18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੁੱਖ ਮੰਤਰੀ ਦੀ 5 ਸਤੰਬਰ ਦੀ ਫੇਰੀ ਤੋਂ ਪਹਿਲਾਂ ਕਾਂਗਰਸੀ ਆਗੂ ਸਨਮੀਕ ਹੈਨਰੀ ਨੇ ਸ਼ਹਿਰ 'ਚ ਕੱਢਿਆ ਲਹਿਰਾ ਵਿਕਾਸ ਮਾਰਚ

ਅਜੀਤ ਡੈਸਕ 02-09-2025
ਲਹਿਰਾਗਾਗਾ, 1 ਸਤੰਬਰ (ਅਸ਼ੋਕ ਗਰਗ, ਮਦਨ ਸ਼ਰਮਾ) - ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ 5 ਸਤੰਬਰ ਦੀ ਲਹਿਰਾ ਫ਼ੇਰੀ ਤੋਂ ਪਹਿਲਾਂ ਅੱਜ ਕਾਂਗਰਸੀ ਆਗੂ ਸਨਮੀਕ ਸਿੰਘ ਹੈਨਰੀ ਵੱਲੋਂ ਸ਼ਹਿਰ ਅਤੇ ਇਲਾਕੇ ਦੀਆਂ ਮੰਗਾਂ ਨੂੰ ਲੈ ਕੇ ਆਪਣੇ ਸਾਥੀਆਂ ਸਮੇਤ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ 'ਲਹਿਰਾ ਵਿਕਾਸ ਮਾਰਚ' ਕੱਢਿਆ ਗਿਆ | ਸਥਾਨਕ ਮੰਦਰ ਚੌਂਕ ਵਿਖੇ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਸਨਮੀਕ ਸਿੰਘ ਹੈਨਰੀ ਨੇ ਕਿਹਾ ਕਿ ਲਹਿਰਾ ਹਲਕੇ ਨੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੂੰ ਵੱਡੇ-ਵੱਡੇ ਅਹੁਦਿਆਂ ਤੱਕ ਪਹੁੰਚਾਇਆ ਪਰ ਕਿਸੇ ਵੀ ਪਾਰਟੀ ਦੇ ਨੇਤਾ ਨੇ ਲਹਿਰਾਗਾਗਾ ਹਲਕੇ ਦੀ ਸਾਰ ਨਹੀਂ ਲਈੈ | ਉਨ੍ਹਾਂ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਨਾਮ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ 5 ਸਤੰਬਰ ਨੂੰ ਮੁੱਖ ਮੰਤਰੀ ਦੀ ਲਹਿਰਾ ਫੇਰੀ ਦੌਰਾਨ ਸ਼ਹਿਰ ਅਤੇ ਇਲਾਕੇ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਾਇਆ ਜਾਵੇ, ਸ਼ਹਿਰ ਦੀਆਂ ਮੁੱਖ ਮੰਗਾਂ ਜਿਨ੍ਹਾਂ ਵਿਚ ਬੰਦ ਪਏ ਬਾਬਾ ਹੀਰਾ ਸਿੰਘ ਭੱਠਲ ਕਾਲਜ ਮੁੜ ਤੋਂ ਚਲਾਉਣ, ਹਲਕਾ ਲਹਿਰਾਗਾਗਾ ਹਲਕੇ ਲਈ ਵਿਸ਼ੇਸ਼ ਪੈਕੇਜ ਦੀ ਮੰਗ, ਹਸਪਤਾਲ ਵਿਚ ਆਧੁਨਿਕ ਮਸ਼ੀਨਾਂ ਲਗਾਉਣ, ਕਿਸਾਨਾਂ ਤੇ ਆੜ੍ਹਤੀਆਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਵੱਡੀ ਨਵੀਂ ਅਨਾਜ ਮੰਡੀ ਬਣਾਉਣ, ਸ਼ਹਿਰ ਵਿਚ ਸੀਵਰੇਜ ਦਾ ਸਹੀ ਪ੍ਰਬੰਧ ਕਰਨ, ਸ਼ਹਿਰ ਦੀਆਂ ਸੜਕਾਂ ਦੀ ਹਾਲਤ ਸੁਧਾਰਨ, ਆਧੁਨਿਕ ਸਹੂਲਤਾਂ ਨਾਲ ਲੈਸ ਬੱਸ ਸਟੈਂਡ ਬਣਾਉਣ, ਤਬਾਹ ਹੋਈਆਂ ਫ਼ਸਲਾਂ ਤੇ ਡਿੱਗੇ ਹੋਏ ਘਰਾਂ ਦਾ ਮੁਆਵਜ਼ਾ ਜਲਦ ਦੇਣ ਬਾਰੇ ਤੋਂ ਇਲਾਵਾ ਕੁੜੀਆਂ ਵਾਲੇ ਸਕੂਲ ਦੇ ਨਵੀਂ ਇਮਾਰਤ ਬਣਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ | ਇਸ ਮਾਰਚ ਵਿਚ ਲਖਵਿੰਦਰ ਲੱਖਾ, ਗੁਰਸੇਵਕ ਰੋੜੇਵਾਲ, ਮਨਦੀਪ ਕਾਲੀਆ, ਜਸਵੀਰ ਸਿੰਘ, ਜਸਵੀਰ ਸਿੰਘ, ਗੁਰਵਿੰਦਰ ਗੁਰੀ, ਅਰਸ਼ ਗੁਰਪ੍ਰੀਤ ਸੰਧੂ, ਜੈਲੀ ਲਹਿਰਾ, ਅਵਤਾਰ ਸੱਗੂ, ਮਨਜੀਤ ਸਿੰਘ, ਸ਼ੰਮੀ ਖਾਈ, ਮਲਕੀਤ ਸਿੰਘ, ਹਰਮੀਤ ਕਾਲੀਆ, ਕਰਨ ਬਾਬਾ, ਸੁਖਪਾਲ ਸਿੰਘ, ਸੁਖਪਾਲ ਸਿੰਘ, ਜੱਸੀ ਰਾਹੁਲ ਬੋਬੀ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਮੌਜੂਦ ਸਨ |
ਪਿਛਲੀ ਖ਼ਬਰ ਪਹਿਲੇ ਪ੍ਰਕਾਸ਼ ਉਤਸਵ ਮੌਕੇ ਹੋਣਗੇ ਤਿੰਨ ਦਿਨ ਧਾਰਮਿਕ ਸਮਾਗਮ ਅਗਲੀ ਖ਼ਬਰ ਹੜ੍ਹਾਂ ਦੌਰਾਨ ਮੰਤਰੀ ਅਤੇ ਅਧਿਕਾਰੀ ਦਿਖਾਵੇ ਲਈ ਮਗਰਮੱਛ ਦੇ ਹੰਝੂ ਵਹਾਉਂਦੇ ਹਨ - ਰਾਜ ਸਿੰਘ ਥੇੜ੍ਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।