11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬੇਸਹਾਰਾ ਪਸ਼ੂ ਦੇ ਅੱਗੇ ਆਉਣ ਕਾਰਨ ਸੜਕੀ ਹਾਦਸੇ 'ਚ ਇੱਕ ਗੱਭਰੂ ਦੀ ਹੋਈ ਮੌਤ <br/>

ਅਜੀਤ ਡੈਸਕ 06-12-2025
ਮਲੇਰਕੋਟਲਾ, 5 ਦਸੰਬਰ (ਮੁਹੰਮਦ ਹਨੀਫ਼ ਥਿੰਦ)-ਅੱਜ ਕਿਲ•ਾ ਰਹਿਮਤਗੜ•, ਮਲੇਰਕੋਟਲਾ-ਪਟਿਆਲਾ ਸੜਕ 'ਤੇ ਸਥਿਤ ਮਸ਼ਹੂਰ ਡਿਫੈਂਸ ਟੇਲਰ ਦੇ ਸਾਹਮਣੇ ਇੱਕ ਹੋਏ ਇੱਕ ਭਿਆਨਕ ਸੜਕੀ ਹਾਦਸੇ ਵਿਚ ਇੱਕ ਨੌਜਵਾਨ ਗੱਭਰੂ ਉਮਰ ਕਰੀਬ 32 ਸਾਲਾ ਲਖਵੀਰ ਸਿੰਘ ਉਰਫ਼ ਭੂਰਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮਾਹੋਰਾਨਾ, ਜ਼ਿਲ•ਾ ਮਲੇਰਕੋਟਲਾ ਦੀ ਮੌਕੇ 'ਤੇ ਹੀ ਮੌਤ ਹੋਣ ਦੀ ਖ਼ਬਰ ਹੈ | ਥਾਣਾ ਸ਼ਹਿਰੀ-1 ਮਲੇਰਕੋਟਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਤਕ ਨੌਜਵਾਨ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਮਲੇਰਕੋਟਲਾ ਤੋਂ ਆਪਣੇ ਪਿੰਡ ਵੱਲ ਨੂੰ ਵਾਪਸ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੇ ਵਾਲੇ ਪਾਸਿਉਂ ਇੱਕ ਬੇਸਹਾਰਾ ਪਸ਼ੂ ਆ ਗਿਆ, ਜਿਸ ਦਾ ਮੋਟਰ ਸਾਈਕਲ ਉਸ ਪਸ਼ੂ ਵਿਚ ਜਾ ਕੇ ਵੱਜਿਆ ਅਤੇ ਲਖਵੀਰ ਸਿੰਘ ਸੜਕ ਦੇ ਵਿਚਕਾਰ ਲੱਗੀ ਹੋਈ ਲੋਹੇ ਦੀ ਗਰਿੱਲ ਵਿਚ ਜਾ ਕੇ ਵੱਜਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ | ਮੌਕੇ 'ਤੇ ਪੁੱਜੀ ਪੁਲਿਸ ਟੀਮ ਅਤੇ ਇਕੱਤਰ ਹੋਏ ਲੋਕਾਂ ਨੇ ਉਸ ਦੀ ਮਿ੍ਤਕ ਦੇਹ ਨੂੰ ਸੜਕ ਤੋਂ ਹਟਾ ਕੇ ਇੱਕ ਪਾਸੇ ਕੱਪੜੇ ਨਾਲ ਢੱਕ ਕੇ ਰੱਖ ਦਿੱਤਾ ਸੀ | ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪੁੱਜੇ ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਸ ਹਾਦਸੇ ਨੂੰ ਕੁਦਰਤੀ ਹਾਦਸਾ ਦੱਸਦਿਆਂ ਕਿਸੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰਵਾਈ ਅਤੇ ਮਿ੍ਤਕ ਦੇਹ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਲਖਵੀਰ ਸਿੰਘ ਉਰਫ਼ ਭੂਰਾ ਵਿਆਹਿਆ ਹੋਇਆ ਸੀ ਅਤੇ ਉਸ ਦੇ ਇੱਕ 5 ਸਾਲ ਦਾ ਬੇਟਾ ਵੀ ਹੈ |

ਪਿਛਲੀ ਖ਼ਬਰ ਪ੍ਰਵਾਸੀ ਠੇਕੇਦਾਰ ਨੇ ਦਿਹਾੜੀਦਾਰ ਕਾਮੇ ਦੇ ਨਾਂਅ ਉੱਤੇ ਬੈਂਕ ਖਾਤਾ ਖੁਲ੍ਹਵਾ ਕੇ ਮਾਰੀ ਠੱਗੀ, ਮਾਮਲਾ ਦਰਜ <br/> ਅਗਲੀ ਖ਼ਬਰ ਸਿਮਰਤ ਰਾਣਾ ਪੂਨੀਆ ਸਰਬਸੰਮਤੀ ਨਾਲ ਬਣੇ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਦੇ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।