05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ਼ਹਿਰ ਦੀ ਹਾਲਤ ਨਾ ਸੁਧਰੀ ਤਾਂ ਕਾਂਗਰਸ ਮੁੱਖ ਮੰਤਰੀ ਸਮੇਤ ਮੰਤਰੀਆਂ ਦਾ ਸੰਗਰੂਰ ਫੇਰੀ ਦੌਰਾਨ ਕਰੇਗੀ ਕਰੜਾ ਵਿਰੋਧ-ਰੌਕੀ ਬਾਂਸਲ

ਅਜੀਤ ਡੈਸਕ 22-11-2025
ਸੰਗਰੂਰ, 21 ਨਵੰਬਰ (ਅਮਨਦੀਪ ਸਿੰਘ ਬਿੱਟਾ) - ਬਲਾਕ ਕਾਂਗਰਸ ਸੰਗਰੂਰ ਦੇ ਪ੍ਰਧਾਨ ਰੌਕੀ ਬਾਂਸਲ ਨੇ ਕਿਹਾ ਕਿ ਕਹਿਣ ਨੂੰ ਸੰਗਰੂਰ ਮੁੱਖ ਮੰਤਰੀ ਦਾ ਜ਼ਿਲ੍ਹਾ ਮੰਨਿਆ ਜਾਂਦਾ ਹੈ ਪਰ ਅੱਜ ਜੋ ਹਾਲਤ ਇਸ ਸ਼ਹਿਰ ਦੀ ਬਣੀ ਹੋਈ ਹੈ ਉਸ ਤੋਂ ਸੰਗਰੂਰ ਦੀ ਮੰਦਹਾਲੀ ਦੀ ਤਸਵੀਰ ਆਪਣੇ ਆਪ ਮੂਹਰੇ ਆ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸੜਕਾਂ ਦੀ ਹਾਲਤ ਤਰਸਯੋਗ ਹੈ ਅਤੇ ਲੋਕੀ ਜਨਤਕ ਸਹੂਲਤਾਂ ਪੀਣ ਵਾਲੇ ਪਾਣੀ, ਸਟਰੀਟ ਲਾਈਟਾਂ ਅਤੇ ਥਾਂ-ਥਾਂ ਖੜ੍ਹਾ ਗੰਦਾ ਸੀਵਰੇਜ ਦਾ ਪਾਣੀ ਜੋ ਅੱਜ ਡੇਂਗੂ, ਚਿਕਨ ਗੁਣੀਆਂ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਪ੍ਰਤੀ ਸੱਤਾਧਾਰੀ ਧਿਰ ਆਪ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੁੱਪ ਧਾਰੀ ਬੈਠਾ ਹੈ ਰੌਕੀ ਬਾਂਸਲ ਨੇ ਆਪ ਪਾਰਟੀ ਅਤੇ ਪ੍ਰਸ਼ਾਸਨ ਦੇ ਇਸ ਵਤੀਰੇ ਖ਼ਿਲਾਫ਼ ਕਾਂਗਰਸ ਸਾਬਕਾ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਧਰਨਾ ਦੇਣ ਲਈ ਵਿਚਾਰ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਜੋ ਸੂਬੇ ਵਿਚ ਅਤੇ ਨਗਰ ਕੌਂਸਲ ਸੰਗਰੂਰ ਵਿਚ ਮੁੱਖ ਵਿਰੋਧੀ ਹੈ, ਚਿਤਾਵਨੀ ਦਿੰਦੀ ਹੈ ਕਿ ਜੇ ਹਾਲਾਤ ਜਲਦਾ ਨਾ ਸੁਧਰੇ ਤਾਂ ਸੱਤਾਧਾਰੀ ਧਿਰ ਦੇ ਵਿਧਾਇਕਾਂ, ਮੰਤਰੀਆਂ ਅਤੇ ਮੁੱਖ ਮੰਤਰੀ ਦੇ ਸੰਭਾਵੀ ਸੰਗਰੂਰ ਦੌਰੇ ਦੌਰਾਨ ਉਨ੍ਹਾਂ ਦਾ ਕਰੜਾ ਵਿਰੋਧ ਕੀਤਾ ਜਾਵੇਗਾ |

ਪਿਛਲੀ ਖ਼ਬਰ ਨਗਰ ਕੀਰਤਨ ਦੌਰਾਨ ਡਾ. ਮਿੰਕੂ ਜਵੰਧਾ ਨੇ ਕੀਤੀ ਸੇਵਾ <br/> ਅਗਲੀ ਖ਼ਬਰ ਸਿਹਤ ਮੰਤਰੀ ਵਲੋਂ ਸਿਵਲ ਹਸਪਤਾਲ ਧੂਰੀ ਦਾ ਅਚਨਚੇਤ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।