08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਵਿਖੇ ਜਾਗਰੂਕਤਾ ਰੈਲੀ ਕੱਢੀ <br/>

ਅਜੀਤ ਡੈਸਕ 21-07-2025
ਮਹਿਲ ਕਲਾਂ, 20 ਜੁਲਾਈ (ਤਰਸੇਮ ਸਿੰਘ ਗਹਿਲ)-ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਵਿਖੇ 'ਏਕ ਪੇੜ ਮਾਂ ਕੇ ਨਾਮ' ਤਹਿਤ ਸ਼ਾਨਦਾਰ ਰੈਲੀ ਦਾ ਆਯੋਜਨ ਕੀਤਾ | ਇਸ ਰੈਲੀ ਦਾ ਮੁੱਖ ਉਦੇਸ਼ ਬੱਚਿਆਂ ਦਾ ਵਾਤਾਵਰਨ ਸੁਰੱਖਿਆ ਵੱਲ ਧਿਆਨ ਖਿੱਚਣਾ ਤੇ ਬੱਚਿਆਂ 'ਚ ਵਾਤਾਵਰਨ ਲਈ ਪਿਆਰ ਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਪੈਦਾ ਕਰਨਾ ਸੀ | ਇਸ ਮੁਹਿੰਮ ਰਾਹੀਂ ਵਿਦਿਆਰਥੀਆਂ ਨੇ ਆਪਣੀ ਮਾਂ ਦੇ ਨਾਂਅ 'ਤੇ ਬੂਟੇ ਲਗਾਏ ਅਤੇ ਇਨ੍ਹਾਂ ਬੂਟਿਆਂ ਦੀ ਦੇਖਭਾਲ ਦਾ ਸੰਕਲਪ ਵੀ ਲਿਆ | ਰੈਲੀ ਦੀ ਸ਼ੁਰੂਆਤ ਸਕੂਲੀ ਬੱਚਿਆਂ ਨੇ ਸਕੂਲ 'ਚ ਫਲਾਂ ਅਤੇ ਮੈਡੀਸਨ ਵਾਲੇ ਬੂਟੇ ਲਗਾ ਕੇ ਕੀਤੀ | ਬੱਚਿਆਂ ਨੇ ਬੈਨਰ ਤੇ ਤਖ਼ਤੀਆਂ ਫੜ ਕੇ ਇਕ ਰੈਲੀ ਰਾਹੀਂ ਲੋਕਾਂ ਨੂੰ ਵੀ ਜਾਗਰੂਕ ਕੀਤਾ | ਤਖ਼ਤੀਆਂ 'ਤੇ ਵਾਤਾਵਰਨ ਬਚਾਓ ਦੇ ਨਾਅਰੇ ਲਿਖੇ ਹੋਏ ਸਨ | ਇਸ ਮੌਕੇ ਪਿੰਡ ਦੇ ਲੋਕਾਂ ਨੂੰ ਬੂਟੇ ਵੀ ਵੰਡੇ ਗਏ | ਸਕੂਲ ਦੇ ਮੁੱਖ ਅਧਿਆਪਕ ਅਸ਼ਵਨੀ ਕੁਮਾਰ ਨੇ ਦੱਸਿਆ ਬੂਟੇ ਸਾਨੂੰ ਆਕਸੀਜਨ ਦਿੰਦੇ ਹਨ, ਛਾਂ ਦਿੰਦੇ ਹਨ, ਧਰਤੀ ਨੂੰ ਖੁਰਨ ਤੋਂ ਬਚਾਉਂਦੇ ਹਨ ਤੇ ਪੰਛੀਆਂ-ਜਾਨਵਰਾਂ ਦਾ ਆਸਰਾ ਬਣਦੇ ਹਨ | ਜਿਵੇਂ ਮਾਂ ਬਿਨਾਂ ਕਿਸੇ ਸਵਾਰਥ ਦੇ ਸਾਡੀ ਦੇਖਭਾਲ ਕਰਦੀ ਹੈ, ਓਸੇ ਤਰ੍ਹਾਂ ਬੂਟੇ ਵੀ ਸਾਡੀ ਜ਼ਿੰਦਗੀ ਨੂੰ ਚੁੱਪ-ਚਾਪ ਸੰਭਾਲਦੇ ਹਨ | ਇਸ ਮੌਕੇ ਅਧਿਆਪਕ ਚਮਕੌਰ ਸਿੰਘ, ਗੁਰਦੀਪ ਸਿੰਘ, ਜਗਸੀਰ ਸਿੰਘ, ਮੈਡਮ ਜਸਪ੍ਰੀਤ ਕੌਰ ਅਤੇ ਮੈਡਮ ਸਰਬਜੀਤ ਕੌਰ ਹਾਜ਼ਰ ਸਨ | ਅਧਿਆਪਕਾਂ ਨੇ ਬੱਚਿਆਂ ਨੂੰ ਵਾਤਾਵਰਨ ਸੰਭਾਲ ਦੀ ਅਸਲ ਮਹੱਤਤਾ ਬਾਰੇ ਵੀ ਸਮਝਾਇਆ | ਬੱਚਿਆਂ ਨੇ ਵਾਅਦਾ ਕੀਤਾ ਕਿ ਉਹ ਆਪਣੀ ਮਾਂ ਦੇ ਨਾਂਅ 'ਤੇ ਬੂਟਾ ਲਗਾ ਕੇ ਉਸ ਦੀ ਪੂਰੀ ਜ਼ਿੰਮੇਵਾਰੀ ਨਾਲ ਸੰਭਾਲ ਕਰਨਗੇ | ਸਕੂਲ ਪੱਧਰ 'ਤੇ ਇਹ ਉਪਰਾਲਾ ਵਾਤਾਵਰਨ ਬਚਾਓ ਵੱਲ ਇਕ ਦਿ੍ੜ੍ਹ ਕਦਮ ਸੀ |

ਪਿਛਲੀ ਖ਼ਬਰ ਸਾਉਣ ਦੇ ਮਹੀਨੇ ਸ਼ਿਵ ਮਹਾਂਪੁਰਾਣ ਕਥਾ ਸੁਣਨ ਵਾਲੇ ਇਨਸਾਨ 'ਤੇ ਸ਼ਿਵ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ-ਸਵਾਮੀ ਗਿਰੀਸ... ਅਗਲੀ ਖ਼ਬਰ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਲਾਇਬ੍ਰੇਰੀ ਸੰਬੰਧੀ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸੁੱਖੀ ਨਾਲ ਕੀਤੀ ਮੁਲਾਕਾਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।