20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥੋਆ ਦੇ ਵਿਦਿਆਰਥੀ ਹਿਆਨ ਅਲੀ ਖ਼ਾਨ ਨੇ ਬਾਕਸਿੰਗ 19 ਸਾਲਾਂ ਵਰਗ 'ਚ ਪੰਜਾਬ ਭਰ 'ਚੋਂ ਗੋਲਡ ਮੈਡਲ ਪ੍ਰਾਪਤ ਕੀਤਾ

ਅਜੀਤ ਡੈਸਕ 20-11-2025
ਮਲੇਰਕੋਟਲਾ, 19 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਪੰਜਾਬ 19- ਸਾਲਾ ਬਾਕਸਿੰਗ ਚੈਂਪੀਅਨਸ਼ਿਪ ਸਕੂਲ ਪੱਧਰ ਤੇ ਜੋ ਕਿ ਪਟਿਆਲਾ ਵਿਖੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਸਪੋਰਟਸ ਵਿੰਗ ਵਲੋਂ ਕਰਵਾਈ ਗਈ ਸੀ | ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਹਥੋਆ ਦੇ ਵਿਦਿਆਰਥੀ ਹਿਆਨ ਅਲੀ ਖ਼ਾਨ ਬਾਰ੍ਹਵੀਂ ਸ਼੍ਰੇਣੀ ਨੇ ਪੰਜਾਬ ਭਰ 'ਚੋਂ ਗੋਲਡ ਮੈਡਲ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ | ਹਿਆਨ ਅਲੀ ਖ਼ਾਨ ਦਾ ਸਕੂਲ ਪਹੁੰਚਣ ਤੇ ਪਿ੍ੰਸੀਪਲ ਗੁਰਪ੍ਰੀਤ ਸਿੰਘ ਜਵੰਦਾ ਅਤੇ ਸਮੂਹ ਸਟਾਫ਼ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਤੇ ਮੁਬਾਰਕਬਾਦ ਦਿੱਤੀ | ਸਕੂਲ ਵਿਚ ਸਮੂਹ ਸਟਾਫ਼, ਐਸ.ਐਮ.ਸੀ. ਮੈਂਬਰਾਂ ਅਤੇ ਪੰਚਾਇਤ ਨੇ ਮਿਲ ਕੇ ਹਿਆਨ ਅਲੀ ਖ਼ਾਨ ਨੂੰ ਮੈਡਲ ਤੇ ਟਰਾਫ਼ੀ ਨਾਲ ਸਵੇਰ ਦੀ ਸਭਾ ਵਿਚ ਸਨਮਾਨਿਤ ਕੀਤਾ ਗਿਆ | ਵਿਦਿਆਰਥੀ ਹਿਆਨ ਅਲੀ ਖ਼ਾਨ ਨੇ ਆਪਣੇ ਸਕੂਲ, ਪਿੰਡ ਅਤੇ ਮਾਪਿਆਂ ਦਾ ਨਾਂਅ ਪੰਜਾਬ ਭਰ ਵਿਚ ਉੱਚਾ ਕੀਤਾ ਹੈ | ਇਸ ਮੌਕੇ ਪਿ੍ੰਸੀਪਲ ਗੁਰਪ੍ਰੀਤ ਸਿੰਘ ਜਵੰਦਾ, ਲੈਕਚਰਾਰ ਰਾਜਵਿੰਦਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਸੁੱਖਾ, ਕੈਪਟਨ ਬਹਾਦਰ ਸਿੰਘ, ਮੈਂਬਰ ਹਰਮੇਲ ਸਿੰਘ, ਗੁਰਦੇਵ ਸਿੰਘ ਮੈਂਬਰ, ਹਰਮੀਤ ਸਿੰਘ ਪੰਚ, ਨੰਬਰਦਾਰ ਦਲਵਿੰਦਰ ਸਿੰਘ, ਲੈਕਚਰਾਰ ਕਾਜ਼ਮਾ ਖ਼ਾਨ, ਲਖਵਿੰਦਰ ਸਿੰਘ, ਲੈਕਚਰਾਰ ਪਰਵੇਜ਼ ਨਿਸਾਰ, ਕਮਲਦੀਪ ਸਿੰਘ, ਸਾਬਰ ਅਲੀ, ਪਰਮਿੰਦਰ ਸਿੰਘ, ਡੀ.ਪੀ.ਈ. ਬਲਤੇਜ ਸਿੰਘ, ਨਪਿੰਦਰ ਸਿੰਘ, ਪਰਮਜੀਤ ਕੌਰ, ਰਮਨਦੀਪ ਕੌਰ, ਜ਼ਰੀਨਾ, ਮੈਡਮ ਕੁਰਸ਼ੈਦ, ਸੰਦੀਪ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਮਹਿੰਦਰ ਕੌਰ, ਮੁਹੰਮਦ ਅਨਸ, ਮੁਹੰਮਦ ਅਸਗਰ ਆਦਿ ਨੇ ਹਿਆਨ ਅਲੀ ਖ਼ਾਨ ਦੇ ਹੋਰ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਵਿਧਾਇਕ ਪੰਡੋਰੀ ਵਲੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ <br/> ਅਗਲੀ ਖ਼ਬਰ ਘੱਟ ਗਿਣਤੀ ਕਮਿਸ਼ਨ ਮੈਂਬਰ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।