ਤਪਾ ਮੰਡੀ, 20 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਜੈ ਮਾਂ ਭਵਾਨੀ ਕਲੱਬ ਤਪਾ ਵਲੋਂ ਪੋਸਟ ਆਫ਼ਿਸ ਨਜ਼ਦੀਕ 23ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ | ਜਾਗਰਣ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਕਲੱਬ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ | ਧਾਰਮਿਕ ਸਮਾਗਮ ਦੌਰਾਨ ਉਦਘਾਟਨ ਦੀ ਰਸਮ ਡਾ. ਬਾਲ ਚੰਦ ਬਾਂਸਲ ਤੇ ਡਾ. ਸੋਨਿਕਾ ਬਾਂਸਲ ਪ੍ਰਧਾਨ ਨਗਰ ਕੌਂਸਲ ਅਤੇ ਰਿਸ਼ੂ ਰੰਗੀ ਮੀਤ ਪ੍ਰਧਾਨ ਤਪਾ, ਝੰਡੇ ਦੀ ਰਸਮ ਅਸ਼ਵਨੀ ਕੁਮਾਰ (ਆਸ਼ੂ ਭੂਤ) ਸਾਬਕਾ ਪ੍ਰਧਾਨ ਨਗਰ ਕੌਂਸਲ, ਪੂਜਣ ਦੀ ਰਸਮ ਮਨੋਜ ਕੁਮਾਰ (ਮੌਜੀ ਚੌਧਰੀ) ਤੇ ਸਮੂਹ ਪਰਿਵਾਰ ਅਤੇ ਜੋਤੀ ਪ੍ਰਚੰਡ ਤਰਸੇਮ ਲਾਲ ਬਾਂਸਲ ਅਤੇ ਬੁੱਧ ਰਾਮ ਬਾਂਸਲ ਵਲੋਂ ਅਦਾ ਕੀਤੀ ਗਈ | ਉਪਰੰਤ ਪ੍ਰਸਿੱਧ ਭਜਨ ਗਾਇਕ ਬੱਬੂ ਖ਼ਾਨ ਤੇ ਗਾਇਕਾ ਮਾਧਵੀ ਵੰਦਨਾ ਪੰਡਿਤ ਰਾਮਪੁਰਾ ਵਾਲਿਆਂ ਨੇ ਮਹਾਂਮਾਈ ਦੇ ਭਜਨਾਂ ਦਾ ਗੁਣਗਾਣ ਕਰ ਕੇ ਸੰਗਤ ਨੂੰ ਨਿਹਾਲ ਕੀਤਾ | ਸਮਾਗਮ ਮੌਕੇ ਸਬ-ਇੰਸਪੈਕਟਰ ਮੈਡਮ ਰੇਨੂੰ ਪਰੌਚਾ ਥਾਣਾ ਮੁਖੀ ਰੂੜੇਕੇ ਕਲਾਂ, ਜਸਵਿੰਦਰ ਸਿੰਘ ਚੱਠਾ ਤੇ ਸ: ਗੁਰਤੇਜ ਸਿੰਘ ਪ੍ਰਧਾਨ ਟਰੱਕ ਯੂਨੀਅਨ ਤਪਾ ਦਾ ਵਿਸ਼ੇਸ਼ ਸਹਿਯੋਗ ਰਿਹਾ | ਹੈਪੀ ਸਿੰਘ ਜ਼ਿਲ੍ਹਾ ਲੇਬਰ ਪ੍ਰਧਾਨ ਤੇ ਜਗਦੀਸ਼ ਰਾਏ ਡੀਪੂ ਪ੍ਰਧਾਨ ਨੇ ਸਮੁੱਚੀ ਯੂਨੀਅਨ ਸਮੇਤ ਸ਼ਿਰਕਤ ਕਰ ਕੇ ਮਾਂ ਭਗਵਤੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਆਏ ਮਹਿਮਾਨਾਂ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕਰਦਿਆਂ ਧੰਨਵਾਦ ਕੀਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਹੈਪੀ ਸਿੰਘ, ਗੁਰਪ੍ਰੀਤ ਸਿੰਘ, ਬੱਬੂ ਸਿੰਘ ਕੁਲਦੀਪ ਸਿੰਘ, ਜੋਗਿੰਦਰ ਸਿੰਘ, ਗੋਰੀ ਸਿੰਘ ਤੋਂ ਇਲਾਵਾ ਹੈਰੀ ਧਾਲੀਵਾਲ, ਅਮਨ ਦਰਾਕਾ, ਡਾ. ਬਾਲ ਚੰਦ ਬਾਂਸਲ, ਅਰਵਿੰਦ ਰੰਗੀ, ਬਲਜੀਤ ਸਿੰਘ ਬਾਸੀ, ਅੰਮੂ ਬਾਸੀ, ਮਨੀਸ਼ ਗਰਗ, ਰਿੰਕਾ ਅਰੋੜਾ ਆਦਿ ਮੌਜੂਦ ਸਨ |