ਮੂਣਕ, 21 ਜੁਲਾਈ (ਭਾਰਦਵਾਜ, ਸਿੰਗਲਾ)-ਵਿਧਾਨ ਸਭਾ ਹਲਕਾ ਲਹਿਰਾ ਦੇ ਮੂਣਕ ਤੋਂ ਭਾਜਪਾ ਆਗੂ ਸੁਰੇਸ਼ ਰਾਠੀ ਵਲੋਂ ਪਿਛਲੇ ਸਮੇਂ ਤੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਨਿਰਸਵਾਰਥ ਸੇਵਾਵਾਂ ਨੂੰ ਮੁੱਖ ਰੱਖਦਿਆਂ ਭਾਜਪਾ ਹਾਈ ਕਮਾਂਡ ਵਲੋਂ ਉਨ੍ਹਾਂ ਨੂੰ ਭਾਜਪਾ ਮੂਣਕ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਭਾਜਪਾ ਮੰਡਲ ਮੂਣਕ ਦੇ ਪ੍ਰਧਾਨ ਦੀ ਚੋਣ ਕਰਨ ਲਈ ਇੱਕ ਅਹਿਮ ਬੈਠਕ ਰੱਖੀ ਗਈ ਜਿਸ ਵਿਚ ਭਾਜਪਾ ਜ਼ਿਲ੍ਹਾ ਸੰਗਰੂਰ -2 ਦੇ ਪ੍ਰਧਾਨ ਅੰਮਿ੍ਤ ਰਾਜਦੀਪ ਚੱਠਾ, ਡਾ. ਰਾਜ ਕੁਮਾਰ, ਬੰਸਲ ਜ਼ਿਲ੍ਹਾ ਉਪ ਪ੍ਰਧਾਨ, ਜੋਰਾ ਸਿੰਘ ਬਾਵਾ ਸੂਬਾ ਸਕੱਤਰ ਕਿਸਾਨ ਮੋਰਚਾ ਵਲੋ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਹਾਜ਼ਰੀਨ ਨੂੰ ਭਾਜਪਾ ਦੇ ਸੰਵਿਧਾਨ ਤੇ ਨੀਤੀਆਂ ਵਾਰੇ ਜਾਣੂ ਕਰਵਾਇਆ ਗਿਆ ਤੇ ਵੱਖ-ਵੱਖ ਸਿਆਸੀ ਪੰਜਾਬ ਨਿਵਾਸੀਆਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ ਦੇਸ਼, ਪੰਜਾਬ ਅਤੇ ਸਮਾਜ ਦੀ ਖ਼ੁਸ਼ਹਾਲੀ ਅਤੇ ਤਰੱਕੀ 'ਚ ਆਪਣਾ ਯੋਗਦਾਨ ਪਾਉਣ | ਇਸ ਮੌਕੇ ਹਰਪਾਲ ਸਿੰਘ, ਜੋਧਾ ਸਿੰਘ, ਮੋਹਨ ਸਿੰਘ, ਪਰਵਾਨਾ ਸਿੰਘ, ਵਿਕਾਸ ਕੁਮਾਰ, ਜਗਤਾਰ ਸਿੰਘ ਹਮੀਰਗੜ੍ਹ, ਗੋਲਡੀ, ਗੁਰਪ੍ਰੀਤ ਸਿੰਘ ਮਕੋਰੜ ਸਾਹਿਬ, ਲਖਵਿੰਦਰ ਸਿੰਘ ਮਹਾ ਸਿੰਘ ਵਾਲਾ, ਰਾਜ ਕੁਮਾਰ ਸੈਣੀ, ਫ਼ੌਜਾਂ ਸਿੰਘ ਹਮੀਰਗੜ੍ਹ, ਗਿਆਨ ਚੰਦ ਸੈਣੀ ਤੇ ਮਨਜੀਤ ਸਿੰਘ ਸੁਰਜਣ ਭੈਣੀ ਆਦਿ ਮੌਜੂਦ ਸਨ |