ਸੁਨਾਮ ਊਧਮ ਸਿੰਘ ਵਾਲਾ, 21 ਜੁਲਾਈ (ਸੱਗੂ, ਧਾਲੀਵਾਲ)-ਸਥਾਨਕ ਸੀਤਾਸਰ ਧਾਮ ਵਿਖੇ ਅਗਰਵਾਲ ਸਮਾਜ ਦਾ ਇਕ ਭਾਰੀ ਇਕੱਠ ਹੋਇਆ, ਜਿਸ ਵਿਚ ਅਗਰਵਾਲ ਸਭਾ ਸੁਨਾਮ ਦੇ ਨਵ-ਨਿਯੁਕਤ ਪ੍ਰਧਾਨ ਵਿਕਰਮ ਗਰਗ ਵਿੱਕੀ ਸਾਬਕਾ ਕੌਂਸਲਰ ਨੇ ਸਭਾ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਅਤੇ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ | ਇਸ ਇਕੱਠ ਨੂੰ ਅਗਰ ਰਤਨ ਮਾਸਟਰ ਸ਼ਾਮ ਲਾਲ ਸਿੰਗਲਾ, ਅਗਰ ਰਤਨ ਕਿ੍ਸ਼ਨ ਸੰਦੋਹਾ, ਮਨਪ੍ਰੀਤ ਬਾਂਸਲ, ਯਸ਼ਪਾਲ ਮੰਗਲਾ ਅਤੇ ਜਤਿੰਦਰ ਜੈਨ ਨੇ ਸੰਬੋਧਨ ਕੀਤਾ | ਇਸ ਮੌਕੇ ਸੀਤਾਸਰ ਧਾਮ ਵਿਖੇ ਰਖਵਾਏ ਸ੍ਰੀ ਰਾਮਾਇਣ ਜੀ ਦੇ ਭੋਗ ਪਾਏ ਗਏ ਤੇ ਨਵੇਂ ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਆਪਣੇ ਕੰਮ ਦੀ ਸ਼ੁਰੂਆਤ ਸ੍ਰੀ ਰਾਮ ਤੋਂ ਆਸ਼ੀਰਵਾਦ ਲੈ ਕੇ ਕੀਤੀ | ਇਸ ਮੌਕੇ ਮਾਸਟਰ ਸ਼ਾਮ ਲਾਲ ਸਿੰਗਲਾ ਨੂੰ ਚੀਫ਼ ਐਡਵਾਈਜ਼ਰ, ਰਵੀ ਕਮਲ ਗੋਇਲ ਨੂੰ ਚੇਅਰਮੈਨ, ਮਨਪ੍ਰੀਤ ਬਾਂਸਲ ਨੂੰ ਚੀਫ਼ ਪੈਟਰਨ, ਬਗੀਰਥ ਰਾਏ ਗੋਇਲ, ਵੇਦ ਪ੍ਰਕਾਸ਼ ਹੋਡਲਾ, ਕਿ੍ਸ਼ਨ ਸੰਦੋਹਾ, ਹਕੂਮਤ ਰਾਏ ਜਿੰਦਲ, ਹਰੀਦੇਵ ਗੋਇਲ, ਜਗਦੀਸ਼ ਚੰਦ ਸਿੰਗਲਾ ਤੇ ਯਸ਼ਪਾਲ ਸਿੰਗਲਾ ਨੂੰ ਸਰਪ੍ਰਸਤ ਬਣਾਇਆ ਗਿਆ | ਇਸ ਤੋਂ ਇਲਾਵਾ ਅਮਿਤ ਕਾਂਸਲ, ਧਰਮ ਪਾਲ ਗਰਗ ਛਾਹੜੀਆ, ਪ੍ਰਵੀਨ ਕੁਮਾਰ (ਬੂਟ ਹਾਊਸ), ਪ੍ਰੇਮ ਗੁਪਤਾ ਬੀ.ਕੇ.ਓ., ਸੁਰੇਸ਼ ਗੋਇਲ ਸ਼ਸ਼ੀ ਨੂੰ ਪੈਟਰਨ, ਕਮਲ ਗਰਗ ਗੁੱਜਰਾਂ ਨੂੰ ਚੇਅਰਮੈਨ ਡਾਇਰੈਕਟਰ ਬੋਰਡ, ਨਰੇਸ਼ ਜਖੇਪਲੀਆ ਨੂੰ ਚੇਅਰਮੈਨ ਅਡਵਾਈਜਰੀ ਬੋਰਡ ਨਿਯੁਕਤ ਕੀਤਾ ਗਿਆ ਅਤੇ ਕਮਲ ਅਗਰਵਾਲ, ਯਸ਼ਪਾਲ ਮੰਗਲਾ, ਰਾਮ ਲਾਲ ਰਾਮਾ ਆਲਮਪੁਰ ਤੇ ਆਰ.ਕੇ. ਗੋਇਲ ਨੂੰ ਸੀਨੀਅਰ ਮੀਤ ਪ੍ਰਧਾਨ, ਸ਼ਿਵ ਜਿੰਦਲ ਨੂੰ ਜਨਰਲ ਸਕੱਤਰ ਅਤੇ ਪ੍ਰਭਾਤ ਜਿੰਦਲ ਨੂੰ ਖਜ਼ਾਨਚੀ ਬਣਾਇਆ ਗਿਆ ਹੈ | ਉਨ੍ਹਾਂ ਤੋਂ ਇਲਾਵਾ ਆਰ. ਐੱਨ. ਕਾਂਸਲ ਅਤੇ ਰਾਜੀਵ ਸਿੰਗਲਾ ਨੂੰ ਮੀਡੀਆ ਸਕੱਤਰ, ਸੁਮਿਤ ਬੰਦਲਿਸ਼, ਮੁਨੀਸ਼ ਸੋਨੀ ਅਤੇ ਜਤਿੰਦਰ ਜੈਨ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਰਾਜੀਵ ਬਿੰਦਲ, ਮੁਕੇਸ਼ ਗੋਇਲ, ਵਨੀਤ ਗਰਗ, ਚਰਨ ਦਾਸ ਗੋਇਲ, ਗੌਰਵ ਜਨਾਲੀਆ, ਡਾ. ਪ੍ਰਮੋਦ ਨੀਟੂ, ਮਨੀਸ਼ ਗਰਗ ਮੋਨੂੰ, ਕਰਨ ਗੋਇਲ ਕੰਨੂੰ ਨੂੰ ਜੁਆਇੰਟ ਸੈਕਟਰੀ, ਰਾਜਨ ਸਿੰਗਲਾ, ਕਿ੍ਸ਼ਨ ਗੋਇਲ ਤੇ ਇੰਜੀ. ਰਾਜ਼ੇਸ਼ ਗਰਗ ਨੂੰ ਜੁਆਇੰਟ ਕੈਸ਼ੀਅਰ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਐਡਵੋਕੇਟ ਪ੍ਰਵੀਨ ਜੈਨ, ਬਿੱਟੂ ਚੌਧਰੀ, ਦੀਪਕ ਦੀਪੂ, ਗਿਆਨ ਚੰਦ ਫੀਡ ਵਾਲੇ, ਗੋਪਾਲ ਗੋਇਲ, ਜੀਵਨ ਰੋਕੀ, ਸੁਰਿੰਦਰ ਜਖੇਪਲ, ਸੰਜੀਵ ਪੌਪੀ, ਰਾਜ਼ੇਸ਼ ਕੁਮਾਰ, ਰਾਜਿੰਦਰ ਬਬਲੀ, ਰਾਜੀਵ ਗਰਗ, ਰਾਕੇਸ਼ ਜਿੰਦਲ ਕਾਕਾ, ਰਾਜੀਵ ਮੱਖਣ, ਰਾਮ ਲਾਲ ਤਾਇਲ, ਸੰਦੀਪ ਜਿੰਦਲ, ਸਤੀਸ਼ ਮਿੱਤਲ, ਅਜੇ ਜਿੰਦਲ ਮਸਤਾਨੀ, ਸੁਰੇਸ਼ ਬਾਂਸਲ, ਵਿਨੋਦ ਕੁਮਾਰ, ਡਾ. ਸੱਤਪਾਲ ਗਰਗ, ਕੇਵਲ ਕਿ੍ਸ਼ਨ ਗੋਇਲ ਮੈਨੇਜਰ, ਲਾਜਪਤ ਰਾਏ ਗਰਗ ਅਤੇ ਰਜਨੀਸ਼ ਰਿੰਕੂ ਗਰਗ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ | ਇਨ੍ਹਾਂ ਤੋਂ ਇਲਾਵਾ ਲਗਪਗ 50 ਸਾਥੀ ਸਲਾਹਕਾਰ ਬੋਰਡ ਦੇ ਮੈਂਬਰ ਬਣਾਏ ਗਏ ਹਨ |