04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸਾਹਿਤਕ ਸਿਰਜਣਾ ਦਾ ਲੋਕਾਂ ਲਈ ਕਲਿਆਣਕਾਰੀ ਹੋਣਾ ਲਾਜ਼ਮੀ-ਪਵਨ ਹਰਚੰਦਪੁਰੀ <br/>

ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਕਰਵਾਏ ਸਮਾਗਮ ਦੀ ਇਕ ਝਲਕ | ਤਸਵੀਰ: ਮੁਕੇਸ਼ ਕੁਮਾਰ <br/> 04-11-2025
ਸੰਗਰੂਰ, 3 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸਾਹਿਤਕ ਸਿਰਜਣਾ ਦਾ ਕਾਰਜ ਕੇਵਲ ਮਸਲਿਆਂ ਦੀ ਪੇਸ਼ਕਾਰੀ ਕਰਨਾ ਹੀ ਨਹੀਂ ਹੁੰਦਾ ਬਲਕਿ ਲੋਕਾਂ ਲਈ ਕਲਿਆਣਕਾਰੀ ਹੋਣਾ ਵੀ ਲਾਜ਼ਮੀ ਹੈ | ਇਹ ਸ਼ਬਦ ਲੇਖਕ ਭਵਨ ਸੰਗਰੂਰ ਵਿਖੇ ਹੋਏ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਸਾਲਾਨਾ ਸਮਾਗਮ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਕਹੇ | ਉਨ੍ਹਾਂ ਨੇ ਕਿਹਾ ਕਿ ਸਾਹਿਤ ਸਭਾਵਾਂ ਨੂੰ ਨਵੀਂ ਪੀੜ੍ਹੀ ਵਿਚ ਸਾਹਿਤਕ ਰੁਚੀਆਂ ਪੈਦਾ ਕਰਨ ਦੇ ਯਤਨ ਹੋਰ ਤਿੱਖੇ ਕਰਨੇ ਚਾਹੀਦੇ ਹਨ | ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅੱਜ ਵੀ ਫ਼ਾਸੀਵਾਦੀ ਤਾਕਤਾਂ ਦੇ ਖ਼ਿਲਾਫ਼ ਲੜਨ ਲਈ ਪ੍ਰੇਰਿਤ ਕਰਦੀ ਹੈ | ਪਿ੍ੰ. ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਸਾਹਿਤ ਸਭਾਵਾਂ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੇ ਇਨਕਲਾਬੀ ਜਜ਼ਬੇ ਨੂੰ ਸੰਭਾਲ ਕੇ ਰੱਖਣਾ ਤਸੱਲੀ ਵਾਲੀ ਗੱਲ ਹੈ | ਇਸ ਮੌਕੇ ਸਭਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ ਗੁਲਜ਼ਾਰ ਸਿੰਘ ਸ਼ੌਂਕੀ ਨੂੰ, ਗੁਰਮੇਲ ਮਡਾਹੜ ਗਲਪ ਪੁਰਸਕਾਰ ਸੁਖਵਿੰਦਰ ਸਿੰਘ ਬਾਲੀਆਂ ਨੂੰ, ਲੋਕ ਕਵੀ ਸੰਤ ਰਾਮ ਉਦਾਸੀ ਕਵਿਤਾ ਪੁਰਸਕਾਰ ਜੋਗਿੰਦਰ ਨੂਰਮੀਤ ਨੂੰ, ਕਵੀ ਗੁਰਬੀਰ ਸਿੰਘ ਬੀਰ ਵਿਰਾਸਤੀ ਪੁਰਸਕਾਰ ਪ੍ਰਸਿੱਧ ਕਵੀ ਲਾਭ ਸਿੰਘ ਝੱਮਟ ਨੂੰ ਅਤੇ ਮੇਘ ਗੋਇਲ ਨਵ-ਪ੍ਰਤਿਭਾ ਪੁਰਸਕਾਰ ਪਵਨ ਕੁਮਾਰ ਹੋਸ਼ੀ ਨੂੰ ਦਿੱਤਾ ਗਿਆ | ਸ੍ਰੀ ਅਮਰ ਗਰਗ ਕਲਮਦਾਨ ਦੀ ਪੁਸਤਕ 'ਸੁਲੋਚਨਾ' ਉੱਪਰ ਗੋਸ਼ਟੀ ਵੀ ਕਰਵਾਈ ਗਈ, ਜਿਸ ਵਿਚ ਪੁਸਤਕ ਸਬੰਧੀ ਪੜ੍ਹੇ ਗਏ ਆਪਣੇ ਭਾਵਪੂਰਨ ਪਰਚੇ ਵਿਚ ਡਾ. ਮਨੀਸ਼ਾ ਰਾਣੀ ਨੇ ਸ੍ਰੀ ਅਮਰ ਗਰਗ ਕਲਮਦਾਨ ਨੂੰ ਲੋਕ-ਮਨਾਂ ਦੀ ਸੂਖਮ ਸੂਝ-ਬੂਝ ਰੱਖਣ ਵਾਲਾ ਕਹਾਣੀਕਾਰ ਕਿਹਾ | ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਇਆ, ਜਿਸ ਵਿਚ ਸੌ ਦੇ ਕਰੀਬ ਕਵੀਆਂ ਅਤੇ ਕਵਿੱਤਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਸੁਖਵਿੰਦਰ ਸਿੰਘ ਲੋਟੇ, ਅਮਨ ਜੱਖਲਾਂ, ਕਵੀ ਲਾਭ ਸਿੰਘ ਝੱਮਟ, ਹਰਮਨਪ੍ਰੀਤ ਸਿੰਘ, ਰਮਨ ਸਿੰਗਲਾ, ਕਾਜਲ ਮਹਿਰਾ, ਬਹਾਦਰ ਸਿੰਘ ਧੌਲਾ, ਗੋਬਿੰਦ ਸਿੰਘ ਤੂਰਬਨਜਾਰਾ, ਗੁਰਮੀਤ ਸਿੰਘ ਸੋਹੀ, ਸਤੀਸ਼ ਵਿਦਰੋਹੀ, ਸ਼ਿਵ ਕੁਮਾਰ ਅੰਬਾਲਵੀ, ਕੁਲਵੰਤ ਖਨੌਰੀ, ਹਰਬੰਸ ਨਾਗਪਾਲ, ਪਵਨ ਹਰਚੰਦਪੁਰੀ, ਗੁਰੀ ਚੰਦੜ, ਪੇਂਟਰ ਸੁਖਦੇਵ ਸਿੰਘ, ਮੀਤ ਸਕਰੌਦੀ, ਸੁਰਜੀਤ ਸਿੰਘ ਮੌਜੀ, ਇਕਬਾਲ ਕੌਰ ਉਦਾਸੀ, ਹਰਜੀਤ ਕੌਰ ਵਿਰਕ, ਅਰਵਿੰਦਰ ਕੌਰ ਕਾਕੜਾ, ਜੰਗੀਰ ਸਿੰਘ ਰਤਨ, ਕੁਲਵਿੰਦਰ ਸਿੰਘ ਗਿੱਲ, ਗੁਰਨਾਮ ਸਿੰਘ ਕਾਨੂੰਨਗੋ, ਸੁਖਮਨਦੀਪ ਕੌਰ, ਇੰਦਰਪ੍ਰੀਤ ਕੌਰ, ਏਕਮਦੀਪ ਸਿੰਘ, ਰਾਜ ਰਾਣੀ, ਖੁਸ਼ਪ੍ਰੀਤ ਕੌਰ ਆਦਿ ਸ਼ਾਮਿਲ ਹਨ |

ਪਿਛਲੀ ਖ਼ਬਰ ਗੁਰਬਾਣੀ ਅਤੇ ਦਸਤਾਰ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਮੰਨਵੀ ਸਕੂਲ ਦੇ ਖਿਡਾਰੀਆਂ ਨੇ ਚਾਂਦੀ ਤੇ ਕਾਂਸੀ ਦਾ ਤਗਮਾ ਜਿੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।