08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਾਉਣ ਦੇ ਮਹੀਨੇ ਸ਼ਿਵ ਮਹਾਂਪੁਰਾਣ ਕਥਾ ਸੁਣਨ ਵਾਲੇ ਇਨਸਾਨ 'ਤੇ ਸ਼ਿਵ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ-ਸਵਾਮੀ ਗਿਰੀਸ਼ਾ ਨੰਦ ਮਹਾਰਾਜ <br/>

ਅਜੀਤ ਡੈਸਕ 21-07-2025
ਤਪਾ ਮੰਡੀ, 20 ਜੁਲਾਈ (ਪ੍ਰਵੀਨ ਗਰਗ)-ਸਾਉਣ ਦੇ ਮਹੀਨੇ ਸ਼ਿਵ ਮਹਾਂਪੁਰਾਣ ਦੀ ਕਥਾ ਸੁਣਨ ਵਾਲੇ ਇਨਸਾਨ 'ਤੇ ਸ਼ਿਵ ਦੀ ਕਿ੍ਪਾ ਹਮੇਸ਼ਾ ਬਣੀ ਰਹਿੰਦੀ ਹੈ | ਇਹ ਪ੍ਰਵਚਨ ਸਵਾਮੀ ਗਿਰੀਸ਼ਨੰਦ ਮਹਾਰਾਜ (ਉੱਤਰਾਖੰਡ ਵਾਲੇ) ਨੇ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਸੰਘ ਵਲੋਂ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਈ ਜਾ ਰਹੀ ਚੌਥੀ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਦੇ ਅੰਤਿਮ ਦਿਨ ਸਮੂਹ ਜਜਮਾਨਾਂ ਤੋਂ ਹਵਨ ਯੱਗ 'ਚ ਪੂਰਨ ਅਹੂਤੀ ਪਵਾਉਣ ਉਪਰੰਤ ਸ਼ਿਵ ਭਗਤਾਂ ਨੂੰ ਕੀਤੇ | ਉਨ੍ਹਾਂ ਆਖਿਆ ਕਿ ਜੋ ਸ਼ਿਵ ਭਗਤ ਆਪਣੇ ਘਰ ਤੋਂ ਭਗਵਾਨ ਮਹਾਂਦੇਵ ਦਾ ਨਾਂਅ ਸੁਣ ਕੇ ਚਲਾ ਆਉਂਦਾ ਹੈ ਤਾਂ ਸੰਕਟ ਸਮੇਂ ਭਗਵਾਨ ਵੀ ਆਪਣੇ ਭਗਤ ਦੀ ਪੁਕਾਰ ਸੁਣ ਕੇ ਆਉਂਦੇ ਹਨ ਅਤੇ ਭਗਵਾਨ ਸ਼ਿਵ ਦੀ ਸ਼ਰਨ ਆਇਆ ਹੋਇਆ ਇਨਸਾਨ ਕਦੇ ਵੀ ਖ਼ਾਲੀ ਝੋਲੀ ਵਾਪਸ ਨਹੀਂ ਜਾਂਦਾ | ਉਨ੍ਹਾਂ ਕਿਹਾ ਕਿ ਸ਼ਿਵ ਮਹਾਂਪੁਰਾਣ ਸੁਣਨ ਨਾਲ ਇਨਸਾਨ ਦੇ ਜਨਮ ਜਨਮਾਤਰ ਦੇ ਦੁੱਖਾਂ ਨਾਲ ਨਾਸ਼ ਹੋ ਜਾਂਦਾ ਹੈ | ਇਸ ਮੌਕੇ ਸਵਾਮੀ ਜੀ ਨੇ ਭਜਨ ਸੁਣਾ ਕੇ ਸਮੁੱਚੀ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ | ਸਮਾਗਮ ਮੌਕੇ ਸੰਤ ਬਾਬਾ ਭਗਵਾਨ ਦਾਸ ਨੇ ਵਿਸ਼ੇਸ਼ ਤੌਰ 'ਤੇ ਆਪਣੀ ਹਾਜ਼ਰੀ ਲਵਾਈ | ਅੰਤ ਵਿਚ ਸ੍ਰੀ ਸ਼ਿਵ ਮਹਾਂਪਰਾਣ ਕਥਾ ਦੇ ਭੋਗ ਪਾਉਣ ਉਪਰੰਤ ਲੰਗਰ ਵਰਤਾਇਆ ਗਿਆ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਡਾ. ਸੋਨਿਕਾ ਬਾਂਸਲ, ਡਾ. ਬਾਲ ਚੰਦ ਬਾਂਸਲ, ਸ਼ਾਸਤਰੀ ਅਨਿਲ ਸ਼ਰਮਾ, ਸ਼ਾਸਤਰੀ ਚਰਨਜੀਤ ਸ਼ਰਮਾ, ਸ਼ਾਸਤਰੀ ਗੋਪਾਲ ਸ਼ਰਮਾ, ਸ਼ਾਸਤਰੀ ਕਾਲਾ ਰਾਮ ਸ਼ਰਮਾ, ਸ਼ਾਸਤਰੀ ਅਰਵਿੰਦ ਸ਼ੁਕਲਾ, ਨਗਰ ਕੌਂਸਲ ਦੀ ਮੀਤ ਪ੍ਰਧਾਨ ਰਿਸ਼ੂ ਰੰਗੀ, ਅਰਵਿੰਦ ਰੰਗੀ ਤੋਂ ਇਲਾਵਾ ਐਡਵੋਕੇਟ ਦੀਪਕ ਬਾਂਸਲ, ਅਨਿਲ ਸਿੰਗਲਾ ਕਾਲਾ, ਰਮਨ ਬਾਂਸਲ, ਪੰਕਜ ਬਾਂਸਲ, ਨੀਰਜ ਸਿੰਗਲਾ, ਐਸ਼ਲੇ ਬਾਂਸਲ, ਸਾਹਿਲ ਗਰਗ, ਕਿ੍ਸ਼ਨ ਗੋਇਲ, ਅੰਕਿਤ ਗੋਇਲ, ਸੌਰਵ ਬਾਂਸਲ, ਗੋਲਡੀ ਮਹਿਤਾ, ਮੌਨਿਤ ਜੈਨ, ਪੁਨੀਤ ਗਰਗ, ਸ਼ੁਭਮ ਸਿੰਗਲਾ ਤੇ ਗੌਰਵ ਬਾਂਸਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜੈ ਮਾਂ ਭਵਾਨੀ ਕਲੱਬ ਤਪਾ ਨੇ 23ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਵਿਖੇ ਜਾਗਰੂਕਤਾ ਰੈਲੀ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।