11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਿਮਰਤ ਰਾਣਾ ਪੂਨੀਆ ਸਰਬਸੰਮਤੀ ਨਾਲ ਬਣੇ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਦੇ ਪ੍ਰਧਾਨ <br/>

ਅਜੀਤ ਡੈਸਕ 06-12-2025
ਸੰਗਰੂਰ, 5 ਦਸੰਬਰ (ਦਮਨਜੀਤ ਸਿੰਘ)-ਸ਼ਹਿਰ ਦੇ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਲਈ ਪ੍ਰਬੰਧਕ ਕਮੇਟੀ ਦੀ ਅੱਜ ਸਰਬਸੰਮਤੀ ਨਾਲ ਚੋਣ ਨੇਪਰੇ ਚੜ੍ਹ•ੀ | ਗੁਰਦੁਆਰਾ ਸਾਹਿਬ ਦੇ ਲੰਮਾ ਸਮਾਂ ਪ੍ਰਧਾਨ ਰਹੇ ਪਿ੍ੰਸੀਪਲ ਭੁਪਿੰਦਰ ਸਿੰਘ ਪੂਨੀਆ ਦੀ ਅਗਵਾਈ ਹੇਠ ਹੋਈ ਇਸ ਚੋਣ ਦੌਰਾਨ ਸਰਬਸੰਮਤੀ ਨਾਲ ਸ੍ਰੀਮਤੀ ਸਿਮਰਤ ਰਾਣਾ ਪੂਨੀਆ ਨੰੂ ਕਮੇਟੀ ਦਾ ਨਵਾ ਪ੍ਰਧਾਨ ਚੁਣਿਆ ਗਿਆ | ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੰੂ ਲੈ ਕੇ ਇਲਾਕੇ ਦੀ ਸੰਗਤ ਵਿਚ ਦੋ ਧੜ•ੇ ਬਣ ਗਏ ਸਨ ਅਤੇ ਦੋਵੇਂ ਹੀ ਧੜ•ੇ ਆਪੋ ਆਪਣੀ ਕਮੇਟੀ ਨੰੂ ਮਾਨਤਾ ਦੇ ਰਹੇ ਸਨ | ਗੁਰਦੁਆਰਾ ਸਾਹਿਬ ਦੇ ਨਜ਼ਦੀਕ ਪੈਂਦੀਆਂ ਪੂਨੀਆ ਕਲੋਨੀ, ਰਾਮ ਬਸਤੀ, ਖ਼ਲੀਫ਼ਾ ਬਾਗ਼ ਅਤੇ ਮਹਿਲ ਮੁਬਾਰਕ ਕਲੋਨੀ ਦੀ ਸੰਗਤ ਵਲੋਂ ਆਪਸੀ ਵਿਚਾਰ ਵਟਾਂਦਰੇ ਉਪਰੰਤ ਇਸ ਮਸਲੇ ਦਾ ਹੱਲ ਕਰਦਿਆ ਨਗਰ ਕੌਂਸਲ ਸੰਗਰੂਰ ਦੀ ਸਾਬਕਾ ਪ੍ਰਧਾਨ ਅਤੇ ਨਾਮਵਰ ਆਗੂ ਇਕਬਾਲਜੀਤ ਸਿੰਘ ਪੂਨੀਆ ਦੀ ਧਰਮ ਪਤਨੀ ਸਿਮਰਤ ਰਾਣਾ ਪੂਨੀਆ ਨੰੂ ਸਰਬ ਸੰਮਤੀ ਨਾਲ ਪ੍ਰਧਾਨ ਬਨਾਉਣ ਦਾ ਫ਼ੈਸਲਾ ਲਿਆ ਅਤੇ ਅੱਜ ਗੁਰਦੁਆਰਾ ਸਾਹਿਬ ਵਿਖੇ ਸਵੇਰ ਦੇ ਦੀਵਾਨ ਉਪਰੰਤ ਪਹਿਲਾ ਮੌਜੂਦਾ ਪ੍ਰਧਾਨ ਬੀਬੀ ਦੁੱਲਟ ਵਲੋਂ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਗਈ ਇਸ ਉਪਰੰਤ ਸੰਗਤ ਵਲੋਂ ਸ੍ਰੀਮਤੀ ਪੂਨੀਆ ਨੰੂ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਬਣਾਉਂਦਿਆਂ ਕਮੇਟੀ ਦੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਕਰਨ ਦੇ ਅਖ਼ਤਿਆਰ ਵੀ ਸੌਂਪੇ | ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਮਿਲਣ ਉਪਰੰਤ ਸ੍ਰੀਮਤੀ ਪੂਨੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਰੀ ਸੰਗਤ ਨੰੂ ਨਾਲ ਲੈ ਕੇ ਉਨ•ਾਂ ਵਲੋਂ ਕਮੇਟੀ ਦੇ ਪ੍ਰਬੰਧਾਂ ਨੰੂ ਸੁਚਾਰੂ ਢੰਗ ਨਾਲ ਨੇਪਰੇ ਚੜ•ਾਇਆ ਜਾਵੇਗਾ | ਉਨ•ਾਂ ਇਸ ਅਹਿਮ ਜ਼ਿੰਮੇਵਾਰੀ ਲਈ ਇਲਾਕੇ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੋਵਾਂ ਧੜਿ•ਆਂ ਵਿਚੋਂ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰਾਂ ਦੀ ਚੋਣ ਬਿਨ•ਾਂ ਕਿਸੇ ਪੱਖਪਾਤ ਤੋਂ ਕੀਤੀ ਜਾਵੇਗੀ |
ਇਹ ਚੋਣ ਪੱਕੀ ਨਹੀਂ ਸਗੋਂ ਅਸਥਾਈ ਹੈ-ਕੇਹਰ ਸਿੰਘ
ਸੰਗਰੂਰ-ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਕੇਹਰ ਸਿੰਘ ਨੇ ਇਸ ਚੋਣ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਪਿਛਲੇ ਸਮੇਂ ਤੋਂ ਵਿਵਾਦਾਂ ਵਿਚ ਚਲੀ ਆ ਰਹੀ ਹੈ | ਇਸ ਲਈ ਇਸ ਸੰਬੰਧੀ ਮਾਮਲਾ ਤਖ਼ਤ ਸਾਹਿਬ ਅਤੇ ਪੁਲਿਸ ਪ੍ਰਸ਼ਾਸਨ ਪਾਸ ਵਿਚਾਰ ਅਧੀਨ ਹੈ | ਉਨ•ਾਂ ਕਿਹਾ ਕਿ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਦੁੱਲਟ ਵਲੋਂ ਵਿਦੇਸ਼ ਯਾਤਰਾ ਉੱਤੇ ਜਾਣ ਕਾਰਨ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਹੈ ਅਤੇ ਇਸੇ ਦੇ ਚੱਲਦਿਆਂ ਹੀ ਬੀਬੀ ਪੂਨੀਆ ਨੰੂ ਆਉਂਦੀ 9 ਜਨਵਰੀ ਤੱਕ ਪ੍ਰਧਾਨ ਬਣਾਇਆ ਗਿਆ ਹੈ | ਕੇਹਰ ਸਿੰਘ ਨੇ ਕਿਹਾ ਕਿ ਬੀਬੀ ਪੂਨੀਆ ਦੀ ਪ੍ਰਧਾਨ ਵਜੋਂ ਹੋਈ ਚੋਣ ਪੱਕੀ ਨਹੀਂ ਸਗੋਂ ਅਸਥਾਈ ਹੈ |

ਪਿਛਲੀ ਖ਼ਬਰ ਬੇਸਹਾਰਾ ਪਸ਼ੂ ਦੇ ਅੱਗੇ ਆਉਣ ਕਾਰਨ ਸੜਕੀ ਹਾਦਸੇ 'ਚ ਇੱਕ ਗੱਭਰੂ ਦੀ ਹੋਈ ਮੌਤ <br/> ਅਗਲੀ ਖ਼ਬਰ ਮਹਿਲਾ ਬੈਂਕ ਅਧਿਕਾਰੀ ਨਾਲ 21 ਲੱਖ 69 ਹਜ਼ਾਰ 500 ਰੁਪਏ ਦੀ ਮਾਰੀ ਠੱਗੀ ਸੰਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।