ਲਹਿਰਾਗਾਗਾ, 19 ਅਕਤੂਬਰ (ਅਸ਼ੋਕ ਗਰਗ)-ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ 'ਫੈਪ' ਵਲੋਂ ਕਰਵਾਏ ਗਏ ਸੂਬਾ ਪੱਧਰ ਦੇ ਓਲੰਪੀਅਡ ਵਿਚ ਸਥਾਨਕ ਸੀਬਾ ਸਕੂਲ ਦੇ ਤੀਸਰੀ ਕਲਾਸ ਦੇ ਮੁਕਾਬਲੇ ਵਿਚ ਨਿਗਮ ਪ੍ਰਕਾਸ਼ ਗਰਗ ਪੁੱਤਰ ਬੀਨੂ ਗੋਪਾਲ, ਲਹਿਰਾਗਾਗਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ | ਇਹਨਾਂ ਮੁਕਾਬਲਿਆਂ ਵਿਚ ਪੰਜਾਬ ਭਰ ਦੇ ਪ੍ਰਾਈਵੇਟ ਸਕੂਲਾਂ ਨੇ ਭਾਗ ਲਿਆ ਸੀ | ਇਹ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਕ ਅਤੇ ਫੈਪ ਦੇ ਫਾਊਾਡਰ ਆਗੂ ਕੰਵਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਇਸ ਨਿਰਪੱਖ ਓਲੰਪੀਅਡ ਵਿਚ ਬੱਚਿਆਂ ਦੀ ਬੁੱਧੀ, ਸਮਾਂ ਪ੍ਰਬੰਧਨ ਅਤੇ ਤਰਕ ਅਧਾਰਤ ਟੈਸਟ ਉੱਪਰ ਇਹ ਪ੍ਰੀਖਿਆ ਹੁੰਦੀ ਹੈ, ਜਿਸ ਵਿਚ ਨਿਗਮ ਨੇ ਹਿਸਾਬ ਦੇ ਵਿਸ਼ੇ ਵਿਚ ਪੰਜਾਬ ਭਰ ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ | ਉਨ੍ਹਾਂ ਵਿਦਿਆਰਥੀ, ਮਾਪੇ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਦੱਸਿਆ ਕਿ ਫੈਪ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਵਿਚ ਪੂਰੀ ਟੀਮ ਪੰਜਾਬ ਦੇ ਸਿੱਖਿਆ ਪੱਧਰ ਨੂੰ ਉੱਚ ਮਿਆਰੀ ਬਣਾਉਣ ਅਤੇ ਪ੍ਰਾਈਵੇਟ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਦਾ ਸਨਮਾਨ ਬਰਕਰਾਰ ਰੱਖਣ ਲਈ ਲਗਾਤਾਰ ਕਾਰਜਸ਼ੀਲ ਹੈ | ਇਸ ਮੌਕੇ ਮੈਡਮ ਅਮਨ ਢੀਂਡਸਾ ਅਤੇ ਪਿ੍ੰਸੀਪਲ ਫਲੈਵੀ ਡੀ ਨੇ ਵੀ ਵਿਦਿਆਰਥੀ ਨਿਗਮ ਪ੍ਰਕਾਸ਼ ਦੀ ਹੌਸਲਾ ਅਫ਼ਜ਼ਾਈ ਕੀਤੀ |