20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਜਸਵੀਰ ਰਾਣਾ ਦੀ ਕਥਾ-ਪੁਸਤਕ 'ਲਤੀਫ਼ੇ ਤੋਂ ਬਾਅਦ ਡਿੱਗਿਆ ਹੰਝੂ' ਲੋਕ ਅਰਪਣ <br/>

ਢਢੋਗਲ ਖੇੜੀ ਸਕੂਲ 'ਚ ਸਾਹਿਤਕ ਸਮਾਗਮ ਦੌਰਾਨ ਪ੍ਰਸਿੱਧ ਕਹਾਣੀਕਾਰ ਜਸਵੀਰ ਰਾਣਾ ਦੀ ਕਥਾ-ਪੁਸਤਕ 'ਲਤੀਫ਼ੇ ਤੋਂ ਬਾਅਦ ਡਿੱਗਿਆ ਹੰਝੂ' ਲੋਕ ਅਰਪਣ ਕਰਦੇ ਹੋਏ ਵਿਦਵਾਨ ਲੇਖਕ ਅਤੇ ਸਾਹਿਤਕਾਰ | ਤਸਵੀਰ : ਪਵਿੱਤਰ ਸਿੰਘ <br/> 20-11-2025
ਅਮਰਗੜ੍ਹ, 19 ਨਵੰਬਰ (ਪਵਿੱਤਰ ਸਿੰਘ)-ਸਾਹਿਤ ਸਿਰਜਣਾ ਮੰਚ ਅਮਰਗੜ੍ਹ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਢੋਗਲ ਖੇੜੀ ਵਿਖੇ ਇੱਕ ਪ੍ਰਭਾਵਸ਼ਾਲੀ ਸਾਹਿਤਿਕ ਸਮਾਗਮ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਦਰਸ਼ਨ ਬੁੱਟਰ ਪ੍ਰਧਾਨ ਹੇਠ ਕਰਵਾਇਆ ਗਿਆ | ਸਮਾਗਮ ਦੌਰਾਨ ਅਧਿਆਪਕਾਂ-ਵਿਦਿਆਰਥੀਆਂ ਦੀ ਹਾਜ਼ਰੀ ਵਿਚ ਕਹਾਣੀਕਾਰ ਜਸਵੀਰ ਰਾਣਾ ਦੀ ਨਵੀਂ ਕਥਾ-ਪੁਸਤਕ 'ਲਤੀਫ਼ੇ ਤੋਂ ਬਾਅਦ ਡਿੱਗਿਆ ਹੰਝੂ' ਲੋਕ ਅਰਪਣ ਕੀਤੀ ਗਈ | ਪੁਸਤਕ ਰਿਲੀਜ਼ ਕਰਨ ਉਪਰੰਤ ਦਰਸ਼ਨ ਬੁੱਟਰ ਨੇ ਰਾਣੇ ਦੇ ਸਾਹਿਤਿਕ ਸਫ਼ਰ ਦਾ ਜ਼ਿਕਰ ਕਰਦਿਆਂ ਉਸ ਨੂੰ ਪੰਜਾਬੀ ਕਹਾਣੀ ਦੀ ਮੁੱਖ ਧਾਰਾ ਨਾਲ ਵਰ ਮੇਚ ਕੇ ਵੱਡੇ ਅਰਥਾਂ ਵਾਲੀ ਕਹਾਣੀ ਲਿਖਣ ਵਾਲਾ ਵੱਡਾ ਕਹਾਣੀਕਾਰ ਆਖਿਆ | ਪ੍ਰਧਾਨਗੀ ਮੰਡਲ ਵਿਚ ਸ਼ਾਮਲ ਵਿਦਵਾਨ ਲੇਖਕਾਂ ਚੋਂ ਪ੍ਰਸਿੱਧ ਆਲੋਚਕ ਡਾ. ਗੁਰਮੀਤ ਕੌਰ ਨੇ ਵਿਚਾਰ-ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਰਾਣਾ ਦੀਆਂ ਵੱਡੇ ਸਮਾਜਿਕ ਸਰੋਕਾਰਾਂ ਦਾ ਬਿਰਤਾਂਤ ਸਿਰਜਣ ਵਾਲੀਆਂ ਜ਼ਿਆਦਾਤਰ ਕਹਾਣੀਆਂ ਦੇ ਕੇਂਦਰ ਵਿਚ ਇੱਕ ਬੱਚਾ ਖੜ੍ਹਾ ਦਿਖਾਈ ਦਿੰਦਾ ਹੈ | ਨਾਵਲਕਾਰ ਹਰਜੀਤ ਕੌਰ ਵਿਰਕ ਨੇ ਆਖਿਆ ਕਿ ਇਸ ਪੁਸਤਕ ਦੀਆਂ ਕਹਾਣੀਆਂ ਵਿਚਲੇ ਨਾਂ, ਪਾਤਰ, ਵਿਸ਼ੇ ਤੇ ਅੰਤ ਕਹਾਣੀ ਕਲਾ ਦਾ ਸਿਖਰ ਸਿਰਜਦੇ ਹਨ, ਮੈਂ ਕਹਾਣੀਆਂ ਦੇ ਅੰਤ ਤੱਕ ਅਬੁੱਝ ਸੁਭਾਅ ਕਾਰਨ ਇਹਨਾਂ ਦੀ ਪਾਠਕ ਹਾਂ | ਕਹਾਣੀਕਾਰ ਜਤਿੰਦਰ ਹਾਂਸ ਨੇ ਕਿਹਾ ਮੈਂ ਸਮਕਾਲੀ ਹੋਣ ਕਾਰਨ ਦਹਾਕਿਆਂ ਤੋਂ ਜਸਵੀਰ ਰਾਣਾ ਦੀ ਕਹਾਣੀ ਕਲਾ ਦੇ ਵਿਕਾਸ ਦਾ ਚਸ਼ਮਦੀਦ ਗਵਾਹ ਹਾਂ ਕਿ ਉਹ ਹਰ ਵਾਰ ਕਹਾਣੀ ਵਿਚ ਨਵਾਂ ਪ੍ਰਯੋਗ ਕਰਦਾ ਅਤੇ ਇਸ ਕਲਾ ਨੂੰ ਨਵੀਂ ਦਿਸ਼ਾ ਦੇਣ ਲਈ ਯਤਨਸ਼ੀਲ ਹੈ | ਨਾਵਲਕਾਰ ਅਮਨਪ੍ਰੀਤ ਸਿੰਘ ਮਾਨ ਨੇ ਕਹਾਣੀਆਂ ਵਿਚਲੇ ਹੌਰਰ ਐਲੀਮੈਂਟ ਦੇ ਹਵਾਲੇ ਨਾਲ '180 ਮਿੰਟ ਦਾ ਆਤੰਕ ਕਾਲ' ਨੂੰ ਪੰਜਾਬੀ ਦੀ ਪਹਿਲੀ ਹੌਰਰ ਕਹਾਣੀ ਆਖ ਕੇ ਚਰਚਾ ਨੂੰ ਅੱਗੇ ਵਧਾਇਆ | ਨਾਵਲਕਾਰ ਬਲਦੇਵ ਸਿੰਘ ਭਾਕਰ ਨੇ ਆਪਣੇ ਹਿੱਸੇ ਦੀ ਗੱਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਵੱਖਰੇ ਵਿਸ਼ਿਆਂ, ਪਾਤਰਾਂ ਤੇ ਕਥਾ ਜੁਗਤਾਂ ਵਾਲੀਆਂ ਕਹਾਣੀਆਂ ਲਿਖਣਾ ਸਿਰਫ਼ ਜਸਵੀਰ ਰਾਣਾ ਦੇ ਹਿੱਸੇ ਹੀ ਆਇਆ ਹੈ | ਨਾਭਾ ਤੋਂ ਨਵਨੀਤ ਸਿੰਘ ਨੇ ਕਥਾ-ਪੁਸਤਕ ਵਿਚਲੀਆਂ ਕਹਾਣੀਆਂ ਨੂੰ ਵਿਦੇਸ਼ੀ ਅੰਗਰੇਜ਼ੀ ਕਥਾਕਾਰੀ ਦੇ ਪੱਧਰ ਦੀਆਂ ਕਹਾਣੀਆਂ ਕਰਾਰ ਦਿੱਤਾ | ਸਕੂਲ ਦੇ ਪਿ੍ੰਸੀਪਲ ਮਲਕੀਤ ਸਿੰਘ ਬਿਲਿੰਗ ਨੇ ਸਭ ਦਾ ਧੰਨਵਾਦ ਕਰਦਿਆਂ ਜਸਵੀਰ ਰਾਣਾ ਦੀ ਪ੍ਰੇਰਨਾ ਸਦਕਾ ਆਪਣੇ ਕਹਾਣੀਕਾਰ ਤੇ ਚਿੱਤਰਕਾਰ ਬਣਨ ਦੀ ਯਾਤਰਾ ਦੇ ਹਵਾਲੇ ਨਾਲ ਉਸ ਨੰੂ ਕਰਤਾਰੀ ਸਮਰੱਥਾ ਦਾ ਮਾਲਕ ਕਹਾਣੀਕਾਰ ਆਖਿਆ | ਇਸ ਵਿਚਾਰ-ਚਰਚਾ ਵਿਚ ਗੋਪੀ ਸ਼ਾਹਬਾਣਾ, ਸੱਤਾ ਸ਼ਾਹਬਾਣਾ, ਸਵਰਨ ਕੌਰ ਰਾਜੂ, ਸ਼ਾਨਵੀਰ ਸਿੰਘ, ਅਨੁਤਾਸ਼ ਕੌਰ, ਪਰਵਿੰਦਰ ਕੌਰ ਸੋਹੀ, ਜਸਵੀਰ ਕੌਰ ਤੂਰ, ਅੰਮਿ੍ਤ ਕੌਰ, ਸਤਵੀਰ ਕੌਰ, ਨੀਰਜ ਸਿੰਗਲਾ, ਗੁਰਦੀਪ ਕੌਰ, ਮਨਦੀਪ ਕੌਰ, ਸਿਮਰਨਜੀਤ ਕੌਰ, ਰਿੰਪੀ, ਅਰਜੁਨ ਸਿੰਘ, ਗਗਨਦੀਪ ਸ਼ਰਮਾ, ਅਮਨਜੀਤ ਸਿੰਘ, ਮਨਜੀਤ ਸਿੰਘ ਸੋਹੀ, ਯੁੱਗਵੀਰ ਸਿੰਘ, ਤਰਨਵੀਰ ਸਿੰਘ, ਜਗਜੀਤ ਸਿੰਘ, ਜਸਵੀਰ ਸਿੰਘ, ਸੁਖਜੀਤ ਕੌਰ, ਸ਼ੈਲਜਾ ਜਿੰਦਲ ਨੇ ਉਚੇਚੇ ਤੌਰ 'ਤੇ ਹਾਜਰੀ ਲਵਾਈ | ਅੰਤ ਵਿਚ ਮੰਚ ਵਲੋਂ ਹਾਜ਼ਰ ਵਿਦਵਾਨ ਲੇਖਕਾਂ ਦਾ ਸਨਮਾਨ ਕੀਤਾ ਗਿਆ | ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਸਿੱਧ ਆਲੋਚਕ ਸੰਦੀਪ ਸਿੰਘ ਬਦੇਸ਼ਾ ਵਲੋਂ ਦਿਲਕਸ਼ ਅੰਦਾਜ਼ ਵਿਚ ਨਿਭਾਈ ਗਈ |

ਪਿਛਲੀ ਖ਼ਬਰ ਘੱਟ ਗਿਣਤੀ ਕਮਿਸ਼ਨ ਮੈਂਬਰ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਸਫ਼ਾਈ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਜਨਤਾ ਨੂੰ ਸਹਿਯੋਗ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।