20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਅਗਰਵਾਲ ਸਭਾ ਨੇ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ <br/>

ਅਜੀਤ ਡੈਸਕ 20-11-2025
ਸੁਨਾਮ ਊਧਮ ਸਿੰਘ ਵਾਲਾ, 19 ਨਵੰਬਰ (ਭੁੱਲਰ, ਧਾਲੀਵਾਲ)-ਅਗਰਵਾਲ ਸਭਾ ਸੁਨਾਮ ਊਧਮ ਸਿੰਘ ਵਾਲਾ ਵਲੋਂ ਲੈਫ਼ਟੀਨੈਂਟ ਕਰਨਲ ਨਿਤਿਨ ਭਾਟੀਆ ਅਤੇ ਫਰੈਂਡਜ਼ ਫ਼ਾਰ ਕਾਜ ਫਾਉਂਡੇਸ਼ਨ ਦੇ ਸਹਿਯੋਗ ਨਾਲ ਪ੍ਰਧਾਨ ਵਿਕਰਮ ਗਰਗ ਵਿੱਕੀ ਦੀ ਅਗਵਾਈ ਵਿਚ ਸਥਾਨਕ ਜਾਖ਼ਲ ਸੜਕ 'ਤੇ ਬਾਲਾ ਜੀ ਮੰਦਿਰ ਰੋਡ ਦੇ ਚੰਡੀਗੜ੍ਹ ਅੱਖਾਂ ਦਾ ਹਸਪਤਾਲ ਵਿਖੇ ਅੱਖਾਂ ਦਾ ਇਕ ਮੁਫ਼ਤ ਜਾਂਚ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ | ਜਿਸ ਵਿਚ ਅੱਖਾਂ ਦੇ ਮਾਹਿਰ ਡਾਕਟਰ ਸੰਦੀਪ ਤਾਇਲ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਵਲੋਂ ਕਰੀਬ 400 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨ ਉਪਰੰਤ 150 ਮਰੀਜ਼ਾਂ ਨੂੰ ਅਪ੍ਰੇਸ਼ਨ ਲਈ ਚੁਣਿਆ ਗਿਆ | ਇਸ ਸਮੇਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਗਈਆਂ | ਇਸ ਸਮੇਂ ਯੁਗੇਸ਼ ਭਾਟੀਆ ਨੇ ਕਿਹਾ ਕਿ ਸੰਸਥਾ ਵੱਲੋਂ ਹਰ ਸਾਲ ਲਗਭਗ ਤੀਹ ਪੈਂਤੀ ਲੱਖ ਰੁਪਏ ਸਮਾਜ ਸੇਵੀ ਕੰਮਾਂ 'ਤੇ ਖ਼ਰਚ ਕੀਤੇ ਜਾਂਦੇ ਹਨ | ਇਸ ਸਾਲ ਦਸੰਬਰ ਤੱਕ ਉਨ੍ਹਾਂ ਦਾ ਟੀਚਾ 5111 ਲੈਂਜ਼ ਪਵਾਉਣ ਦਾ ਹੈ ਅਤੇ 25 ਅਤੇ 26 ਦਸੰਬਰ ਨੂੰ ਸੂਬਾ ਪੱਧਰੀ ਕੈਂਪ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਮੇਂ ਯੁਗੇਸ਼ ਭਾਟੀਆ, ਕਿ੍ਸ਼ਨ ਸੰਦੋਹਾ, ਪ੍ਰਧਾਨ ਵਿਕਰਮ ਗਰਗ ਵਿੱਕੀ, ਵੇਦ ਪ੍ਰਕਾਸ਼ ਹੋਡਲਾ, ਰਵੀ ਕਮਲ ਗੋਇਲ, ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਡਾਕਟਰ ਸਤਪਾਲ ਗਰਗ, ਰਾਜ ਕੁਮਾਰ ਬੀਰ ਕਲਾਂ ਆਦਿ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਯਸ਼ਪਾਲ ਮੰਗਲਾ ਤੇ ਇੰਜੀ, ਰਾਜੇਸ਼ ਗਰਗ, ਹਕੂਮਤ ਰਾਏ ਜਿੰਦਲ, ਪ੍ਰਭਾਤ ਜਿੰਦਲ, ਸਿਵ ਜਿੰਦਲ, ਹਰੀ ਦੇਵ ਗੋਇਲ, ਰਾਜਨ ਹੋਡਲਾ, ਕਮਲ ਅਗਰਵਾਲ, ਰਾਜਨ ਸਿੰਗਲਾ, ਕਮਲ ਗਰਗ, ਰਵੀ ਕਮਲ ਗੋਇਲ, ਸੰਜੀਵ ਜਿੰਦਲ, ਰਾਜੀਵ ਬਿੰਦਲ, ਰਾਜੀਵ ਸਿੰਗਲਾ, ਰਾਕੇਸ਼ ਗਾਗੀ, ਅਸੋਕ ਘੋਗਾ, ਕੇਵਲ ਕਿ੍ਸ਼ਨ, ਆਰ, ਡੀ ਕਾਂਸਲ, ਰਾਮ ਲਾਲ ਆਲਮਪੁਰੀਆ, ਰਾਮ ਲਾਲ ਤਾਇਲ, ਨਰੇਸ਼ ਭੁਟਾਲੀਆ, ਜੀਵਨ ਬਾਂਸਲ, ਰਜਨੀਸ਼ ਰਿੰਕੂ, ਸ੍ਰੀ ਕਿ੍ਸ਼ਨ ਰਾਜੂ, ਧੀਰਜ ਗੋਇਲ, ਸ਼ਾਮ ਲਾਲ ਐਡਵੋਕੇਟ, ਭਰਤ ਹਰੀ ਸ਼ਰਮਾ, ਮੁਕੇਸ਼ ਕਾਂਸਲ, ਜੈ ਦੇਵ ਸ਼ਰਮਾ, ਡਾ, ਕੁਲਵੰਤ ਰਾਏ ਪੁਰੀ, ਰਾਕੇਸ਼ ਗਰਗ, ਸਾਹਿਲ, ਮਨੀਸ਼ ਸੋਨੀ, ਸਿੰਗਲਾ, ਆਕਾਸ਼ ਗਰਗ, ਅਜੇ ਜਿੰਦਲ ਮਸਤਾਨੀ ਅਤੇ ਅਨਿਲ ਗਰਗ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਫੈਪ ਉਲੰਪੀਅਡ ਵਿਚੋਂ ਸੀਬਾ ਦੇ ਨਿਗਮ ਪ੍ਰਕਾਸ਼ ਨੇ ਪਹਿਲਾ ਸਥਾਨ ਹਾਸਿਲ ਕੀਤਾ <br/> ਅਗਲੀ ਖ਼ਬਰ 23 ਨੂੰ ਕਿਲ੍ਹਾ ਰਹਿਮਤਗੜ੍ਹ ਵਿਖੇ ਮੁਫ਼ਤ ਆਯੁਰਵੈਦਿਕ ਮੈਗਾ ਜਾਂਚ ਕੈਂਪ ਲੱਗੇਗਾ-ਡਾ. ਪਰਵੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।