13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮਿ੍ਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਭੇਜਿਆ <br/>

ਅਜੀਤ ਡੈਸਕ 01-09-2025
ਸੰਗਰੂਰ, 31 ਅਗਸਤ (ਧੀਰਜ ਪਸ਼ੋਰੀਆ) - ਸਾਇੰਟੇਫਿਕ ਅਵੇਅਰਨੇਸ ਐਂਡ ਸੋਸ਼ਲ ਵੈੱਲਫੇਅਰ ਫੋਰਮ ਦੇ ਪ੍ਰਧਾਨ ਡਾ ਅਮਰਜੀਤ ਸਿੰਘ ਮਾਨ ਨੇ ਜਾਣਕਾਰੀ ਸਾਂਝੀ ਕੀਤੀ ਕਿ ਰਜਿੰਦਰ ਕੁਮਾਰ ਪੁੱਤਰ ਜਗਦੀਸ਼ ਚੰਦ ਧੂਰੀ ਦੀ ਉਹਦੇ ਸਰੀਰ ਦਾਨ ਕਰਨ ਹਿੱਤ ਭਰੇ ਸਾਇੰਟੇਫਿਕ ਅਵੇਅਰਨੈੱਸ ਫੋਰਮ ਕੋਲ ਫਾਰਮ ਤੇ ਹਲਫ਼ੀਆ ਬਿਆਨ ਸਰੀਰ ਦਾਨ ਹਿੱਤ ਭਰੇ ਸਨ | ਹੁਣ ਦਿਹਾਂਤ ਹੋਣ ਉਪਰੰਤ ਉਨ੍ਹਾਂ ਦੇ ਮਿ੍ਤਕ ਸਰੀਰ ਨੂੰ ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਗੋਪਾਲਪੁਰ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਹਿੱਤ ਦਾਨ ਕੀਤਾ | ਲੋਕ ਫੁੱਲ ਪਾਉਣ ਦੀ ਰਸਮ ਛੱਡਣ ਨੂੰ ਤਿਆਰ ਨਹੀਂ | ਇਸ ਪਰਿਵਾਰ ਦੀ ਮਹਾਨਤਾ ਹੈ ਕਿ ਸਸਕਾਰ ਕਰਨ ਦੀ ਵਜਾਏ ਸਰੀਰ ਦਾਨ ਕਰ ਦੇਣਾ | ਕਿੰਨੇ ਉੱਚੇ ਸੁੱਚੇ ਵਿਚਾਰਾਂ ਦੀ ਗੱਲ ਹੈ | ਅਸੀਂ ਸਰੀਰ ਦਾਨੀ ਅਤੇ ਪਰਿਵਾਰ ਦੀ ਸੋਚ ਨੂੰ ਸਲੂਟ ਕਰਦੇ ਹਾ ਅਤੇ ਹੋਰ ਲੋਕਾਂ ਨੂੰ ਵੀ ਇਸ ਰਾਹ ਤੇ ਤੁਰਨ ਦੀ ਅਪੀਲ ਕਰਦੇ ਹਾਂ | ਉਨ੍ਹਾਂ ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਦੇ ਚੇਅਰਮੈਨ ਡਾ ਬਲਵਿੰਦਰ ਸਿੰਘ ਵਾਲੀਆ, ਸਕੱਤਰ ਡਾ ਇਕਬਾਲ ਸਿੰਘ ਵਾਲੀਆ, ਪਿੰ੍ਰਸੀਪਲ ਡਾ ਮਨੀਸ਼ਾ ਸ਼ਰਮਾ ਦਾ ਵੀ ਧੰਨਵਾਦ ਕੀਤਾ ਜੋ ਐਂਬੂਲੈਂਸ ਤੇ ਸਤਿਕਾਰ ਸਹਿਤ ਮਿ੍ਤਕ ਸਰੀਰ ਲੈ ਕੇ ਗਏ | ਸਾਇੰਟਿਫਿਕ ਅਵੇਅਰਨੇਸ ਫੋਰਮ ਦੇ ਮੀਤ ਪ੍ਰਧਾਨ ਪ੍ਰੋ ਸੰਤੋਖ ਕੌਰ, ਸਕੱਤਰ ਬਲਵਿੰਦਰ ਸਿੰਘ, ਵਿੱਤ ਸਕੱਤਰ ਗੁਰਹਾਕਮ ਸਿੰਘ ਨੇ ਵੀ ਪਰਿਵਾਰ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਸਤਾਰ ਤੇ ਦੁਮਾਲਾ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਕੁਲੈਕਟਰ ਰੇਟਾਂ ਵਿਚ ਕੀਤੇ ਵਾਧੇ 'ਚੋਂ ਜ਼ਿਲ੍ਹਾ ਸੰਗਰੂਰ ਦੇ ਕੁਝ ਪਿੰਡਾਂ ਨੂੰ ਵਾਂਝਾ ਰੱਖਣ ਕਰ ਕੇ ਕਿਸਾਨਾਂ 'ਚ ਰੋਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।