11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਾਤਾ ਸਾਹਿਬ ਕੌਰ ਦਾ ਪ੍ਰਕਾਸ਼ ਪੁਰਬ ਮਨਾਇਆ

ਅਜੀਤ ਡੈਸਕ 24-09-2025
ਮੂਨਕ, 23 ਸਤੰਬਰ (ਪ੍ਰਵੀਨ ਮਦਾਨ) - ਖ਼ਾਲਸੇ ਦੀ ਧਰਮ ਮਾਤਾ ਸਾਹਿਬ ਕੌਰ ਦੇ ਪ੍ਰਕਾਸ਼ ਪੁਰਬ ਪਿੰਡ ਬੱਲਰਾਂ ਵਿਖੇ ਗੁਰਦੁਆਰਾ ਛਾਉਣੀ ਨਹਿੰਗ ਸਿੰਘਾਂ ਬੁੰਗਾ ਸ਼ਹੀਦ ਬਾਬਾ ਨੈਣਾ ਸਿੰਘ ਦੇ ਅਸਥਾਨ ਤੇ ਸਮੂਹ ਸੰਗਤਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਸਮਾਗਮ ਵਿਚ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਬਲਵਿੰਦਰ ਸਿੰਘ ਗਾਗਾ, ਭਾਈ ਲੱਖਾ ਸਿੰਘ ਦਾਤੇਵਾਸ ਅਤੇ ਮਹਾਨ ਢਾਡੀ ਜਥਾ ਭਾਈ ਤਰਸੇਮ ਸਿੰਘ ਖੇਤਲਾ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਖ਼ਜ਼ਾਨਾ ਮੰਤਰੀ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਨਹਿੰਗ ਛਾਉਣੀ ਦੇ ਮੁੱਖ ਸੇਵਾਦਾਰ ਬਾਬਾ ਨਿਹਾਲ ਸਿੰਘ ਦਾ ਸਮੁੱਚੇ ਇਲਾਕੇ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ | ਇਸ ਤੋਂ ਇਲਾਵਾ ਜਥੇਦਾਰ ਬਾਬਾ ਬਲਵੀਰ ਸਿੰਘ ਕੁਲਾਂ, ਜਥੇਦਾਰ ਬਾਬਾ ਬਾਜ ਸਿੰਘ ਕੜੈਲ, ਜਥੇਦਾਰ ਬਾਬਾ ਬਹਾਲ ਸਿੰਘ, ਜਥੇਦਾਰ ਗੁਰਧਿਆਨ ਸਿੰਘ,ਭੁਟਾਲ ਕਲਾਂ, ਬਾਬਾ ਮਾਨ ਸਿੰਘ ਤਲਵੰਡੀ ਸਾਬੋ, ਬਾਬਾ ਸੁਖਚੈਨ ਸਿੰਘ ਅਮਰੂ ਕੌਟੜਾ, ਬਾਬਾ ਹਰੀ ਸਿੰਘ ਮੈਦੇਵਾਸ, ਬਾਬਾ ਜਸਵੀਰ ਸਿੰਘ ਕੁਲਾਂ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ, ਜਥੇਦਾਰ ਪ੍ਰਗਟ ਸਿੰਘ ਗਾਗਾ, ਅਮਰਜੀਤ ਸਿੰਘ ਪ੍ਰਧਾਨ, ਕੁਲਦੀਪ ਸਿੰਘ ਫ਼ੌਜੀ, ਮੇਲਾ ਸਿੰਘ ਸਾਬਕਾ ਸਰਪੰਚ, ਪਿ੍ੰਸੀਪਲ ਅਮਰਜੀਤ ਸਿੰਘ ਗੁਰਨੇ ਕਲਾਂ, ਰਾਮਫਲ ਸਿੰਘ ਬਿੰਦਰ ਖਾਨ, ਛੱਜੂ ਸਿੰਘ ਧਾਲੀਵਾਲ ਤੋਂ ਇਲਾਵਾ ਸਮੂਹ ਸੰਗਤਾਂ ਨੇ ਵੀ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਇੰਦਰਜੀਤ ਸਿੰਘ ਸੱਗੂ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਨੌਜਵਾਨ ਦੀ ਲਾਸ਼ ਮਿਲੀ, ਦੋ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।