13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕੁਲੈਕਟਰ ਰੇਟਾਂ ਵਿਚ ਕੀਤੇ ਵਾਧੇ 'ਚੋਂ ਜ਼ਿਲ੍ਹਾ ਸੰਗਰੂਰ ਦੇ ਕੁਝ ਪਿੰਡਾਂ ਨੂੰ ਵਾਂਝਾ ਰੱਖਣ ਕਰ ਕੇ ਕਿਸਾਨਾਂ 'ਚ ਰੋਸ <br/>

ਅਜੀਤ ਡੈਸਕ 01-09-2025
ਸ਼ੇਰਪੁਰ, 31 ਅਗਸਤ (ਮੇਘ ਰਾਜ ਜੋਸ਼ੀ) - ਰੋਡ ਸੰਘਰਸ਼ ਕਮੇਟੀ ਸਰਹੰਦ ਅਤੇ ਸਹਿਣਾ (ਰੋਡ ਨੰ:205 ਏ.ਜੀ) ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਗੁਰਦੁਆਰਾ ਟਿੱਬੀਸਰ ਸਾਹਿਬ ਕਾਤਰੋਂ ਵਿਖੇ ਪ੍ਰਧਾਨ ਹਰਜਸ ਸਿੰਘ ਦੀ ਅਗਵਾਈ ਵਿਚ ਹੋਈ | ਜਿਸ ਵਿਚ ਪਹੁੰਚੇ ਕਿਸਾਨਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਪਿਛਲੇ ਮਹੀਨਿਆਂ ਵਿਚ ਸੂਬਾ ਸਰਕਾਰ ਵਲੋਂ ਕੁਲੈਕਟਰ ਰੇਟਾਂ ਵਿਚ ਕੀਤੇ ਵਾਧੇ ਸਬੰਧੀ ਸਬ ਤਹਿਸੀਲ ਸ਼ੇਰਪੁਰ ਦੇ ਕੁੱਝ ਪਿੰਡਾ ਜ਼ਮੀਨ ਦੇ ਰੇਟਾਂ ਵਿਚ ਨਾ ਵਾਧੇ ਕਰਨ ਦੀ ਨਿਖੇਧੀ ਕੀਤੀ ਗਈ | ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਸ਼ੇਰਪੁਰ, ਪੱਤੀ ਖਨੀਲ, ਫਰਵਾਹੀ, ਚਾਂਗਲੀ, ਰਾਮਨਗਰ ਛੰਨਾ, ਗੋਬਿੰਦਪੁਰਾ, ਭਗਵਾਨਪੁਰਾ, ਖੇੜੀ ਕਲਾ, ਕਾਂਤਰੋ ਆਦਿ ਪਿੰਡਾਂ ਨੂੰ ਛੱਡ ਕੇ ਕਲੈਕਟਰ ਰੇਟਾਂ ਵਿਚ 20 ਪ੍ਰਤੀਸ਼ਤ ਵਾਧਾ ਕੀਤਾ ਗਿਆ ਪਰ ਇਨ੍ਹਾਂ ਪਿੰਡਾਂ ਨੂੰ 20% ਦੇ ਵਾਧੇ ਤੋਂ ਵਾਂਝਾ ਰੱਖਿਆ ਗਿਆ ਹੈ | ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਉਹ ਸਮੇਂ-ਸਮੇਂ ਤੇ ਸਾਲ 2023-24 ਅਤੇ 25 ਤੋਂ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਡੀ.ਆਰ.ਓ ਸੰਗਰੂਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੰਦੇ ਆ ਰਹੇ ਹਨ ਪਰ ਹਾਲੇ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਤੇ ਪ੍ਰਸ਼ਾਸਨ ਧਿਆਨ ਨਹੀਂ ਦਵੇਗਾ ਤਾਂ ਉਹ ਅਗਲਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਇਸ ਮੌਕੇ ਬੂਟਾ ਸਿੰਘ ਗੋਬਿੰਦਪੁਰਾ, ਗਰੀਬ ਸਿੰਘ, ਗੁਰਦੇਵ ਸਿੰਘ ਭਗਵਾਨਪੁਰਾ, ਅਵਤਾਰ ਸਿੰਘ ਭਗਵਾਨਪੁਰਾ, ਬੰਟੀ ਗੋਵਿੰਦਪੁਰਾ, ਜਸਵਿੰਦਰ ਸਿੰਘ, ਜਗਦੇਵ ਸਿੰਘ, ਰਘਵੀਰ ਸਿੰਘ, ਰਾਜਵਿੰਦਰ ਸਿੰਘ, ਸੁਖਦੇਵ ਸਿੰਘ, ਸੁਖਬੀਰ ਸਿੰਘ, ਹੈਪੀ ਚਾਂਗਲੀ ਆਦਿ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਮਿ੍ਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਭੇਜਿਆ <br/> ਅਗਲੀ ਖ਼ਬਰ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ ਕੱਲ੍ਹ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।