ਸੰਗਰੂਰ, 21 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਪਿੰਗਲਵਾੜਾ ਸਾਖਾ ਵਿਖੇ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੀ 33ਵੇਂ ਬਰਸੀ ਸਮਾਗਮ ਸ੍ਰੀ ਅੰਮਿ੍ਤਸਰ ਵਿਖੇ ਸ਼ਮੂਲੀਅਤ ਕਰਨ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ ਡਾ: ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੀ ਪ੍ਰਧਾਨਗੀ ਤੇ ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ ਤੇ ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ ਦੀ ਰਹਿਨੁਮਾਈ ਹੇਠ ਹੋਈ | ਸੁਰਿੰਦਰ ਪਾਲ ਸਿੰਘ ਸਿਦਕੀ ਪੀ. ਆਰ. ਓ. ਦੇ ਮੰਚ ਸੰਚਾਲਨ ਅਧੀਨ ਡਾ. ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਭਗਤ ਪੂਰਨ ਸਿੰਘ ਦੀ 33ਵੀਂ ਬਰਸੀ ਸਬੰਧੀ ਸ੍ਰੀ ਅੰਮਿ੍ਤਸਰ ਵਿਖੇ 1 ਤੋਂ 5 ਅਗਸਤ ਤੱਕ ਸਮਾਗਮ ਹੋ ਰਹੇ ਹਨ ਜਿਨ੍ਹਾਂ ਵਿਚ ਪਿੰਗਲਵਾੜੇ ਦੇ ਸਕੂਲ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ, ਪਿੰਗਲਵਾੜਾ ਮਰੀਜ਼ਾਂ ਦੀਆਂ ਕਲਾ ਕਿਰਤਾਂ ਦੀ ਪ੍ਰਦਰਸ਼ਨੀ, ਸੱਭਿਆਚਾਰ ਅਤੇ ਆਚਰਣ ਦੇ ਸੰਦਰਭ ਵਿਚ ਸੈਮੀਨਾਰ ਹੋਵੇਗਾ ਜਿਸ ਵਿਚ ਹਰਵਿੰਦਰ ਸਿੰਘ ਭੱਟੀ, ਸਵਰਾਜਬੀਰ ਸਿੰਘ, ਡਾ ਪਿਆਰਾ ਲਾਲ ਗਰਗ, ਹਮੀਰ ਸਿੰਘ, ਸੁਮੇਲ ਸਿੰਘ ਆਦਿ ਵਿਦਵਾਨ ਹਾਜ਼ਰੀ ਭਰਨਗੇ | ਖੂਨਦਾਨ ਕੈਂਪ ਅਤੇ ਮੁੱਖ ਸਮਾਗਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਡਾਕਟਰ ਅਮਰਜੀਤ ਸਿੰਘ ਮਾਨ, ਸਤਵੰਤ ਸਿੰਘ ਪੂਨੀਆ, ਪ੍ਰੀਤਮ ਸਿੰਘ ਬਡਬਰ ਆਦਿ ਨੇ ਵੀ ਡਾ. ਸਾਹਿਬਾਨ ਦੇ ਵਿਚਾਰਾਂ ਦੀ ਪੋ੍ਰੜ੍ਹਤਾ ਕੀਤੀ | ਇਸ ਮੌਕੇ ਮਾਸਟਰ ਸਤਪਾਲ ਸ਼ਰਮਾ, ਜਰਨੈਲ ਸਿੰਘ, ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਗੁਰਸੇਵਕ ਸਿੰਘ, ਨਿੱਕਾ ਸਿੰਘ, ਡਾਕਟਰ ਉਪਾਸਨਾ, ਬੀਰਪਾਲ ਕੌਰ ਤੇ ਮਨਦੀਪ ਕੌਰ ਚੱਠਾ ਆਦਿ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ | ਇਸ ਮੌਕੇ ਪ੍ਰੋ ਸੰਤੋਖ ਕੌਰ, ਰਾਮੇਸ਼ ਕੁਮਾਰੀ, ਨਵਜੋਤ ਕੌਰ, ਰਾਜਵਿੰਦਰ ਸਿੰਘ ਲੱਕੀ, ਹਰਿੰਦਰਵੀਰ ਸਿੰਘ, ਪਰਮੇਸ਼ਵਰ ਸਿੰਘ, ਬਲਵੰਤ ਸਿੰਘ ਚੰਗਾਲ, ਗੁਰਤੇਜ ਸਿੰਘ, ਅਮਰਜੀਤ ਸਿੰਘ, ਪਰਮਜੀਤ ਸਿੰਘ ਹਰਪਾਲ ਸਿੰਘ, ਬਲਵਿੰਦਰ ਸਿੰਘ, ਡਾ. ਜਗਦੀਪ ਸਿੰਘ ਜੈਨਪੁਰ, ਪਰਮਜੀਤ ਸਿੰਘ ਟਿਵਾਣਾ, ਬਲਵੀਰ ਸਿੰਘ, ਕੁਲਵੰਤ ਸਿੰਘ, ਬਲਕਾਰ ਸਿੰਘ, ਮੇਜਰ ਸਿੰਘ, ਅਵਤਾਰ ਸਿੰਘ, ਜਗਸੀਰ ਸਿੰਘ, ਤਾਰਾ ਸਿੰਘ ਕਾਕੜਾ, ਸੁਰਜੀਤ ਸਿੰਘ ਤੇ ਹੋਰ ਹਾਜ਼ਰ ਸਨ | ਸਰਪੰਚ ਮੇਜਰ ਸਿੰਘ ਮਸਾਣੀ ਨੇ ਧੰਨਵਾਦ ਕੀਤਾ |