ਸੰਗਰੂਰ, 3 ਦਸੰਬਰ (ਅਮਨਦੀਪ ਸਿੰਘ ਬਿੱਟਾ)-ਵੇਦ ਪ੍ਰਚਾਰ ਮੰਡਲ ਪੰਜਾਬ ਵਲੋਂ ਆਰਿਆ ਸਮਾਜ ਦੇ ਪ੍ਰਧਾਨ ਜਗਨਨਾਥ ਗੋਇਲ ਦੀ ਰਹਿਨੁਮਾਈ ਮੰਡਲ ਦੇ ਸੂਬਾ ਜਨਰਲ ਸਕੱਤਰ ਰੌਸ਼ਨ ਲਾਲ ਆਰਿਆ ਅਤੇ ਪਿ੍ੰਸੀਪਲ ਪੂਨਮ ਗਰਗ ਦੇ ਦਿਸ਼ਾ ਨਿਰਦੇਸ਼ ਹੇਠ ਵੈਦਿਕ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ | ਐੱਸ.ਐੱਨ.ਏ. ਦਇਆਨੰਦ ਪਬਲਿਕ ਸਕੂਲ ਵਿਚ ਕਰਵਾਈ ਇਸ ਪ੍ਰਤੀਯੋਗਤਾ ਦਾ ਉਦਘਾਟਨ ਸੁਰਿੰਦਰ ਮਿੱਤਲ, ਜਤਿੰਦਰ ਮਲਹੋਤਰਾ ਉਪ ਪ੍ਰਧਾਨ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਫੈਡਰੇਸ਼ਨ ਨੇ ਜੋਤ ਜਗਾ ਕੇ ਕੀਤਾ | ਡਾਕਟਰ ਮੀਨਾ ਕੁਮਾਰੀ, ਰਾਕੇਸ਼ ਜਿੰਦਲ ਨੇ ਡਰਾਅ ਕੱਢ ਕੇ ਪ੍ਰਤੀਯੋਗਤਾ ਦਾ ਆਰੰਭ ਕਰਵਾਇਆ | ਮੁੱਖ ਮਹਿਮਾਨ ਇੰਜੀਨੀਅਰ ਸ਼ਿਵ ਆਰੀਆ ਚੇਅਰਮੈਨ ਕੈਬਿ੍ਜ ਇੰਟਰਨੈਸ਼ਨਲ ਸਕੂਲ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਸਤਪਾਲ ਬਾਂਸਲ, ਹਿਮਾਂਸ਼ੂ ਮਦਾਨ, ਬਾਬੀ ਮਲਹੋਤਰਾ, ਪ੍ਰਭਾ ਸੂਦ, ਰੇਨੂੰ ਵਧਵਾ, ਮਰਾਸਾ ਵਰਿੰਦਰ, ਬਦਰੀ ਜਿੰਦਲ ਅਤੇ ਹੋਰ ਅਹੁਦੇਦਾਰਾਂ ਵਲੋਂ ਕੀਤਾ ਗਿਆ | ਰੌਸ਼ਨ ਲਾਲ ਆਰਿਆ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿਚ 300 ਵਿਦਿਆਰਥੀ ਭਾਗ ਲੈ ਰਹੇ ਹਨ ਅਤੇ ਉਹ 30 ਸਕੂਲਾਂ ਨਾਲ ਸਬੰਧਿਤ ਹਨ | ਜੱਜਾਂ ਦੀ ਭੂਮਿਕਾ ਡਾਕਟਰ ਮਹਿਮਾ ਖੋਸਲਾ ਅਤੇ ਪ੍ਰੋ. ਅਨੂ ਗੌਂਡ ਪ੍ਰੋਫੈਸਰ ਫਰਾਜਨਾ ਖ਼ਾਨ ਨੇ ਨਿਭਾਈ | ਪ੍ਰਤੀਯੋਗਤਾ ਵਿਚ ਪਹਿਲਾ ਪੁਰਸਕਾਰ ਨਵਦੀਪ ਸਿੰਘ ਸਪਰਿੰਗਡੇਲਜ ਪਬਲਿਕ ਸਕੂਲ ਸੰਗਰੂਰ, ਦੂਜਾ ਥਾਂ ਪ੍ਰਾਚੀ ਸਟੀਫਨ ਇੰਟਰਨੈਸ਼ਨਲ ਸਕੂਲ, ਤੀਜਾ ਥਾਂ ਲਵਲੀਸ਼ ਬਾਂਸਲ ਸਹਿਕਾਰੀ ਵਿੱਦਿਆ ਮੰਦਰ ਧੂਰੀ, ਏਕਮਦੀਪ ਕੌਰ ਹੈਰੀਟੇਜ ਸਕੂਲ ਭਵਾਨੀਗੜ੍ਹ ਅਤੇ ਪ੍ਰਸਾਸਾਪੂਰਨ ਇਨਾਮ ਨਕਸ ਮਹਿਤਾ ਕੈਬਿ੍ਜ ਇੰਟਰਨੈਸ਼ਨਲ ਸਕੂਲ ਸੰਗਰੂਰ ਤੇ ਰਿਸ਼ਵ ਸ਼ਰਮਾ ਡੀ.ਏ.ਵੀ. ਸਕੂਲ ਸੁਨਾਮ ਨੇ ਪ੍ਰਾਪਤ ਕੀਤਾ |