13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ ਕੱਲ੍ਹ ਨੂੰ

ਅਜੀਤ ਡੈਸਕ 01-09-2025
ਲੌਂਗੋਵਾਲ, 31 ਅਗਸਤ (ਵਿਨੋਦ ਸ਼ਰਮਾ, ਖੰਨਾ) - ਬਾਬਾ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ 2 ਸਤੰਬਰ ਨੂੰ ਪਿੰਡ ਬਟੂਹਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਰਧਾਲੂ ਸੇਵਕ ਭੋਲਾ ਸਿੰਘ ਨੇ ਦੱਸਿਆ ਕਿ ਮੁੱਖ ਸੇਵਾਦਾਰ ਮਾਤਾ ਲਾਜਵੰਤ ਕੌਰ ਦੀ ਅਗਵਾਈ ਹੇਠ ਮਨਾਏ ਜਾ ਰਹੇ ਇਸ ਦਿਹਾੜੇ ਮੌਕੇ ਪਾਠ ਦੇ ਭੋਗ ਪਾਏ ਜਾਣਗੇ ਅਤੇ ਅਤੁੱਟ ਲੰਗਰ ਵਰਤਾਏ ਜਾਣਗੇ | ਇੱਕ ਹੋਰ ਜਾਣਕਾਰੀ ਅਨੁਸਾਰ ਪਿੰਡ ਬਡਲਾ ਵਿਖੇ ਵੀ ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ 2 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸੇਵਾਦਾਰ ਭਾਈ ਧੰਨਾ ਸਿੰਘ ਬਡਲਾ ਨੇ ਦੱਸਿਆ ਕਿ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਜਾਪ ਅਰੰਭ ਕਰਵਾਏ ਗਏ ਹਨ |
ਪਿਛਲੀ ਖ਼ਬਰ ਕੁਲੈਕਟਰ ਰੇਟਾਂ ਵਿਚ ਕੀਤੇ ਵਾਧੇ 'ਚੋਂ ਜ਼ਿਲ੍ਹਾ ਸੰਗਰੂਰ ਦੇ ਕੁਝ ਪਿੰਡਾਂ ਨੂੰ ਵਾਂਝਾ ਰੱਖਣ ਕਰ ਕੇ ਕਿਸਾਨਾਂ 'ਚ ਰੋਸ... ਅਗਲੀ ਖ਼ਬਰ ਫ਼ਸਲਾਂ ਦੇ ਖਰਾਬੇ ਲਈ ਕਿਸਾਨ ਯੂਨੀਅਨ ਨੇ 70 ਹਜ਼ਾਰ ਰੁਪਏ ਪ੍ਰਤੀ ਏਕੜ ਕੀਤੀ ਮੁਆਵਜ਼ੇ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।