29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚਾਰ ਵਿਅਕਤੀਆਂ ਦੀਆਂ ਨਾਜਾਇਜ਼ ਉਸਾਰੀਆਂ ਢਾਹੀਆਂ <br/>

ਅਜੀਤ ਡੈਸਕ 27-09-2025
ਅਹਿਮਦਗੜ੍ਹ, 26 ਸਤੰਬਰ (ਪੁਰੀ, ਖੇੜਾ, ਮਹੋਲੀ) - ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਅਹਿਮਦਗੜ੍ਹ ਵਿਖੇ ਚਾਰ ਵਿਅਕਤੀਆਂ ਦੇ ਵਿਰੁੱਧ ਕਾਰਵਾਈ ਕੀਤੀ ਗਈ | ਜਿਨ੍ਹਾਂ ਦੇ ਉਸਾਰੇ ਘਰ ਤੇ ਜੇ.ਸੀ.ਬੀ. ਮਸ਼ੀਨਾਂ ਨਾਲ ਨਜਾਇਜ਼ ਕਬਜ਼ੇ ਤੋੜੇ ਗਏ | ਜਿਸ ਮੌਕੇ ਘਰਾਂ ਦੇ ਮਾਲਕਾਂ ਵਲੋਂ ਵਿਰੋਧ ਵੀ ਕੀਤਾ ਗਿਆ | ਐੱਸ.ਪੀ. ਰਾਜਨ ਸ਼ਰਮਾ ਵੱਡੀ ਗਿਣਤੀ 'ਚ ਪੁਲਿਸ ਫੋਰਸ ਨਾਲ ਆ ਕੇ ਘਟਨਾ ਕ੍ਰਮ ਦੀ ਨਿਗਰਾਨੀ ਕਰਦੇ ਰਹੇ | ਨਗਰ ਕੌਂਸਲ ਦੇ ਈ.ਓ. ਵਿਕਾਸ ਉੱਪਲ ਨਾਲ ਨਗਰ ਕੌਂਸਲ ਦਾ ਵੱਡੀ ਅਮਲਾ ਹਾਜਿਰ ਸੀ | ਇਸ ਮੌਕੇ ਐੱਸ.ਪੀ. ਰਾਜਨ ਸ਼ਰਮਾ ਅਤੇ ਈ.ਓ. ਵਿਕਾਸ ਉੱਪਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕਾਰਵਾਈ ਉਨ੍ਹਾਂ ਵਿਅਕਤੀਆਂ ਵਿਰੁੱਧ ਕੀਤੀ ਜਾ ਰਹੀ ਹੈ, ਜੋ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦੇ ਕਾਰੋਬਾਰ ਸਬੰਧੀ ਪੁਲਿਸ ਵਲੋਂ ਨਾਮਜ਼ਦ ਕੀਤੇ ਗਏ ਹਨ | ਜਿਨ੍ਹਾਂ ਵਿਰੁੱਧ ਮੁਕੱਦਮੇ ਵੀ ਦਰਜ ਹਨ | ਦਹਿਲੀਜ਼ ਰੋਡ 'ਤੇ ਸਥਿਤ ਇਨ੍ਹਾਂ ਚਾਰ ਵਿਅਕਤੀਆਂ ਦੇ ਘਰ ਜਿੱਥੇ ਵੱਡੀ ਗਿਣਤੀ 'ਚ ਲੋਕ ਇਸ ਮੌਕੇ ਇਕੱਠੇ ਹੋ ਗਏ ਪਰ ਪੂਰੇ ਅਮਨ ਅਮਾਨ ਨਾਲ ਪੁਲਿਸ ਅਤੇ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਗਈ | ਇਸ ਕਾਰਵਾਈ 'ਚ ਨਾਮਜ਼ਦ ਡਾ. ਨਜੀਰ ਦੇ ਭਰਾ ਮੁਹੰਮਦ ਇਕਬਾਲ ਨੇ ਇਸ ਮੌਕੇ ਤੇ ਵਿਰੋਧ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਾਰੀ ਕਾਰਵਾਈ ਗੈਰ ਕਾਨੂੰਨੀ ਕੀਤੀ ਗਈ | ਇਸ ਤਰ੍ਹਾਂ ਦੀਆਂ ਸ਼ਹਿਰ ਅੰਦਰ ਸੈਂਕੜੇ ਉਸਾਰੀਆਂ ਬਹੁਤ ਲੰਮੇ ਸਮੇਂ ਤੋਂ ਹੋਈਆਂ ਪਈਆਂ ਹਨ |

ਪਿਛਲੀ ਖ਼ਬਰ ਜਸਟਿਸ ਗਰੇਵਾਲ ਨੇ ਕੋਰਟ ਕੰਪਲੈਕਸ ਮਲੇਰਕੋਟਲਾ ਵਿਖੇ ਪਬਲਿਕ ਦੀ ਸਹੂਲਤ ਲਈ ਲਗਾਈ ਗਈ ਲਿਫ਼ਟ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਸ਼੍ਰੇਆਂਸ ਇੰਡਸਟਰੀਜ਼ ਵਿਚ ਰੁੱਖ ਲਗਾਉਣ ਦੀ ਮੁਹਿੰਮ ਆਰੰਭੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।