ਮੂਣਕ, 21 ਜੁਲਾਈ (ਪ੍ਰਵੀਨ ਮਦਾਨ, ਵਾਰਦਵਾਜ, ਸਿੰਗਲਾ)-ਗਗਨ ਸਿੰਘ ਖੰਡੇਬਾਦ ਹਲਕਾ ਇੰਚਾਰਜ ਲੱਗਣ ਤੋਂ ਬਾਅਦ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਦੌਰਾਨ ਉਨ੍ਹਾਂ ਵਰਕਰਾਂ ਨਾਲ ਮੀਟਿੰਗ ਕਰ ਅਕਾਲੀ ਦਲ ਦੀ ਬਿਹਤਰੀ ਲਈ ਕੰਮ ਕਰਨ ਲਈ ਪ੍ਰੇਰਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਗਨਦੀਪ ਸਿੰਘ ਖੰਡੇਵਾਦ ਨੇ ਕਿਹਾ ਕਿ ਅਕਾਲ ਪੁਰਖ ਦੀ ਮਿਹਰ ਨਾਲ ਮਿਲੀ ਹਲਕੇ ਦੀ ਸੇਵਾ ਦੀ ਜ਼ਿੰਮੇਵਾਰੀ ਨਾਲ ਨਿਭਾਵਾਂਗਾ | ਉਨ੍ਹਾਂ ਕਿਹਾ ਇਸ ਅਸਥਾਨ ਤੇ ਆ ਕੇ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਅਸ਼ੀਰਵਾਦ ਲਿਆ ਤੇ ਦਸਾਂ ਗੁਰੂਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਅਰਦਾਸ ਕੀਤੀ ਕਿ ਪ੍ਰਮਾਤਮਾ ਮੈਨੂੰ ਇਲਾਕੇ ਦੀ ਚੜ੍ਹਦੀ ਕਲਾਂ ਅਤੇ ਵਿਕਾਸ ਲਈ ਕਾਰਜ ਕਰਨ ਦਾ ਬਲ ਬਖ਼ਸ਼ਣ | ਇਸ ਮੌਕੇ ਤੇਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ, ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸੁਨਾਮ, ਗੁਲਜ਼ਾਰੀ ਮੂਣਕ ਹਲਕਾ ਇੰਚਾਰਜ ਦਿੜ੍ਹਬਾ, ਗੁਰਲਾਲ ਸਿੰਘ ਫਤਿਹਗੜ੍ਹ, ਨਿਰਮਲ ਸਿੰਘ ਕੜੈਲ, ਜਸਪਾਲ ਸਿੰਘ, ਕਿ੍ਸ਼ਨ ਗਿੱਲ ਬੁਸੈਹਰਾ ਸਰਪੰਚ, ਦਲਜੀਤ ਕੌਰ ਭੁੱਲਰ, ਸੇਵਾ ਸਿੰਘ ਬੱਲ੍ਹਰਾ ਨੇ ਵੀ ਸੰਬੋਧਨ ਕੀਤਾ | ਇਸ ਦੌਰਾਨ ਪਹੁੰਚੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਨੈਬ ਸਿੰਘ ਖੋੜੇਨਾਬ, ਲੱਖਾ ਸਿੰਘ ਭੁਟਾਲ, ਗੋਲਡੀ ਚੀਮਾ, ਮੇਜ਼ਰ ਸਿੰਘ ਡੂਡੀਆ, ਕੇਵਲ ਸਿੰਘ ਰਾਏਧਰਾਣਾ, ਹਾਕਮ ਸਿੰਘ ਡੂਡੀਆ, ਹਰਦੀਪ ਸਿੰਘ ਸਾਬਕਾ ਸਰਪੰਚ, ਭੋਲਾ ਸਿੰਘ, ਕਾਲਾ ਸਿੰਘ, ਰਿੰਕੂ ਫ਼ੌਜੀ, ਜਸਵੰਤ ਸਿੰਘ, ਕਾਲਾ ਸਿੰਘ ਭਾਠੂਆਂ ਤੇ ਹੋਰ ਹਾਜ਼ਰ ਸਨ |