23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਮੈਡੀਕਲ ਚੈੱਕਅਪ ਤੇ ਖ਼ੂਨਦਾਨ ਕੈਂਪ ਲਗਾਇਆ <br/>

ਅਜੀਤ ਡੈਸਕ 22-07-2025
ਲਹਿਰਾਗਾਗਾ, 21 ਜੁਲਾਈ (ਅਸ਼ੋਕ ਗਰਗ)-ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਲਹਿਰਾਗਾਗਾ ਵਲੋਂ ਜੀ.ਪੀ.ਅੱੈਫ. ਕੰਪਲੈਕਸ ਵਿਖੇ ਅਰਿਹੰਤ ਜਵੈਲਰਜ਼ ਦੇ ਮਾਲਕ ਪੁਨੀਤ ਜੈਨ ਦੇ ਮਰਹੂਮ ਪਿਤਾ ਸਤਪਾਲ ਗਰਗ ਦੀ ਪਹਿਲੀ ਬਰਸੀ ਮੌਕੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ ਵਿਚ ਐੱਮ. ਡੀ. ਮੈਡੀਸਨ ਡਾ. ਪਰਗਟ ਸਿੰਘ, ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਗਗਨ ਮੋਦਗਿੱਲ, ਚਮੜੀ ਰੋਗਾਂ ਦੇ ਮਾਹਿਰ ਡਾ. ਪਾਹੂਲਪ੍ਰੀਤ ਕੌਰ ਨੇ ਕਰੀਬ 100 ਮਰੀਜ਼ਾਂ ਦਾ ਚੈੱਕਅਪ ਕੀਤਾ | ਇਸ ਮੌਕੇ ਸੰਸਥਾ ਦੇ ਸੰਸਥਾਪਕ ਜਸ਼ ਪੇਂਟਰ, ਪ੍ਰਧਾਨ ਸੁਰਿੰਦਰ ਗਰਗ, ਚੇਅਰਮੈਨ ਲੱਭੂ ਰਾਮ ਗੋਇਲ, ਖ਼ਜ਼ਾਨਚੀ ਵਿੱਕੀ ਸਿੰਗਲਾ, ਵਾਇਸ ਪ੍ਰਧਾਨ ਓਮ ਪ੍ਰਕਾਸ਼ ਮੋੜਾਂ ਵਾਲੇ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁਰੇਸ਼ ਸਿੰਗਲਾ, ਰਾਮੇਸ਼ ਕੁਮਾਰ ਭੁਟਾਲ ਵਾਲੇ, ਰਾਕੇਸ਼ ਬਾਂਸਲ, ਗੋਪਾਲ ਸਿੰਗਲਾ, ਜਗਸੀਰ ਜਵਾਹਰਵਾਲਾ, ਰਾਮ ਮੂਰਤੀ ਸਿੰਗਲਾ ਮੌਜੂਦ ਸਨ | ਇਸ ਤੋਂ ਇਲਾਵਾ ਸ੍ਰੀ ਐਸ.ਐਸ ਜੈਨ ਸਭਾ ਲਹਿਰਾਗਾਗਾ ਵਲੋਂ ਮਹਾਸਾਧਵੀ ਸੁਦਕਸ਼ਾ ਦੇ ਆਸ਼ੀਰਵਾਦ ਸਦਕਾ ਸਤਪਾਲ ਗਰਗ ਦੀ ਪਹਿਲੀ ਬਰਸੀ ਮੌਕੇ ਵਿਸ਼ਾਲ ਖ਼ੂਨਦਾਨ ਕੈਂਪ ਜੈਨ ਸਭਾ ਵਿਚ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਹੰਸ ਰਾਜ ਨੇ ਦੱਸਿਆ ਹੈ ਕਿ ਇਸ ਖ਼ੂਨਦਾਨ ਕੈਂਪ ਵਿਚ 150 ਦੇ ਕਰੀਬ ਖ਼ੂਨਦਾਨੀਆਂ ਨੇ ਖ਼ੂਨ ਦਾਨ ਦਿੱਤਾ ਜਿਸ ਨੂੰ ਸਿਵਲ ਹਸਪਤਾਲ ਸੰਗਰੂਰ ਦੇ ਬਲੱਡ ਬੈਂਕ ਦੀ ਟੀਮ ਨੇ ਇਕੱਤਰ ਕੀਤਾ | ਕੈਂਪ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕੀਤਾ | ਇਸ ਮੌਕੇ ਨੌਜਵਾਨ ਆਗੂ ਗੌਰਵ ਗੋਇਲ ਨੇ ਆਪਣੇ ਪਿਤਾ ਬਰਿੰਦਰ ਗੋਇਲ ਅਤੇ ਮਾਤਾ ਸੀਮਾ ਗੋਇਲ ਦੀ ਮੌਜੂਦਗੀ ਵਿਚ ਖ਼ੂਨ ਦਾਨ ਕਰ ਕੇ ਲੋਕਾਂ ਨੂੰ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਸੁਰੇਸ਼ ਰਾਠੀ ਭਾਜਪਾ ਮੰਡਲ ਮੂਣਕ ਦੇ ਪ੍ਰਧਾਨ ਬਣੇ <br/> ਅਗਲੀ ਖ਼ਬਰ 'ਆਪ' ਸਰਕਾਰ ਵਲੋਂ ਪ੍ਰਾਪਰਟੀ ਟੈਕਸ ਵਾਧਾ ਕਰਨਾ ਲੋਕ ਵਿਰੋਧੀ ਫ਼ੈਸਲਾ-ਸਿੱਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।