09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਭਾਜਪਾ ਮੰਡਲ ਖਨੌਰੀ ਦੇ ਵਰਕਰਾਂ ਦੀ ਮੀਟਿੰਗ ਹੋਈ

ਅਜੀਤ ਡੈਸਕ 24-09-2025
ਖਨੌਰੀ, 23 ਸਤੰਬਰ (ਬਲਵਿੰਦਰ ਸਿੰਘ ਥਿੰਦ) - ਭਾਰਤੀ ਜਨਤਾ ਪਾਰਟੀ ਮੰਡਲ ਖਨੌਰੀ ਦੀ ਮੀਟਿੰਗ ਮੰਡਲ ਪ੍ਰਧਾਨ ਅਸ਼ੋਕ ਕੁਮਾਰ ਗਰਗ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੋਨੂੰ ਮਿੱਤਲ ਕਨਵੀਨਰ ਸੇਵਾ ਪਖਵਾੜਾ ਤੇ ਰਾਂਝਾ ਬਖ਼ਸ਼ੀ ਵਾਈਸ ਪ੍ਰਧਾਨ ਐਸ ਸੀ ਮੋਰਚਾ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਇਸ ਮੀਟਿੰਗ ਵਿਚ ਸੇਵਾ ਪਖਵਾੜੇ ਦੇ ਕੰਮਾਂ ਬਾਰੇ ਚਰਚਾ ਹੋਈ | ਜਿਸ ਵਿਚ ਵੱਖ-ਵੱਖ ਪਿੰਡਾਂ ਵਿਚ ਸਫ਼ਾਈ ਕੈਂਪ ਲਗਾਉਣੇ, ਪੌਦੇ ਲਗਾਉਣਾ, ਡਾਕਟਰੀ ਸਹੂਲਤਾਂ ਅਤੇ ਬਲੱਡ ਕੈਂਪ ਲਗਾਉਣ ਬਾਰੇ ਚਰਚਾ ਹੋਈ | ਜਿਸ ਵਿਚ ਆਉਣ ਵਾਲੀ 28 ਤਰੀਕ ਦਿਨ ਐਤਵਾਰ ਨੂੰ ਬਲੱਡ ਕੈਂਪ ਅਤੇ ਵੱਖ ਵੱਖ ਬੂਥਾਂ ਤੇ ਪਿੰਡਾਂ ਵਿਚ ਸਫ਼ਾਈ ਕੈਂਪ ਅਤੇ ਪੌਦੇ ਲਗਾਉਣ ਬਾਰੇ ਵੀ ਸਹਿਮਤੀ ਬਣੀ | ਇਸ ਮੀਟਿੰਗ ਵਿਚ ਅਸ਼ੋਕ ਕੁਮਾਰ ਗਰਗ ਨੇ ਆਪਣੀ ਬੀ ਜੇ ਪੀ ਮੰਡਲ ਖਨੌਰੀ ਦੀ ਕਾਰਜਕਾਰਨੀ ਟੀਮ ਦਾ ਐਲਾਨ ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਅਤੇ ਸਾਰੇ ਸੀਨੀਅਰ ਲੀਡਰਸ਼ਿਪ ਦੀ ਸਹਿਮਤੀ ਨਾਲ ਕੀਤਾ | ਜਿਸ ਵਿਚ ਜਨਰਲ ਸਕੱਤਰ ਕੁਲਭੂਸ਼ਣ ਗੋਇਲ ਅਤੇ ਰਿਸ਼ੀਪਾਲ ਖਟਕੜ, ਵਾਈਸ ਪ੍ਰਧਾਨ ਰਾਜੇਸ਼ ਅਨਦਾਣਾ, ਮਨੋਜ ਗੋਇਲ ਸੋਨੂੰ, ਪਰਮਜੀਤ ਸਿੰਘ ਮੰਡਵੀ, ਜਗਜੀਤ ਗੋਠਵਾਲ ਕੱਚੀ ਖਨੌਰੀ, ਸਤਬੀਰ ਸਿੰਘ ਬਨਾਰਸੀ, ਸਕੱਤਰ ਬਰਥਰੀ ਰਾਮ, ਪ੍ਰਮੋਦ ਗਰਗ ਮੰਡਵੀ, ਅੰਮਿ੍ਤ ਸਿੰਘ ਹੋਤੀਪੁਰ, ਰਮੇਸ਼ ਫੌਜੀ ਖਨੌਰੀ, ਆਈ ਟੀ ਆਈ ਸੈੱਲ ਸੁਨੀਲ ਮਿੱਤਲ, ਕੈਸ਼ੀਅਰ ਅਸ਼ੋਕ ਕੁਮਾਰ ਉਰਫ ਜਨਕ ਰਾਜ, ਦਫਤਰ ਸਕੱਤਰ ਕਰਮ ਵੀਰ ਜਾਗੜਾਂ, ਚੀਫ ਸਪੋਕਸ ਪਰਸਨ ਗਣੇਸ਼ ਚੰਦ ਕਾਂਸਲ, ਸਪੋਕਸ ਪਰਸਨ ਸੁਰੇਸ਼ ਕੁਮਾਰ ਕਰੋਦਾ, ਯੁਵਾ ਮੋਰਚਾ ਰਜਤ ਕਾਂਸਲ, ਕਿਸਾਨ ਮੋਰਚਾ ਮਹੀਪਾਲ ਗੁਲਾੜੀ, ਐਸ ਸੀ ਮੋਰਚਾ ਕਾਲਾ ਰਾਮ ਓਡ ਨੂੰ ਨਿਯੁਕਤ ਕੀਤਾ ਗਿਆ | ਇਸ ਮੌਕੇ ਬੀ ਜੇ ਪੀ ਦੇ ਸੀਨੀਅਰ ਆਗੂ ਮੌਜੂਦ ਸਨ | ਜਿਨ੍ਹਾਂ ਵਿੱਚ ਸਾਬਕਾ ਮੰਡਲ ਪ੍ਰਧਾਨ ਮੇਘਰਾਜ ਚੱਠਾ, ਮਹਿੰਦਰ ਲਾਲ, ਅਮਿਤ ਕੁਮਾਰ, ਰਣਬੀਰ ਸਿੰਘ, ਵੀਰਾ ਰਾਮ, ਸਤਪਾਲ ਸਿੰਘ, ਰਮੇਸ਼ ਗੋਇਲ, ਜਸਮੇਰ ਨੈਨ, ਮੋਹਨ ਲਾਲ ਮਿੱਤਲ, ਵਿਜੇ ਕੁਮਾਰ, ਸੱਤ ਨਰਾਇਣ, ਬਲਜੀਤ ਸਿੰਘ, ਕਰਨ ਵੜੈਚ, ਦਲਜੀਤ ਸਿੰਘ, ਸਚਿਨ ਕੁਮਾਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਲੇਖਕ ਭੋਲਾ ਸਿੰਘ ਸੰਘੇੜਾ ਨਾਲ ਰੂ-ਬਰੂ ਸਾਹਿਤਕ ਸਮਾਗਮ <br/> ਅਗਲੀ ਖ਼ਬਰ ਮੈਰੀਟੋਰੀਅਸ ਅਧਿਆਪਕ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਉੱਤੇ 28 ਨੂੰ ਕਰਨਗੇ ਮੁੱਖ ਮੰਤਰੀ ਨਿਵਾਸ ਦਾ ਘਿਰਾਉ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।