12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਇਸਲਾਮੀਆ ਗਰਲਜ਼ ਕਾਲਜ ਮਲੇਰਕੋਟਲਾ ਦੀ ਬਾਕਸਿੰਗ ਖਿਡਾਰਨ ਸ਼ਾਹੀਨ ਨੇ ਗੋਲਡ ਮੈਡਲ ਫੁੰਡਿਆ <br/>

ਬਾਕਸਿੰਗ ਵਿਚ ਗੋਲਡ ਮੈਡਲ ਜੇਤੂ ਇਸਲਾਮੀਆ ਗਰਲਜ਼ ਕਾਲਜ ਮਲੇਰਕੋਟਲਾ ਦੀ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਸ਼ਾਹੀਨ ਨੂੰ ਕਾਲਜ ਪਰਤਣ ਉਪਰੰਤ ਨਿੱਘਾ ਸਵਾਗਤ ਕਰਦੇ ਹੋਏ ਪਿ੍ੰਸੀਪਲ ਮੈਡਮ ਰਾਹੀਲਾ ਖ਼ਾਨ ਅਤੇ ਖੇਡਾਂ ਦੇ ਮੁਖੀ ਅਸਿਸਟੈਂਟ ਪ੍ਰੋਫੈਸਰ ਨਸੀਮ | ਤਸਵੀਰ : ਮੁਹੰਮਦ ਹਨੀਫ਼ ਥਿੰਦ <br/> 23-11-2025
ਮਲੇਰਕੋਟਲਾ, 22 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਵਕਫ਼ ਬੋਰਡ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਇਸਲਾਮੀਆ ਗਰਲਜ਼ ਕਾਲਜ ਮਲੇਰਕੋਟਲਾ ਦੀ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਸ਼ਾਹੀਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿਚ ਬਾਕਸਿੰਗ ਦੇ ਅੰਤਰ ਕਾਲਜ ਮੁਕਾਬਲੇ ਜੋ ਕਿ 17 ਤੋਂ 19 ਨਵੰਬਰ ਹੋਏ ਸਨ | ਇਨ੍ਹਾਂ ਹੋਏ ਮੁਕਾਬਲਿਆਂ ਵਿਚ ਹੋਣਹਾਰ ਵਿਦਿਆਰਥਣ ਸ਼ਾਹੀਨ ਨੇ ਆਪਣੇ ਭਾਰ ਵਰਗ 51 ਤੋਂ 54 ਕਿਲੋਗ੍ਰਾਮ ਵਿਚ ਗੋਲਡ ਮੈਡਲ ਜਿੱਤ ਕੇ ਆਪਣੇ ਕਾਲਜ, ਮਾਪਿਆਂ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਉਪਰੋਕਤ ਜਾਣਕਾਰੀ ਦਿੰਦਿਆਂ ਕਾਲਜ ਦੇ ਪਿ੍ੰਸੀਪਲ ਮੈਡਮ ਰਾਹੀਲਾ ਖ਼ਾਨ ਨੇ ਦੱਸਿਆ ਕਿ ਬਾਕਸਿੰਗ ਖਿਡਾਰਨ ਸ਼ਾਹੀਨ ਨੇ ਆਪਣੇ ਮੁਕਾਬਲੇ ਵਿਚ ਆਪਣੀ ਖੇਡ ਦਾ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਹੁਣ ਉਸ ਦੀ ਚੋਣ ਆਲ ਇੰਡੀਆ ਯੂਨੀਵਰਸਿਟੀ ਵਿਚ ਲਈ ਹੋਈ ਹੈ ਜੋ ਕਿ ਇੱਕ ਬਹੁਤ ਵੱਡੀ ਕਾਮਯਾਬੀ ਹੈ | ਇਸ ਮੌਕੇ ਪਿ੍ੰਸੀਪਲ ਡਾਕਟਰ ਰਾਹਿਲਾ ਖ਼ਾਨ ਅਤੇ ਖੇਡਾਂ ਦੇ ਮੁਖੀ ਅਸਿਸਟੈਂਟ ਪ੍ਰੋਫੈਸਰ ਨਸੀਮ ਨੇ ਹੋਣਹਾਰ ਵਿਦਿਆਰਥਣ ਸ਼ਾਹੀਨ ਨੂੰ ਜਿੱਥੇ ਵਧਾਈ ਦਿੰਦਿਆਂ ਹੋਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਰੁਚੀ ਲੈਣ ਲਈ ਪ੍ਰੇਰਤ ਕੀਤਾ |

ਪਿਛਲੀ ਖ਼ਬਰ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਸਲਾਇਟ ਵਿਦਿਆਰਥੀਆਂ ਨੇ ਏਕਤਾ ਮਾਰਚ ਕੱਢਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।