11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਨੌਜਵਾਨ ਦੀ ਲਾਸ਼ ਮਿਲੀ, ਦੋ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 24-09-2025
ਦਿੜ੍ਹਬਾ ਮੰਡੀ, 23 ਸਤੰਬਰ (ਹਰਬੰਸ ਸਿੰਘ ਛਾਜਲੀ) - ਪਿੰਡ ਖਨਾਲ ਕਲਾ ਵਿਖੇ ਨੌਜਵਾਨ ਦੀ ਲਾਸ਼ ਮਿਲੀ ਹੈ | ਜਿਸ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਖਨਾਲ ਕਲਾ ਵਜੋਂ ਹੋਈ, ਪੁਲਿਸ ਥਾਣਾ ਦਿੜ੍ਹਬਾ ਵਿਖੇ ਦੋ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ | ਮਿ੍ਤਕ ਜਸ਼ਨਪ੍ਰੀਤ ਸਿੰਘ ਦੇ ਪਿਤਾ ਜਸਕਰਨ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਸੀਮਨਪ੍ਰੀਤ ਸਿੰਘ ਵਾਸੀ ਖਨਾਲ ਖ਼ੁਰਦ ਅਤੇ ਲਖਦੀਪ ਸਿੰਘ ਨੋਨੂੰ ਵਾਸੀ ਖਨਾਲ ਖ਼ੁਰਦ ਦੀ ਮੇਰੇ ਪੁੱਤਰ ਕੋਲ ਆਉਣੀ ਜਾਣੀ ਸੀ | ਕੁਝ ਦਿਨ ਪਹਿਲਾਂ ਇਨ੍ਹਾਂ ਦੀ ਆਪਸ ਵਿਚ ਤੂੰ-ਤੂੰ ਮੈਂ-ਮੈਂ ਹੋ ਗਈ | 21 ਸਤੰਬਰ ਨੂੰ ਦੋਨੋਂ ਜਣੇ ਮੇਰੇ ਪੁੱਤਰ ਨੂੰ ਕਾਰ ਵਿਚ ਬਿਠਾ ਕੇ ਲੈ ਗਏ | ਜਸ਼ਨਪ੍ਰੀਤ ਸਿੰਘ ਸਾਰੀ ਰਾਤ ਘਰ ਨਾ ਆਇਆ | ਸਵੇਰੇ ਕਿਸੇ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਦੀ ਲਾਸ਼ ਦਿਆਲਗੜ੍ਹ ਜੇਜੀਆ ਰੋਡ ਤੇ ਕੈਂਚੀਆਂ ਨੇੜੇ ਬੋਹੜ ਥੱਲੇ ਪਈ ਹੈ | ਥਾਣਾ ਮੁੱਖ ਅਫ਼ਸਰ ਦਿੜ੍ਹਬਾ ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਜਸਕਰਨ ਸਿੰਘ ਵਾਸੀ ਖਨਾਲ ਕਲਾ ਦੇ ਬਿਆਨਾਂ ਤੇ ਕਤਲ ਦਾ ਮਾਮਲਾ ਦਰਜ ਕਰ ਕੇ ਸੀਮਨਪ੍ਰੀਤ ਸਿੰਘ ਉਰਫ਼ ਸੈਵਨ ਵਾਸੀ ਖਨਾਲ ਖ਼ੁਰਦ ਅਤੇ ਲਖਦੀਪ ਸਿੰਘ ਨੋਨੂੰ ਵਾਸੀ ਖਨਾਲ ਖ਼ੁਰਦ ਨੂੰ ਗਿ੍ਫ਼ਤਾਰ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਲੇਖਕ ਭੋਲਾ ਸਿੰਘ ਸੰਘੇੜਾ ਨਾਲ ਰੂ-ਬਰੂ ਸਾਹਿਤਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।