20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਕੈਨੇਡਾ ਪੀ.ਆਰ. ਲੜਕੀ ਨਾਲ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਕਰੀਬ 24 ਲੱਖ ਠੱਗੇ <br/>

ਅਜੀਤ ਡੈਸਕ 20-11-2025
ਭਵਾਨੀਗੜ੍ਹ, 19 ਨਵੰਬਰ (ਰਣਧੀਰ ਸਿੰਘ ਫੱਗੂਵਾਲਾ) - ਇਕ ਵਿਅਕਤੀ ਵਲੋਂ ਆਪਣੀ ਕੈਨੇਡਾ ਪੀ ਆਰ ਲੜਕੀ ਦਾ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ ਕਰੀਬ 24 ਲੱਖ ਰੁਪਏ ਦੀ ਠੱਗੀ ਮਾਰਨ 'ਤੇ ਪੁਲਿਸ ਵਲੋਂ ਪਤੀ-ਪਤਨੀ 'ਤੇ ਮਾਮਲਾ ਦਰਜ਼ ਕਰਨ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਪਿੰਡ ਬਾਲਦ ਕਲ੍ਹਾਂ ਦੇ ਵਾਸੀ ਰਜਿੰਦਰ ਸਿੰਘ ਪੁੱਤਰ ਦਲੀਪ ਸਿੰਘ ਨੇ ਪੁਲਿਸ ਨੂੰ ਲਿਖਾਏ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਪੁੱਤਰ ਦੇ ਰਿਸ਼ਤੇ ਲਈ ਪਿੰਡ ਕਪਿਆਲ ਦੇ ਇਕ ਪਰਿਵਾਰ ਨਾਲ ਗੱਲਬਾਤ ਚੱਲੀ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੀ ਲੜਕੀ ਕੈਨੇਡਾ ਪੀ ਆਰ ਹੈ, ਵਿਆਹ ਉਪਰੰਤ ਉਨ੍ਹਾਂ ਦੇ ਪੁੱਤਰ ਨੂੰ ਵੀ ਕੈਨੇਡਾ ਲੈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਆਹ ਕਰਾਉਣ ਲਈ ਲੜਕੀ ਵਾਲੇ ਪਰਿਵਾਰ ਵਲੋਂ ਲੜਕੇ ਦੇ ਪਰਿਵਾਰ ਤੋਂ ਪੈਸੇ ਲੈਣੇ ਸ਼ੁਰੂ ਕਰਦਿਆਂ ਕਰੀਬ 24 ਲੱਖ ਰੁਪਏ ਲੈ ਲਏ | ਜਦੋਂ ਰਿਸ਼ਤਾ ਕਰਨ ਅਤੇ ਵਿਆਹ ਕਰਾਉਣ ਦੀ ਗੱਲ ਹੋਈ, ਤਾਂ ਉਨ੍ਹਾਂ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ | ਲੜਕੇ ਪਰਿਵਾਰ ਵਲੋਂ ਲਾਰਿਆਂ ਤੋਂ ਤੰਗ ਆ ਕੇ ਆਪਣੇ ਪੈਸੇ ਵਾਪਸ ਲੈਣ ਲਈ ਜ਼ਿਲ੍ਹਾ ਪੁਲਿਸ ਮੁਖੀ ਕੋਲ ਗੁਹਾਰ ਲਗਾਈ ਤਾਂ ਪੜਤਾਲ ਕਰਨ ਉਪਰੰਤ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਲੜਕੀ ਦੇ ਪਿਤਾ ਅਤੇ ਮਾਤਾ 'ਤੇ ਮਾਮਲਾ ਦਰਜ਼ ਕਰਨ ਦੇ ਆਦੇਸ਼ ਦੇ ਦਿੱਤੇ | ਸਥਾਨਕ ਪੁਲਿਸ ਨੇ ਰਜਿੰਦਰ ਸਿੰਘ ਦੇ ਬਿਆਨਾਂ 'ਤੇ ਬਲਰਾਜ ਸਿੰਘ ਪੁੱਤਰ ਦਿਆਲ ਸਿੰਘ ਅਤੇ ਉਸ ਦੀ ਪਤਨੀ 'ਤੇ ਮਾਮਲਾ ਦਰਜ਼ ਕਰਦਿਆਂ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ |

ਪਿਛਲੀ ਖ਼ਬਰ ਡੀ.ਸੀ. ਤੇ ਐਸ.ਐਸ.ਪੀ. ਵਲੋਂ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੀਆਂ ਤਿਆਰੀਆਂ ਸੰਬੰਧੀ ਬੈਠਕ <br/> ਅਗਲੀ ਖ਼ਬਰ ਬਲੈਕਮੇਲ ਕਰਨ ਦੇ ਦੋਸ਼ਾਂ ਵਿਚੋਂ ਚਾਰ ਅÏਰਤਾਂ ਸਮੇਤ ਛੇ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।