ਤਪਾ ਮੰਡੀ, 20 ਜੁਲਾਈ (ਪ੍ਰਵੀਨ ਗਰਗ)-ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਮੂਹ ਸ਼ਿਵ ਭਗਤਾਂ ਵਲੋਂ ਇਸ ਸਾਲ ਕਾਂਵੜੀਆਂ ਦੀ ਸੇਵਾ ਲਈ ਕੈਂਪ ਦਾ ਆਯੋਜਨ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਮਹਿਤਾ ਕੱਟ ਨਜ਼ਦੀਕ ਸਥਿਤ ਦਯਾਵੰਤੀ ਬਿਰਧ ਆਸ਼ਰਮ 'ਚ (ਤਪਾ ਤੋਂ 400 ਮੀਟਰ ਪਹਿਲਾਂ) ਲਗਾਇਆ ਗਿਆ ਹੈ, ਦੀ ਸ਼ੁਰੂਆਤ ਤੋਂ ਪਹਿਲਾਂ ਪੰਡਤ ਅਨਿਲ ਸ਼ਰਮਾ ਨੇ ਸਮੂਹ ਸ਼ਿਵ ਭਗਤਾਂ ਤੋਂ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਸ਼ਰਧਾ ਭਾਵਨਾ ਨਾਲ ਭਗਵਾਨ ਭੋਲੇ ਨਾਥ ਦੀ ਪੂਜਾ ਕਰਵਾਈ | ਬਾਬਾ ਸੁਖਾਨੰਦ ਸ਼ਿਵਰ ਸੇਵਾ ਸੰਘ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਕੈਂਪ ਸ੍ਰੀ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਆਉਣ ਵਾਲੀਆਂ ਕਾਂਵੜੀਆਂ ਦੀ ਸੇਵਾ ਲਈ ਲਗਾਇਆ ਗਿਆ ਹੈ | ਕੈਂਪ ਮੌਕੇ ਕਾਂਵੜੀਆ ਲਈ ਖਾਣ-ਪੀਣ, ਮੈਡੀਕਲ ਸਹੂਲਤਾਂ, ਰਿਹਾਇਸ਼ ਸਮੇਤ ਸਾਰੇ ਪ੍ਰਬੰਧ ਤੇ ਹੋਰ ਸਹੂਲਤਾਂ (24 ਘੰਟੇ) ਉਪਲਬਧ ਕਰਵਾਈਆਂ ਗਈਆਂ ਹਨ | ਇਸ ਮੌਕੇ ਡਾ: ਵਿਜੇ ਸ਼ਰਮਾ, ਟਿੰਕੂ ਮੋੜ, ਮੋਂਟੀ ਮਿੱਤਲ, ਦੀਪਕ ਗਰਗ, ਦੀਪੂ, ਰਾਕੇਸ਼ ਜੇਠੂਕੇ, ਭਿੰਦੀ ਸੁਨਾਮੀਆਂ, ਛੋਟਾ, ਨਿੰਦਰ ਸਿੰਘ, ਪ੍ਰਵੀਨ ਘੁੰਨਸ, ਭਿੰਦਰ ਸਿੱਧੂ, ਕਰਨ ਗੁਪਤਾ, ਅੰਕੁ ਬਦਰਾ, ਰੋਕੀ ਬਦਰਾ, ਕਰਨ ਸੁਨਾਮੀਆਂ, ਈਸ਼ਵਰ ਗੋਇਲ, ਸੰਦੀਪ ਕੁਮਾਰ ਵਿੱਕੀ, ਪਿੰਕੀ ਮੌੜ, ਰਵੀ ਮੌੜ, ਮੇਲਾ ਕਾਲੀਆ, ਰਾਜੀ, ਜਗਨ ਸ਼ਰਮਾ, ਅਵਨੀਸ਼, ਮਨੀ, ਸ਼ੰਟੀ ਬਾਗੜੀਆ, ਨਾਨੂੰ ਮਾਰਵਾੜੀ, ਮਨੀਸ਼, ਭੂਸ਼ਣ, ਨਵੀਂ, ਰਿਤਿਕ, ਜੈਲਾ, ਅਭਿਜੋਤ, ਵਿਨੇ, ਨਿੱਕਾ, ਸ਼ਹਿਨਾਜ਼, ਲੱਭੂ, ਬੂਟਾ, ਵਿਜੇ, ਮਨਦੀਪ ਸਿੰਘ, ਸੁੱਖਾ ਸਿੰਘ, ਅਰਸ਼ ਚੱਠਾ, ਸ਼ਾਲੂ, ਹਰਜੀਤ ਸਿੰਘ, ਜਸਪ੍ਰੀਤ ਸਿੰਘ, ਗਗਨ, ਕਮਲ, ਮਹਿਕ, ਗੁੱਗਾ, ਲਵੀ, ਪੰਡਤ ਦੀਪ, ਮਾਨਾ, ਜੋਨੀ, ਦੀਪਾ ਆਦਿ ਸ਼ਿਵ ਭਗਤ ਹਾਜ਼ਰ ਸਨ |