12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਾਬਕਾ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਨੇ ਕਾਂਸਲ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/>

ਕਾਂਸਲ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸਾਬਕਾ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ | ਤਸਵੀਰ : ਧਾਲੀਵਾਲ <br/> 23-11-2025
ਸੁਨਾਮ ਊਧਮ ਸਿੰਘ ਵਾਲਾ, 22 ਨਵੰਬਰ (ਧਾਲੀਵਾਲ, ਭੁੱਲਰ)-ਸਾਬਕਾ ਡੀ.ਆਈ.ਜੀ ਪੰਜਾਬ ਪੁਲਿਸ ਮਨਦੀਪ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਆਰ ਐਨ ਕਾਂਸਲ ਦੀ ਹੋਈ ਬੇਵਕਤੀ ਮੌਤ 'ਤੇ ਕਾਂਸਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਸੁਨਾਮ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ | ਇਸ ਸਮੇਂ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਆਰ ਐਨ ਕਾਂਸਲ ਸਰਮੋਰ ਪੱਤਰਕਾਰ ਹੋਣ ਦੇ ਨਾਲ-ਨਾਲ ਇਕ ਚੰਗੇ ਇਨਸਾਨ ਵੀ ਸਨ ਜੋ ਕਿ ਪੱਤਰਕਾਰੀ ਦੇ ਮਾਧਿਅਮ ਰਾਹੀ ਲੋਕਾਂ ਸੇਵਾ ਕਰ ਰਹੇ ਸਨ | ਉਨ੍ਹਾਂ ਦੀ ਬੇਵਕਤੀ ਮੌਤ ਨਾਲ ਸਮਾਜ ਅਤੇ ਇਲਾਕਾ ਵਾਸੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਇਸ ਮੌਕੇ ਭੂਸ਼ਨ ਕਾਂਸਲ, ਮੁਕੇਸ਼ ਕਾਂਸਲ, ਮਦਨ ਲਾਲ ਕਾਂਸਲ, ਗੋਪਾਲ ਸ਼ਰਮਾ ਅਤੇ ਪ੍ਰਭਾਤ ਜਿੰਦਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਡੀ.ਸੀ. ਦਫ਼ਤਰਾਂ ਦੇ ਅੱਗੇ ਲਗਾਏ ਜਾਣਗੇ ਪੱਕੇ ਮੋਰਚੇ <br/> ਅਗਲੀ ਖ਼ਬਰ ਸੁਵਿਧਾ ਕੈਂਪ 'ਚ ਪਿੰਡ ਭਿੰਡਰਾਂ ਦੇ ਲੋਕਾਂ ਨੂੰ ਇੱਕ ਹੀ ਥਾਂ ਬੇਹੱਦ ਮਹੱਤਵਪੂਰਨ ਸੇਵਾਵਾਂ ਦਿੱਤੀਆਂ ਮੁਫ਼ਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।