ਅਮਰਗੜ੍ਹ, 3 ਦਸੰਬਰ (ਜਤਿੰਦਰ ਮੰਨਵੀ)-ਗੁਰਸੇਵਾ ਤੇ ਭਗਤੀ ਦੇ ਅਟੱਲ ਜੋਸ਼ ਨੂੰ ਦਰਸਾਉਂਦੇ ਹੋਏ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਲੰਗਰਾਂ ਦੀ ਸੇਵਾ ਵਾਸਤੇ ਰੁੜਕੀ ਕਲਾਂ ਤੋਂ ਰਸਦਾ ਨਾਲ ਭਰਿਆ ਟਰੱਕ ਬਾਬਾ ਮੇਜਰ ਸਿੰਘ ਰੇਰੂ ਸਾਹਿਬ ਸਾਹਨੇਵਾਲ ਵਾਲਿਆਂ ਦੀ ਰਹਿਨੁਮਾਈ ਹੇਠ ਗੁਰਦੁਆਰਾ ਉੱਤਮ ਭਗਤ ਸਾਹਿਬ ਤੋਂ ਰਵਾਨਾ ਕੀਤਾ ਗਿਆ | ਸੇਵਾਦਾਰ ਦਰਬਾਰਾ ਸਿੰਘ ਗੱਜਣਮਾਜਰਾ, ਸੁਖਵਿੰਦਰ ਸਿੰਘ ਰੁੜਕੀ ਕਲਾਂ ਅਤੇ ਭਰਪੂਰ ਸਿੰਘ ਰੁੜਕੀ ਕਲਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਉਹ ਹਰ ਸਾਲ ਲੰਗਰ ਸੇਵਾ ਲਈ ਤਿੰਨ ਟਰੱਕ ਝੋਨੇ ਅਤੇ ਤਿੰਨ ਟਰੱਕ ਕਣਕ ਭੇਜਦੇ ਹਨ | ਉਨ੍ਹਾਂ ਕਿਹਾ ਕਿ ਇਸ ਵਾਰ ਵੀ ਇੱਕ ਟਰੱਕ ਸਿਹੋੜਾ ਅਤੇ ਇੱਕ ਸਰੌਦ ਤੋਂ ਹਜ਼ੂਰ ਸਾਹਿਬ ਭੇਜਿਆ ਜਾ ਚੁੱਕਾ ਹੈ, ਜਿਸ ਤੋਂ ਬਾਅਦ ਅੱਜ ਤੀਜਾ ਟਰੱਕ ਰੁੜਕੀ ਕਲਾਂ ਤੋਂ ਰਵਾਨਾ ਕੀਤਾ ਗਿਆ ਹੈ | ਇਸ ਮੌਕੇ ਅੰਮਿ੍ਤਪਾਲ ਸਿੰਘ ਰੁੜਕੀ ਕਲਾਂ, ਜਗਤਾਰ ਸਿੰਘ ਭੁਰਥਲਾ ਮੰਡੇਰ, ਰਾਜੂ ਸਰੌਦ, ਹਰਪ੍ਰੀਤ ਸਿਹੋੜਾ, ਹਾਕਮ ਸਿੰਘ ਸਿਆੜ, ਕੇਵਲ ਸਿੰਘ ਭੋਗੀਵਾਲ, ਗੁਰਮੀਤ ਸਿੰਘ ਬੌੜਹਾਈ, ਨਜ਼ਰ ਸਿੰਘ ਕਲਾੜ, ਖੜਕ ਸਿੰਘ ਸੰਘੇਣ, ਗੁਲਜ਼ਾਰ ਸਿੰਘ ਮਤੋਈ, ਨਿਰਮਲ ਸਿੰਘ ਬੌੜਹਾਈ ਅਤੇ ਅਮਰਜੀਤ ਸਿੰਘ ਧੌਲਮਾਜਰਾ ਆਦਿ ਹਾਜ਼ਰ ਸਨ |