23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸਾਬਕਾ ਸੈਨਿਕਾਂ ਨੇ ਕੀਤੀ ਮੀਟਿੰਗ <br/>

ਅਜੀਤ ਡੈਸਕ 08-11-2025
ਲਹਿਰਾਗਾਗਾ, 7 ਨਵੰਬਰ (ਅਸ਼ੋਕ ਗਰਗ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦਫ਼ਤਰ ਲਹਿਰਾਗਾਗਾ ਵਿਚ ਸਾਬਕਾ ਸੈਨਿਕਾਂ ਦੀ ਮੀਟਿੰਗ ਸਰਪ੍ਰਸਤ ਕੈਪਟਨ ਅਮਰਜੀਤ ਸਿੰਘ ਅਤੇ ਪ੍ਰਧਾਨ ਗੁਰਨਾਮ ਸਿੰਘ ਸੰਧੂ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਸੰਯੁਕਤ ਮੋਰਚਾ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਆਸੀ, ਮੀਤ ਪ੍ਰਧਾਨ ਪਰਮਜੀਤ ਸਿੰਘ ਢੀਂਡਸਾ, ਗਰੁੱਪ ਪ੍ਰਧਾਨ ਆਤਮਾ ਸਿੰਘ ਲੌਂਗੋਵਾਲ, ਸੁਨਾਮ ਬਲਾਕ ਦੇ ਪ੍ਰਧਾਨ ਮੱਲ ਸਿੰਘ, ਸਟੇਟ ਬੈਂਕ ਆਫ਼ ਇੰਡੀਆ ਦੇ ਮੈਨੇਜਰ ਨਿਸਾਰ ਗਰਗ ਅਤੇ ਉਨ੍ਹਾਂ ਦੀ ਟੀਮ ਵਿਸ਼ੇਸ਼ ਤੌਰ 'ਤੇ ਪਹੁੰਚੀ | ਮੀਟਿੰਗ ਵਿਚ ਸਾਬਕਾ ਫ਼ੌਜੀਆਂ ਵੀਰਾਂ ਤੇ ਭੈਣਾਂ ਨੂੰ ਡੀ.ਐਸ.ਪੀ ਤਨਖ਼ਾਹ ਖਾਤੇ ਤੋਂ ਪੈਨਸ਼ਨ ਖਾਤਾ ਵਿਚ ਅੱਪਡੇਟ ਕਰਨ ਲਈ ਵਿਸਥਾਰ ਸਾਹਿਤ ਸਮਝਾਇਆ | ਸੂਬਾ ਪ੍ਰਧਾਨ ਸੁਖਦੇਵ ਸਿੰਘ ਆਸੀ ਨੇ ਦੱਸਿਆ ਕਿ ਇਕ ਪੈਨਸ਼ਨ ਇਕ ਰੈਂਕ ਲਈ ਹੁਣ ਤੱਕ ਸੰਘਰਸ਼ ਜਾਰੀ ਹੈ ਅਤੇ ਇਹ ਲਾਗੂ ਨਹੀਂ ਹੁੰਦੀ ਉਦੋਂ ਤੱਕ ਜਾਰੀ ਰਹੇਗੀ | ਸਟੇਟ ਬੈਂਕ ਆਫ਼ ਇੰਡੀਆ ਦੇ ਮੈਨੇਜਰ ਨੇ ਦੱਸਿਆ ਕਿ ਹਰ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਅਤੇ ਫ਼ੌਜੀ ਸਹੂਲਤਾਂ ਬਾਰੇ ਵਿਸਥਾਰ ਜਾਣਕਾਰੀ ਦਿੱਤੀ | ਮੈਨੇਜਰ ਨਿਸਾਰ ਗਰਗ ਨੇ ਦੱਸਿਆ ਕਿ ਜਿਹੜਾ 50 ਲੱਖ ਦੇ ਬੀਮੇ ਦੇ ਨਾਲ-ਨਾਲ ਇਲਾਜ ਦੇ ਦੌਰਾਨ ਸਰਕਾਰੀ ਜਾਂ ਕਿਸੇ ਤਰ੍ਹਾਂ ਦਾ ਹੋਰ ਵੀ ਖ਼ਰਚ ਹੁੰਦਾ ਉਸ ਦਾ ਅਲੱਗ ਤੋਂ ਪੈਸਾ ਮਿਲੇਗਾ | ਮੀਟਿੰਗ ਵਿਚ ਗੋਬਿੰਦ ਸਿੰਘ ਜਵਾਹਰਵਾਲਾ, ਬਲਜੀਤ ਸਿੰਘ ਪੈੱ੍ਰਸ ਸਕੱਤਰ, ਸਰਦਾਰਾ ਸਿੰਘ ਸਕੱਤਰ, ਅਰਜਨ ਸਿੰਘ, ਨਾਹਰ ਸਿੰਘ ਮੌਜੂਦ ਸਨ |

ਪਿਛਲੀ ਖ਼ਬਰ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸਰੋਵਰ ਦੀ ਸਫ਼ਾਈ ਵਿਚ ਸਿੰਗਲਾ ਨੇ ਲਿਆ ਹਿੱਸਾ <br/> ਅਗਲੀ ਖ਼ਬਰ ਡਾ. ਅਮਰ ਸਿੰਘ ਵਲੋਂ ਮੰਡੀਆਂ ਵਿਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।