22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸ਼ੇਰਪੁਰ ਦੇ ਪੁਸ਼ਪਿੰਦਰ ਸਿੰਘ ਨੇ 5 ਕਿੱਲੋਮੀਟਰ ਮੈਰਾਥਨ ਦੌੜ ਜਿੱਤੀ

ਅਜੀਤ ਡੈਸਕ 04-12-2025
ਸ਼ੇਰਪੁਰ, 3 ਦਸੰਬਰ (ਦਰਸ਼ਨ ਸਿੰਘ ਖੇੜੀ)-ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਵਲੋਂ ਅਪੋਲੋ ਗਰਾੳਾੂਡ ਪਟਿਆਲਾ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਜਾਗਰੂਕਤਾ ਮੰਤਵ ਨੂੰ ਲੈ ਕੇ ਸੰਵਿਧਾਨ ਦਿਵਸ ਮੌਕੇ 5 ਕਿੱਲੋਮੀਟਰ ਮੈਰਾਥਨ ਦੌੜ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਦੀ ਦੇਖ ਰੇਖ ਹੇਠ ਆਯੋਜਿਤ ਕਰਵਾਈ ਗਈ | ਇਹ ਦੌੜ 31 ਤੋਂ 45 ਉਮਰ ਗੁੱਟ ਦੇ ਦੌੜਾਕਾਂ ਨੇ ਭਾਗ ਲਿਆ | ਇਸ ਦੌੜ ਵਿਚ ਲਗਭਗ 1000 ਪ੍ਰਤੀਨਿਧਤਾ ਨੇ ਭਾਗ ਲਿਆ | ਕਸਬਾ ਸ਼ੇਰਪੁਰ ਦੇ ਵਸਨੀਕ ਨੌਜਵਾਨ ਪੁਸ਼ਪਿੰਦਰ ਸਿੰਘ ਸਪੁੱਤਰ ਕੇਸਰ ਸਿੰਘ ਨੇ ਪੰਜ ਕਿੱਲੋਮੀਟਰ ਦੌੜ ਪਹਿਲੇ ਨੰਬਰ ਤੇ ਜਿੱਤੀ | ਇਹ ਦੌੜ 30 ਮਿੰਟਾਂ ਵਿਚ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਨਸ਼ਾ ਰੋਕੂ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਖੇੜੀ ਅਤੇ ਸੰਦੀਪ ਸਿੰਘ ਗੋਪੀ ਗਰੇਵਾਲ ਨੇ ਪੁਸ਼ਪਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਉਹ ਨੌਜਵਾਨ ਹੀ ਮੰਜ਼ਲਾਂ ਨੂੰ ਪ੍ਰਾਪਤ ਕਰਦੇ ਹਨ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਰੁੜਕੀ ਕਲਾਂ ਤੋਂ ਰਸਦਾਂ ਦਾ ਟਰੱਕ ਰਵਾਨਾ ਅਗਲੀ ਖ਼ਬਰ ਸਬ-ਡਵੀਜ਼ਨ ਲਹਿਰਾਗਾਗਾ ਦੇ ਹਾਈ ਸਕੂਲ ਚੋਟੀਆਂ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।