22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਦਿੜ੍ਹਬਾ ਬਲਾਕ ਸੰਮਤੀ ਲਈ 8 ਹੋਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਅਜੀਤ ਡੈਸਕ 04-12-2025
ਦਿੜ੍ਹਬਾ ਮੰਡੀ, 3 ਦਸੰਬਰ (ਹਰਬੰਸ ਸਿੰਘ ਛਾਜਲੀ) - ਬਲਾਕ ਸੰਮਤੀ ਦਿੜ੍ਹਬਾ ਲਈ ਤੀਜੇ ਦਿਨ 8 ਹੋਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਦਿੜ੍ਹਬਾ ਸ੍ਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬਲਾਕ ਦਿੜ੍ਹਬਾ ਲਈ ਕੁਲ 9 ਨਾਮਜ਼ਦਗੀਆਂ ਦਾਖਲ ਹੋ ਗਈਆ | ਤੀਜੇ ਦਿਨ 8 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ |ਜਦ ਕਿ ਇੱਕ ਉਮੀਦਵਾਰ ਭੋਲਾ ਸਿੰਘ ਨੇ ਪਹਿਲਾ ਜੋਨ ਤਰੰਜੀ ਖੇੜਾ ਤੋਂ ਦਾਖਲ ਕੀਤੇ ਹਨ | ਤੀਜੇ ਦਿਨ ਜੋਨ ਸਫੀਪੁਰ ਤੋਂ ਸੁਖਜਿੰਦਰ ਸਿੰਘ ਆਜ਼ਾਦ, ਜੋਨ ਢੰਡੋਲੀ ਕਲਾ ਤੋਂ ਅਕਾਲੀ ਦਲ ਦੀ ਸ਼ਿੰਦਰ ਕੌਰ, ਕੜਿਆਲ ਜੋਨ ਤੋਂ ਜੱਸਾ ਸਿੰਘ ਆਜ਼ਾਦ, ਅਕਾਲੀ ਦਲ ਦੇ ਮਨਪ੍ਰੀਤ ਸਿੰਘ ਅਤੇ ਆਜ਼ਾਦ ਜੱਸਾ ਸਿੰਘ ਪੁੱਤਰ ਬਲਵੀਰ ਸਿੰਘ, ਖਨਾਲ ਕਲਾ ਜੋਨ ਤੋਂ ਅਕਾਲੀ ਦਲ ਦੀ ਬਲਵਿੰਦਰ ਕੌਰ ਅਤੇ ਅਕਾਲੀ ਦਲ ਦੀ ਹੀ ਪਰਵਿੰਦਰ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ | ਨਾਮਜ਼ਦਗੀ ਪੱਤਰ ਬਾਅਦ ਦੁਪਹਿਰ 3 ਵਜੇ ਤੱਕ 4 ਦਸੰਬਰ ਤੱਕ ਦਾਖਲ ਕੀਤੇ ਜਾ ਸਕਦੇ ਹਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਮਨਪ੍ਰੀਤ ਕੌਰ ਅਬਜ਼ਰਵਰ ਨਿਯੁਕਤ ਅਗਲੀ ਖ਼ਬਰ ਡੀ. ਸੀ. ਕੋਠੀ ਵਾਲੀ ਸੜਕ ਨਾ ਬਣਨ ਕਾਰਨ ਸੁੰਦਰ ਇਨਕਲੇਵ ਦੇ ਮੁਹੱਲਾ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਪ੍ਰਗਟਾਇਆ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।