾਜਪਾ, ਬਿੰਦਰ ਕੌਰ ਕਾਂਗਰਸ ਅਤੇ ਅਮਨਿੰਦਰ ਕੌਰ ਅਜ਼ਾ, ਬਲਿਆਲ ਜੋਨ ਤੋਂ ਬਲਜਿੰਦਰ ਸਿੰਘ ਆਪ, ਸੁਨੀਲ ਕੁਮਾਰ ਕਾਂਗਰਸ, ਜਗਸੀਰ ਸਿੰਘ ਆਜ਼ਾਦ, ਝਨੇੜੀ ਜੋਨ ਤੋਂ 4 ਸੁਖਜਿੰਦਰ ਸਿੰਘ ਆਪ, ਹਰਦੀਪ ਸਿੰਘ ਕਾਂਗਰਸ, ਬਿੰਦਰ ਸਿੰਘ ਸ਼ੋ੍ਰਮਣੀ ਅਕਾਲੀ ਦਲ, ਮਾਲਵਿੰਦਰ ਸਿੰਘ ਆਜ਼ਾਦ, ਨਦਾਮਪੁਰ ਜੋਨ ਤੋਂ 2 ਸੁਰਜੀਤ ਕੌਰ ਆਪ, ਹਰਪ੍ਰੀਤ ਸਿੰਘ ਕਾਂਗਰਸ, ਚੰਨੋਂ ਜੋਨ ਰਾਜਿੰਦਰ ਕੌਰ ਆਪ, ਰਜਿੰਦਰ ਕੌਰ ਕਾਂਗਰਸ, ਭੜ੍ਹੋ ਜੋਨ ਤੋਂ ਪਿੰਕੀ ਆਪ, ਸੀਮਾ ਕੌਰ ਕਾਂਗਰਸ, ਨਵਪ੍ਰੀਤ ਕੌਰ ਸ਼ੋ੍ਰਮਣੀ ਅਕਾਲੀ ਦਲ, ਬਾਲਦ ਕਲ੍ਹਾਂ ਜੋਨ ਤੋਂ ਵਿਕਰਮਜੀਤ ਸਿੰਘ ਆਪ, ਪਰਗਟ ਸਿੰਘ ਕਾਂਗਰਸ, ਬੂਟਾ ਸਿੰਘ ਸ਼ੋ੍ਰਮਣੀ ਅਕਾਲੀ ਦਲ, ਆਲੋਅਰਖ਼ ਜੋਨ ਤੋਂ ਦਰਸਨ ਸਿੰਘ ਆਪ, ਸੁਖਵੀਰ ਸਿੰਘ ਕਾਂਗਰਸ, ਬਲਦੇਵ ਸਿੰਘ, ਕੁਲਵੰਤ ਸਿੰਘ ਦੋਵੇਂ ਆਜ਼ਾਦ, ਕਾਲਾਝਾੜ ਜੋਨ ਤੋਂ ਨਿਰਭੈ ਸਿੰਘ ਆਮ ਆਦਮੀ ਪਾਰਟੀ, ਕਾਕੜਾ ਕੁਲਵੀਰ ਸਿੰਘ ਆਪ, ਦਰਸ਼ਨ ਸਿੰਘ ਆਜ਼ਾਦ ਅਤੇ ਸਕਰੌਦੀ ਜੋਨ ਤੋਂ ਚਰਨਜੀਤ ਕੌਰ ਆਪ ਅਤੇ ਨਰਦੀਪ ਕੌਰ ਕਾਂਗਰਸ ਦੇ ਉਮੀਦਵਾਰ ਚੋਣ ਲੜਨਗੇ | ਇੱਥੇ ਇਹ ਵੀ ਵਰਨਣਯੋਗ ਹੈ, ਕਿ ਸ਼ੋ੍ਰਮਣੀ ਅਕਾਲੀ ਦਲ 15 ਜ਼ੋਨਾਂ ਵਿਚੋਂ ਸਿਰਫ਼ 6 ਜ਼ੋਨਾਂ 'ਤੇ , ਭਾਜਪਾ 1 ਜੋਨ , ਕਾਂਗਰਸ 13 ਜ਼ੋਨਾਂ 'ਤੇ ਅਤੇ ਆਪ ਦੇ ਉਮੀਦਵਾਰ ਸਾਰੇ ਜ਼ੋਨਾਂ ਤੋਂ ਚੋਣ ਲੜ ਰਹੇ ਹਨ | ਇਹ ਵੀ ਦੱਸਣਯੋਗ ਹੈ, ਕਿ ਜਿਹੜੇ ਪਿੰਡਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦਾ ਵੱਡਾ ਅਧਾਰ 'ਤੇ ਉਨ੍ਹਾਂ ਪਿੰਡਾਂ ਦੇ ਜ਼ੋਨਾਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਕੋਈ ਵੀ ਉਮੀਦਵਾਰ ਮੈਦਾਨ ਵਿਚ ਨਹੀਂ | ਇਹ ਵੀ ਦੱਸਣਯੋਗ ਹੈ ਕਿ ਕਾਲਾਝਾੜ ਜੋਨ ਤੋਂ 2 ਉਮੀਦਵਾਰਾਂ ਦੇ ਪੱਤਰ ਰੱਦ ਹੋਣ ਨਿਰਭੈ ਸਿੰਘ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਹਨ |

ਪਿਛਲੀ ਖ਼ਬਰ ਪੰਚਾਇਤ ਸੰਮਤੀ ਸੁਨਾਮ ਦੇ 4 ਉਮੀਦਵਾਰਾਂ ਨੇ ਕਾਗ਼ਜ਼ ਵਾਪਸ ਲਏ 24 ਮਰਦ ਤੇ 18 ਅÏਰਤਾਂ ਚੋਣ ਮੈਦਾਨ 'ਚ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ 214 ਉਮੀਦਵਾਰ ਚੋਣ ਮੈਦਾਨ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।