ਸੁਨਾਮ ਊਧਮ ਸਿੰਘ ਵਾਲਾ, 3 ਦਸੰਬਰ (ਸਰਬਜੀਤ ਸਿੰਘ ਧਾਲੀਵਾਲ)-ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵੱਲੋਂ ਵਾਇਸ ਪਿ੍ੰਸੀਪਲ ਮੈਡਮ ਡਾ. ਅਚਲਾ ਰਾਣੀ ਦੀ ਅਗਵਾਈ ਵਿਚ ਅਤੇ ਸਹਾਇਕ ਪ੍ਰੋਫੈਸਰ ਰਜਨੀ ਹਰਜਾਈ ਦੀ ਦੇਖ-ਰੇਖ 'ਚ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦੌਰਾਨ ਟੀਮ ਬੀ 'ਚੋਂ ਕਮਲਪ੍ਰੀਤ ਕੌਰ ਅਤੇ ਸੰਦੀਪ ਕੌਰ ਨੇ ਪਹਿਲਾ ਅਤੇ ਟੀਮ ਏ 'ਚੋਂ ਸਿਮਰਨ ਕੌਰ ਅਤੇ ਹਰਮਨ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ | ਇਨ੍ਹਾਂ ਵਿਦਿਆਰਥੀਆਂ ਨੂੰ ਅਸਿ. ਪ੍ਰੋ: ਸੰਦੀਪ ਕੌਰ, ਡਾ. ਰਮਨਦੀਪ ਕੌਰ, ਡਾ. ਅੰਚਲਾ ਅਤੇ ਸੁਮਿਤ ਸ਼ਰਮਾ ਵਲੋਂ ਵਧਾਈ ਦਿੱਤੀ ਗਈ ਅਤੇ ਸਨਮਾਨਿਤ ਵੀ ਕੀਤਾ ਗਿਆ |