08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਚੀਮਾ-ਜੋਧਪੁਰ ਵਿਖੇ ਮੁੜ ਆਰਜ਼ੀ ਕੱਟ ਖੋਲਿ੍ਹਆ <br/>

ਅਜੀਤ ਡੈਸਕ 21-07-2025
ਟੱਲੇਵਾਲ, 20 ਜੁਲਾਈ (ਸੋਨੀ ਚੀਮਾ)-ਪਿੰਡ ਚੀਮਾ-ਜੋਧਪੁਰ ਦੇ ਮੱੁਖ ਬੱਸ ਅੱਡਿਆ ਨਜ਼ਦੀਕ ਬਣਿਆ ਆਰਜ਼ੀ ਕੱਟ ਫਿਰ ਖੋਲ੍ਹ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ 10 ਦਿਨ ਪਹਿਲਾਂ ਇਕ ਕਾਰ ਤੇ ਟਰੱਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਉਪਰੰਤ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਉਕਤ ਕੱਟ ਜੋ ਕਿ ਗ਼ਲਤ ਤਰੀਕੇ ਨਾਲ ਬਣਿਆ ਹੋਇਆ ਹੈ, ਬੰਦ ਕਰ ਦਿੱਤਾ ਸੀ, ਪਰ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰ ਪਤਵੰਤਿਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਮੰਗ-ਪੱਤਰ ਦੇ ਕੇ ਦੋਵੇਂ ਪਿੰਡਾਂ ਦੇ ਰਾਹਗੀਰਾਂ ਲਈ ਕੱਟ ਸਹੀ ਤਰੀਕੇ ਨਾਲ ਬਣਾਉਣ ਅਤੇ ਉਕਤ ਮਸਲੇ ਦਾ ਹੱਲ ਕਰਨ ਲਈ ਕਿਹਾ ਗਿਆ | ਜਿਸ ਉਪਰੰਤ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਆ ਕੇ ਮੌਕਾ ਦੇਖਿਆ ਗਿਆ | ਉਪਰੰਤ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਕੱਟ ਸੰਬੰਧੀ ਥਾਂ ਸੁਝਾਏ ਜਾਣ ਉਪਰੰਤ ਅਧਿਕਾਰੀਆਂ ਵਲੋਂ ਜਲਦ ਕੱਟ ਸਹੀ ਤਰੀਕੇ ਨਾਲ ਬਣਾਉਣ ਦਾ ਭਰੋਸਾ ਦਿੱਤਾ ਗਿਆ ਹੈ, ਪਰ ਪਹਿਲਾਂ ਬਣੇ ਆਰਜ਼ੀ ਕੱਟ ਬੰਦ ਹੋਣ ਕਾਰਨ ਬਰਨਾਲਾ ਤੋਂ ਚੀਮਾ ਤੇ ਚੀਮਾ ਤੋਂ ਪੱਖੋ ਕੈਂਚੀਆਂ ਜਾਣ ਵਾਲੀ ਟ੍ਰੈਫ਼ਿਕ ਤਿੰਨ-ਤਿੰਨ ਕਿੱਲੋਮੀਟਰ ਗ਼ਲਤ ਸਾਈਡ ਆ ਰਹੀ ਸੀ, ਜਿਸ ਕਾਰਨ ਹਾਦਸੇ ਵੀ ਵਾਪਰ ਗਏ ਹਨ | ਜਿਸ ਦੇ ਚੱਲਦਿਆਂ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਐਨ. ਐਚ. ਆਈ. ਦੇ ਅਧਿਕਾਰੀਆਂ ਤੋਂ ਉਕਤ ਆਰਜ਼ੀ ਕੱਟ ਉਸ ਸਮੇਂ ਲਈ ਅੱਜ ਖੁਲ੍ਹਵਾ ਦਿੱਤਾ ਗਿਆ, ਜਦ ਤੱਕ ਦੂਜਾ ਕੱਟ ਮੁਕੰਮਲ ਨਹੀਂ ਹੋ ਜਾਂਦਾ | ਇਸ ਮੌਕੇ ਸਰਪੰਚ ਮਲੂਕ ਸਿੰਘ ਚੀਮਾ, ਗੁਰਮੀਤ ਸਿੰਘ ਮੀਤਾ ਨੰਬਰਦਾਰ, ਰਣਜੀਤ ਸਿੰਘ ਜੀਤਾ ਗਾਂਧੀ ਕਾ, ਨਵਜੀਤ ਸਿੰਘ ਪੇਸੀ, ਲਖਵੀਰ ਸਿੰਘ, ਗੁਰਜੰਟ ਸਿੰਘ, ਬੱਬੂ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਲੋਕ ਭਲਾਈ ਕਲੱਬ ਮੌੜਾਂ ਵਲੋਂ ਲੜਕੀ ਦੇ ਵਿਆਹ ਲਈ ਦਿੱਤਾ ਫ਼ਰਨੀਚਰ ਦਾ ਸਾਮਾਨ <br/> ਅਗਲੀ ਖ਼ਬਰ ਭਾਕਿਯੂ ਕਾਦੀਆਂ ਬਲਾਕ ਮਹਿਲ ਕਲਾਂ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।