ਸ਼ੇਰਪੁਰ, 19 ਨਵੰਬਰ (ਖੇੜੀ, ਜੋਸ਼ੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਬਲਾਕ ਸ਼ੇਰਪੁਰ ਦੇ ਪਿੰਡਾਂ ਫਤਹਿਗੜ੍ਹ ਪੰਜਗਰਾਈਆਂ ਵਿਖੇ ਮੰਡੀ ਦੇ ਸ਼ੈੱਡ ਲਈ 35 ਲੱਖ ਤੇ ਖੇਡ ਗਰਾਊਾਡ ਲਈ 10 ਲੱਖ, ਗੁਰਬਖ਼ਸਪੁਰਾ ਵਿਖੇ ਮੰਡੀ ਦੇ ਸ਼ੈੱਡ ਲਈ 8 ਲੱਖ ਅਤੇ ਖੇਡ ਗਰਾਊਾਡ ਲਈ 20 ਲੱਖ ਅਤੇ ਈਨਾ ਬਾਜਵਾ ਵਿਖੇ ਮੰਡੀ ਦੇ ਸ਼ੈੱਡ ਲਈ 8 ਲੱਖ, ਖੇਡ ਗਰਾਊਾਡ ਲਈ 64 ਲੱਖ ਅਤੇ ਹੈਲਥ ਵੈਲਨੈਸ ਸੈਂਟਰ ਲਈ 35 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਵਿਧਾਇਕ ਪੰਡੋਰੀ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਨੂੰ ਨਮੂਨੇ ਦੇ ਪਿੰਡ ਬਣਾਇਆ ਜਾਵੇਗਾ ਤੇ ਗਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸੜਕਾਂ ਪੱਖੋਂ ਹਲਕਾ ਮਹਿਲ ਕਲਾਂ ਪੰਜਾਬ ਭਰ ਵਿਚੋਂ ਮੋਹਰੀ ਹੋਵੇਗਾ ਤੇ ਕੰਮ ਜੰਗੀ ਪੱਧਰ 'ਤੇ ਜਾਰੀ ਹਨ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਰਾਜਵਿੰਦਰ ਸਿੰਘ ਰਾਜ, ਐੱਸ.ਐੱਚ.ਓ ਸ਼ੇਰਪੁਰ ਬਲੌਰ ਸਿੰਘ, ਪ੍ਰਧਾਨ ਚੇਤਨ ਰਿਸ਼ੀ ਚੀਨੂੰ, ਸੁਖਮਿੰਦਰ ਸਿੰਘ ਧਾਲੀਵਾਲ, ਹਰਪਾਲ ਸਿੰਘ ਪੋਪੀ ਫ਼ੌਜੀ, ਪ੍ਰਧਾਨ ਗੁਰਜੰਟ ਸਿੰਘ, ਮਨਿੰਦਰ ਸਿੰਘ ਚੀਮਾ, ਪੰਚ ਹਾਕਮ ਸਿੰਘ, ਗੁਰੀ ਪੰਚ, ਹੰਸਾ ਗੰਡੇਵਾਲ, ਚਰਨਜੀਤ ਸਿੰਘ ਪੰਜਗਰਾਈਆਂ, ਮੋਨੂੰ ਸ਼ਰਮਾ ਪੰਚ ਭਗਵਾਨਪੁਰਾ ਆਦਿ ਆਗੂ ਮੌਜੂਦ ਸਨ |