11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪ੍ਰਵਾਸੀ ਠੇਕੇਦਾਰ ਨੇ ਦਿਹਾੜੀਦਾਰ ਕਾਮੇ ਦੇ ਨਾਂਅ ਉੱਤੇ ਬੈਂਕ ਖਾਤਾ ਖੁਲ੍ਹਵਾ ਕੇ ਮਾਰੀ ਠੱਗੀ, ਮਾਮਲਾ ਦਰਜ <br/>

ਅਜੀਤ ਡੈਸਕ 06-12-2025
ਸੰਗਰੂਰ, 5 ਦਸੰਬਰ (ਅਮਨਦੀਪ ਸਿੰਘ ਬਿੱਟਾ)-ਇੱਕ ਦਿਹਾੜੀਦਾਰ ਕਾਮੇ ਨਾਲ ਪ੍ਰਵਾਸੀ ਠੇਕੇਦਾਰ ਵਲੋਂ ਠੱਗੀ ਮਾਰੇ ਜਾਣ ਦੇ ਸਬੰਧ ਵਿਚ ਥਾਣਾ ਸਾਈਬਰ ਕ੍ਰਾਈਮ ਵਿਚ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐਸ.ਐੱਚ.ਓ. ਹਰਜੀਤ ਕੌਰ ਅਨੁਸਾਰ ਗੁਰਜੀਤ ਸਿੰਘ ਗੁਰੀ (29 ਸਾਲ) ਵਾਸੀ ਪਿੰਡ ਉੱਭਾਵਾਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਕੇਵਲ ਅੱਠਵੀਂ ਪਾਸ ਹੈ ਅਤੇ ਇਮਾਰਤਾਂ ਦੇ ਪੈਣ ਵਾਲੇ ਲੈਂਟਰ ਵਿਚ ਜਾਲ ਬੰਨ੍ਹਣ ਦਾ ਕੰਮ ਕਰਦਾ ਹੈ | 2024 ਵਿਚ ਪਟਿਆਲਾ ਵਿਖੇ ਗੁਰਜੀਤ ਸਿੰਘ ਗੁਰੀ ਦੀ ਮੁਲਾਕਾਤ ਇੱਕ ਪ੍ਰਵਾਸੀ ਸਰੀਆਂ ਬੰਨ੍ਹਣ ਵਾਲੇ ਠੇਕੇਦਾਰ ਨਾਲੇ ਹੋਈ | ਸਬੰਧਿਤ ਠੇਕੇਦਾਰ ਨੇ ਆਪਣਾ ਨਾਮ ਹਰਮੇਸ਼ ਦੱਸਿਆ ਅਤੇ 800 ਰੁਪਏ ਦਿਹਾੜੀ ਨਾਲ ਗੁਰੀ ਨੂੰ ਆਪਣੇ ਨਾਲ ਕੰਮ ਕਰਨ ਲਈ ਕਿਹਾ ਅਤੇ ਇਸ ਉਪਰੰਤ ਉਹ ਹਰਮੇਸ਼ ਨਾਲ ਦਿੱਲੀ ਕੰਮ ਕਰਨ ਲਈ ਚੱਲਿਆ ਗਿਆ | ਦਿੱਲੀ ਵਿਖੇ ਸ਼ਿਕਾਇਤਕਰਤਾ 8 ਮਹੀਨੇ ਕੰਮ ਕਰਦਾ ਰਿਹਾ ਅਤੇ ਹਰਮੇਸ਼ ਤੋਂ ਮਜ਼ਦੂਰੀ ਵਜੋਂ 23 ਹਜ਼ਾਰ ਨਗਦ ਲੈ ਲਏ | ਫਿਰ ਜਦ ਗੁਰੀ ਨੇ ਬਾਕੀ ਤਨਖ਼ਾਹ ਦੇਣ ਬਾਰੇ ਹਰਮੇਸ਼ ਨੂੰ ਕਿਹਾ ਉਹ ਬੈਂਕ ਅਕਾੳਾੂਟ ਖੁਲ੍ਹਵਾਏ ਤਾਂ ਜੋ ਉਸ ਦੀ ਤਨਖ਼ਾਹ ਪਾਈ ਜਾ ਸਕੇ | 26 ਫਰਵਰੀ 2025 ਨੂੰ ਸ਼ਿਕਾਇਤਕਰਤਾ ਦਿੱਲੀ ਤੋਂ ਪਿੰਡ ਉੱਭਾਵਾਲ ਆ ਗਿਆ | 27 ਫਰਵਰੀ ਨੂੰ ਹਰਮੇਸ਼ ਨੇ ਫ਼ੋਨ ਕਰ ਕੇ ਕਿਹਾ ਕਿ ਉਹ ਨਵਾਂ ਸਿੰਮ ਕਾਰਡ ਲੈ ਲਏ ਜਿਸ ਉਪਰੰਤ ਨਵਾਂ ਸਿੰਮ ਕਾਰਡ ਲੈ ਲਿਆ | 28 ਫਰਵਰੀ ਨੂੰ ਹਰਮੇਸ਼ ਸੰਗਰੂਰ ਆ ਗਿਆ ਅਤੇ ਉਸ ਨੇ ਉਸ ਨੂੰ ਬੈਂਕ ਆਫ਼ ਮਹਾਰਾਸ਼ਟਰ ਬਰਾਂਚ ਗਊਸ਼ਾਲਾ ਰੋਡ ਸੰਗਰੂਰ ਆਉਣ ਲਈ ਕਿਹਾ ਗਿਆ | ਬੈਂਕ ਆਫ਼ ਮਹਾਰਾਸ਼ਟਰ ਪੁੱਜ ਕੇ ਨਵਾਂ ਖਾਤਾ ਖੁਲ੍ਹਵਾਉਣ ਲਈ ਆਪਣਾ ਆਈ.ਡੀ. ਪਰੂਫ਼ ਬੈਂਕ ਵਾਲਿਆਂ ਨੂੰ ਦਿੱਤੇ ਅਤੇ ਉਸ ਦਾ ਨਵਾਂ ਖ਼ਰੀਦਿਆ ਮੋਬਾਈਲ ਨੰਬਰ ਵੀ ਲਿੰਕ ਕਰਵਾ ਦਿੱਤਾ ਗਿਆ | ਬੈਂਕ ਨੇ ਗੁਰੀ ਦਾ ਬੱਚਤ ਖਾਤਾ ਨੰਬਰ, ਖਾਤੇ ਦੀ ਪਾਸ ਬੁੱਕ, ਚੈੱਕ ਬੁੱਕ, ਏ.ਟੀ.ਐਮ. ਕਾਰਡ ਦੇ ਦਿੱਤੇ | ਹਰਮੇਸ਼ ਨੇ ਕਿਹਾ ਕਿ ਉਹ ਉਸ ਦੀ ਤਨਖ਼ਾਹ ਨਵੇਂ ਖਾਤੇ ਵਿਚ ਪਾ ਦੇਵੇਗਾ ਅਤੇ ਉਸ ਨੇ ਤਨਖ਼ਾਹ ਪਵਾਉਣ ਦੇ ਬਹਾਨੇ ਤਹਿਤ ਨਵੇਂ ਖਾਤੇ ਦਾ ਸਿੰਮ ਕਾਰਡ, ਏ.ਟੀ.ਐਮ., ਚੈੱਕ ਬੁੱਕ ਲੈ ਲਏ ਕਿ ਉਹ ਆਪਣੇ ਖਾਤੇ ਨਾਲ ਲਿੰਕ ਕਰਵਾ ਦੇਵੇਗਾ, ਉਪਰੋਕਤ ਚੀਜ਼ਾਂ ਲੈ ਲਈਆਂ | ਇਸ ਉਪਰੰਤ ਗੁਰੀ ਨੇ ਕਈ ਵਾਰ ਹਰਮੇਸ਼ ਨੂੰ ਤਨਖ਼ਾਹ ਖਾਤੇ ਵਿਚ ਪਵਾਉਣ ਲਈ ਕਿਹਾ ਪਰ ਉਸ ਦਾ ਨੰਬਰ ਬੰਦ ਹੋ ਗਿਆ | ਜਦ ਗੁਰੀ ਬੈਂਕ ਆਫ਼ ਮਹਾਰਾਸ਼ਟਰ ਆਪਣੇ ਖਾਤੇ ਸਬੰਧੀ ਜਾਣਕਾਰੀ ਲੈਣ ਗਿਆ ਤਾਂ ਪਤਾ ਚੱਲਿਆ ਕਿ ਉਸ ਦੇ ਖਾਤੇ ਵਿਚ ਲੱਖਾ ਦਾ ਲੈਣ ਦੇਣ ਕੀਤਾ ਗਿਆ ਹੈ | ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਉਸ ਦੇ ਘੱਟ ਪੜੇ ਲਿਖੇ ਹੋਣ ਦਾ ਫ਼ਾਇਦਾ ਚੁੱਕਿਆ ਪ੍ਰਵਾਸੀ ਠੇਕੇਦਾਰ ਨੇ ਉਸ ਦੇ ਖਾਤੇ ਦੀ ਦੁਰਵਰਤੋਂ ਕੀਤੀ ਹੈ ਅਤੇ ਠੱਗੀ ਮਾਰੀ ਹੈ | ਉਸ ਨੇ ਪੁਲਿਸ ਕੋਲ ਫ਼ਰਿਆਦ ਕੀਤੀ ਕਿ ਹਰਮੇਸ਼ ਖ਼ਿਲਾਫ਼ ਬਣਦੀ ਕਾਨੂੰਨੀ ਕਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਸੰਗਰੂਰ ਦੇ ਕੂੜਾ ਸੰਕਟ 'ਤੇ ਨੈਸ਼ਨਲ ਗ੍ਰੀਨ ਟਿ੍ਬਿਊਨਲ ਨੇ ਲਿਆ ਗੰਭੀਰ ਨੋਟਿਸ <br/> ਅਗਲੀ ਖ਼ਬਰ ਬੇਸਹਾਰਾ ਪਸ਼ੂ ਦੇ ਅੱਗੇ ਆਉਣ ਕਾਰਨ ਸੜਕੀ ਹਾਦਸੇ 'ਚ ਇੱਕ ਗੱਭਰੂ ਦੀ ਹੋਈ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।