10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਲੇਖਕ ਭੋਲਾ ਸਿੰਘ ਸੰਘੇੜਾ ਨਾਲ ਰੂ-ਬਰੂ ਸਾਹਿਤਕ ਸਮਾਗਮ <br/>

ਅਜੀਤ ਡੈਸਕ 24-09-2025
ਭਵਾਨੀਗੜ੍ਹ, 23 ਸਤੰਬਰ (ਫੱਗੂਵਾਲਾ) - ਸਾਹਿਤ ਸਿਰਜਣਾ ਮੰਚ ਵੱਲੋਂ ਪ੍ਰਧਾਨ ਕੁਲਵੰਤ ਸਿੰਘ ਖ਼ਨੌਰੀ ਦੀ ਅਗਵਾਈ ਵਿਚ ਲੇਖਕ ਭੋਲਾ ਸਿੰਘ ਸੰਘੇੜਾ ਨਾਲ ਰੂ-ਬਰੂ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਮੂਲ ਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ ਨੇ ਕੀਤੀ | ਸਮਾਗਮ ਦੌਰਾਨ ਲੇਖਕ ਸੰਘੇੜਾ ਨੇ ਦੱਸਿਆ ਕਿ ਉਨ੍ਹਾਂ 1987 ਵਿਚ 'ਜ਼ਹਿਰ ਦਾ ਘੁੱਟ' ਕਹਾਣੀ ਸੰਗ੍ਰਹਿ ਨਾਲ ਆਪਣੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕੀਤੀ | ਹੁਣ ਤੱਕ ਰੇਤ ਦੀਆਂ ਕੰਧਾਂ, ਹਾਏ ਉਇ ਦੁੱਲਿਆ, ਇਹ ਜੰਗ ਕੌਣ ਲੜੇਗਾ, ਜੜ੍ਹ ਮੂਲ, ਮਿੱਟੀ ਦਾ ਪੁੱਤ, ਪੁਨਰ ਜਨਮ ਕਹਾਣੀ ਸੰਗ੍ਰਹਿ ਇੱਕ ਨਾਵਲ 'ਬਲਦੀ ਰੁੱਤ', ਸ਼ਬਦ ਚਿੱਤਰ 'ਜੰਗਲੀ ਗੁਲਾਬ', ਵਿਚਾਰ ਸੰਗ੍ਰਹਿ 'ਤੇਰਾਂ ਸੌ ਤੇਰਾਂ', 'ਸ਼ਬਦਾਂ ਦਾ ਸਫ਼ਰ', 'ਸ਼ਬਦਕਾਰ' ਆਦਿ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਾਉਂਦਿਆਂ ਵਡਮੁੱਲੀ ਸਾਹਿਤਕ ਸੇਵਾ ਕੀਤੀ ਹੈ | ਉਹਨਾਂ ਨੇ ਕਈ ਕਿਤਾਬਾਂ ਸੰਪਾਦਤ ਵੀ ਕੀਤੀਆਂ ਹਨ ਅਤੇ ਉਹਨਾਂ ਦੀਆਂ ਕਈ ਕਿਤਾਬਾਂ ਹਿੰਦੀ, ਕੰਨੜ ਅਤੇ ਹੋਰ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ | ਉਨ੍ਹਾਂ ਨੇ ਲੋਕਾਂ ਨੂੰ ਸਾਹਿਤ ਨਾਲ ਜੁੜਨ ਅਤੇ ਲੇਖਕਾਂ ਨੂੰ ਲੋਕ ਪੱਖੀ ਕਲਮ ਚਲਾਉਣ ਲਈ ਕਿਹਾ | ਇਸ ਮੌਕੇ ਗੋਲਡੀ ਸਿੰਘ, ਗੁਰਪ੍ਰੀਤ ਸਿੰਘ, ਹਰਵੀਰ ਸਿੰਘ ਬਾਗੀ, ਪਰਮਿੰਦਰ ਸਿੰਘ, ਅਭਿਜੀਤ, ਕਾਕਾ ਅਵਤਾਰ ਸਿੰਘ, ਗੁਰਮੁਖ ਸਿੰਘ ਦਿਲਬਰ, ਚਰਨਜੀਤ ਸਿੰਘ ਮੀਂਮਸਾ, ਲਕਸੀਤਾ ਸ਼ਰਮਾ, ਖੁਸ਼ਲੀਨ ਸ਼ਰਮਾ, ਗੋਪਾਲ ਕਿ੍ਸ਼ਨ, ਪਟਵਾਰੀ ਚਰਨਜੀਤ, ਪਵਨ ਕੁਮਾਰ ਹੋਸੀ, ਗੁਰਸੇਵਕ ਸਿੰਘ ਰਾਜਪੁਰਾ, ਸੰਦੀਪ ਸਿੰਘ ਬਖੋਪੀਰ, ਰਣਜੀਤ ਆਜ਼ਾਦ ਕਾਂਝਲਾ, ਸੁਖਵਿੰਦਰ ਸਿੰਘ ਲੋਟੇ, ਬਲਜੀਤ ਸਿੰਘ ਬਾਂਸਲ, ਸਰਬਜੀਤ ਸੰਗਰੂਰਵੀ, ਵੀਰਇੰਦਰ ਘੰਗਰੋਲੀ, ਸੁਖਵਿੰਦਰ ਸਮਾਣਾ, ਜਗਮਿੰਦਰਪਾਲ ਬਰਾਸ, ਇੰਜ ਸਤਨਾਮ ਸਿੰਘ ਮੱਟੂ, ਹੰਸ ਰਾਜ ਨਫ਼ਰੀਆ, ਚੰਨਾ ਸਿੰਘ, ਗੁਰਜੰਟ ਬੀਂਬੜ ਆਦਿ ਸ਼ਾਇਰਾਂ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਚੰਗਾ ਰੰਗ ਬੰਨਿਆ | ਸਮਾਗਮ ਦੌਰਾਨ ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਖ਼ਨੌਰੀ ਅਤੇ ਗੁਰਜੰਟ ਸਿੰਘ ਬੀਂਬੜ ਨੇ ਲੇਖਕਾਂ ਨੂੰ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਨੌਜਵਾਨ ਦੀ ਲਾਸ਼ ਮਿਲੀ, ਦੋ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਭਾਜਪਾ ਮੰਡਲ ਖਨੌਰੀ ਦੇ ਵਰਕਰਾਂ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।